ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਹੰਗਾਮੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀਆਂ ਹੰਗਾਮੀ ਮੀਟਿੰਗ ਨਮੋਲੀਆਂ ਵਿਖੇ ਹੋਈ
Publish Date: Thu, 19 Feb 2026 04:47 PM (IST)
Updated Date: Fri, 20 Feb 2026 04:04 AM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਹੰਗਾਮੀ ਮੀਟਿੰਗ ਹੁਸ਼ਿਆਰਪੁਰ ਦੇ ਪਿੰਡ ਨਮੋਲੀਆਂ ਵਿਖੇ ਹੋਈ। ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਜਿੰਦਰ ਕੌਰ ਪਡੋਰੀ ਕੱਦ ਅਤੇ ਜ਼ਿਲ੍ਹਾ ਸਕੱਤਰ ਬਲਵਿੰਦਰ ਕੌਰ ਧਾਮੀ, ਬਲਾਕ ਪ੍ਰਧਾਨ ਗੁਰਦੀਪ ਕੁਮਾਰ, ਤੇ ਬਲਾਕ ਪ੍ਰਧਾਨ ਕੁਲਦੀਪ ਸਿੰਘ, ਤੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ’ਚ ਪਿੰਡ ਦਾ ਨਮੋਲੀਆਂ ਤੋਂ ਪ੍ਰਧਾਨ ਸਪੂਰਾ ਨਿਯੁਕਤ ਕੀਤਾ ਗਿਆ। ਇਸੇ ਦੌਰਾਨ ਸਕੱਤਰ ਯਾਤੂਨ, ਖਜ਼ਾਨਚੀ ਸੂਮਾ, ਸੀਨੀਅਰ ਪ੍ਰਧਾਨ ਸੈਫ ਅਲੀ, ਪ੍ਰੈੱਸ ਸਕੱਤਰ ਪ੍ਰਵੀਨ ਨਿਯੁਕਤ ਕੀਤੇ ਗਏ। ਇਸ ਮੌਕੇ ਇਸ ਮੀਟਿੰਗ ਵਿੱਚ ਸਪੂਰਾ, ਸੁਭਾਨਾ, ਸੁਲਤਾਨਾ, ਜਮੀਲਾ, ਹਲੀਮਾ, ਜੁਲਫਾ, ਸਮੀਨਾ, ਆਸ਼ਿਕ ਅਲੀ, ਮੱਖਣ, ਸਲਮਾ, ਨਜ਼ੀਰ ਬੀਬੀ, ਜਰੀਨਾ ਯਾਨੂ, ਇਲਮਾ, ਰੁਖਸਾਨਾ, ਬਰਕਤ ਅਲੀ ਹਾਜ਼ਰ ਹੋਏ।