ਵਿਕਲਾਂਗਾ ਦੇ ਹੱਲ ਲਈ ਯੂਐੱਚਓ ਵਫਦ ਐੱਸਡੀਐੱਮ ਨੂੰ ਮਿਲਿਆ
ਵਿਕਲਾਂਗਾ ਦੇ ਹੱਲ ਲਈ ਯੂਐੱਚਓ ਵਫਦ ਐੱਸਡੀਐੱਮ ਨੂੰ ਮਿਲਿਆ
Publish Date: Thu, 19 Feb 2026 05:41 PM (IST)
Updated Date: Fri, 20 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਯੂਨੀਵਰਸਲ ਹੈਪੀਨੈੱਸ ਆਰਗੇਨਾਈਜੇਸ਼ਨ (ਯੂਐੱਚਓ ) ਸੁਸਾਇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੌਰਵ ਜੈਨ ਦੀ ਪ੍ਰਧਾਨਗੀ ਹੇਠ ਵਫਦ ਉਪ ਮੰਡਲ ਮੈਜਿਸਟ੍ਰੇਟ ਟਾਂਡਾ ਲਵਪ੍ਰੀਤ ਸਿੰਘ ਔਲਖ ਨੂੰ ਮਿਲਿਆ ਅਤੇ ਮੰਗਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਜ਼ਿਲਾ ਪ੍ਰਧਾਨ ਗੌਰਵ ਜੈਨ ਨੇ ਅਪਾਹਜਾਂ ਦੀਆਂ ਦੀਆਂ ਮੁਸ਼ਿਕਲਾ ਦਾ ਨਿਪਟਾਰਾ ਕਰਨ ਦੇ ਲਈ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਵਿਕਲਾਂਗਾ ਨੂੰ ਪਹਿਲ ਦੇ ਅਧਾਰ ਤੇ ਨੌਕਰੀ ਦੇਣ ਲਈ ਵੱਖ ਵੱਖ ਮਹਿਕਮਿਆਂ ਦੇ ਕਰਮਚਾਰੀਆਂ ਨੂੰ ਹਦਾਇਤ ਜਾਰੀ ਕੀਤੀ ਜਾਵੇ ਅਤੇ ਸਰਕਾਰੀ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਦੀ ਮੰਗ ਕੀਤੀ। ਇਸ ਮੌਕੇ ਅਸ਼ਵਨੀ ਕੁਮਾਰ ਜੈਨ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਦਾਸ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।