ਕਸ਼ਮੀਰ ਸਿੰਘ ਧੰਜੂ ਲੇਖਕ ਇੰਦਰਜੀਤ ਕਾਜਲ ਦੇ ਪਿੰਡ ਪੁੱਜੇ
ਅਮਰੀਕਾ ਨਿਵਾਸੀ ਪ੍ਰਸਿੱਧ ਸਾਹਿਤਕਾਰ ਕਸ਼ਮੀਰ ਸਿੰਘ ਧੰਜੂ ਲੇਖਕ ਇੰਦਰਜੀਤ ਕਾਜਲ ਦੇ ਪਿੰਡ ਜੰਡੌਰ ਪਹੁੰਚੇ
Publish Date: Tue, 17 Feb 2026 08:19 PM (IST)
Updated Date: Wed, 18 Feb 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਬੀਤੇ ਦਿਨੀਂ ਅਮਰੀਕਾ ਤੋਂ ਪੰਜਾਬ ਫੇਰੀ ਤੇ ਆਏ ਪ੍ਰਸਿੱਧ ਸਾਹਿਤਕਾਰ ਕਸ਼ਮੀਰ ਸਿੰਘ ਧੰਜੂ ਨੇ ਲੇਖਕ ਇੰਦਰਜੀਤ ਕਾਜਲ ਦੇ ਪਿੰਡ ਜੰਡੌਰ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਵਿਸ਼ੇਸ਼ ਸਾਹਿਤਕ ਮੁਲਾਕਾਤ ਕੀਤੀ। ਲੰਮੇ ਅਰਸੇ ਤੋਂ ਅਮਰੀਕਾ ਵਿੱਚ ਰਹਿ ਰਹੇ ਕਸ਼ਮੀਰ ਸਿੰਘ ਧੰਜੂ ਦੀ ਕਲਮ ਅੱਜ ਵੀ ਪੰਜਾਬ ਦੀ ਮਿੱਟੀ ਅਤੇ ਸੱਭਿਆਚਾਰਕ ਮਹਿਕ ਨਾਲ ਲਬਰੇਜ਼ ਹੈ। ਉਨ੍ਹਾਂ ਦੀਆਂ ਹੁਣ ਤੱਕ ਅਨੇਕਾਂ ਪੁਸਤਕਾਂ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਰੂ-ਬਰੂ ਹੋ ਚੁੱਕੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਕੁਝ ਨਵੀਆਂ ਪੁਸਤਕਾਂ ਇੰਟਰਨੈੱਟ ਤੇ ਵੀ ਪ੍ਰਕਾਸ਼ਿਤ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਕਈ ਨਾਮਵਰ ਗਾਇਕਾਂ ਤੇ ਗਾਇਕਾਵਾਂ ਵੱਲੋਂ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਇਆ ਜਾ ਚੁੱਕਾ ਹੈ। ਮੁਲਾਕਾਤ ਦੌਰਾਨ ਕਸ਼ਮੀਰ ਸਿੰਘ ਧੰਜੂ ਨੇ ਇੰਦਰਜੀਤ ਕਾਜਲ ਦੇ ਸਾਹਿਤਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਇੰਦਰਜੀਤ ਕਾਜਲ ਵੱਲੋਂ ਧੰਜੂ ਜੀ ਨੂੰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਲੋਈ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਾਹਿਤਕ ਮਿਲਣੀ ਦੌਰਾਨ ਕਸ਼ਮੀਰ ਸਿੰਘ ਧੰਜੂ ਜੀ ਦੇ ਨਾਲ ਉਨ੍ਹਾਂ ਦੇ ਭਤੀਜੇ ਹਰਜਿੰਦਰ ਸਿੰਘ ਧੰਜੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।