ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ’ਚ ਸ਼ਾਨਦਾਰ ਜਿੱਤਾਂ
ਆਲ ਇੰਡੀਆ 63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ’ਚ ਸ਼ਾਨਦਾਰ ਜਿੱਤ
Publish Date: Tue, 17 Feb 2026 04:54 PM (IST)
Updated Date: Wed, 18 Feb 2026 04:04 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਖੇਡ ਪ੍ਰੇਮੀਆਂ ਨੂੰ ਰੌਚਿਕ ਫੁਟਬਾਲ ਮੁਕਾਬਲੇ ਦੇਖਣ ਨੂੰ ਮਿਲੇ। ਟੂਰਨਾਮੈਂਟ ਦੇ ਵੱਖ-ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਡਾ ਜਗਤਾਰ ਸਿੰਘ, ਹਰਜਿੰਦਰ ਸਿੰਘ ਪ੍ਰਧਾਨ ਪੀ ਐਫ ਏ ਸਾਮਲ ਹੋਏ ਉਨ੍ਹਾਂ ਨਾਲ ਕੁਲਵੰਤ ਸਿੰਘ ਸੰਘਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਤਜਿੰਦਰ ਕੁਮਾਰ, ਬਲਵੀਰ ਸਿੰਘ, ਸੋਹਨ ਸਿੰਘ ਗਿੱਲ, ਗੁਰਸੇਵਕ ਸਿੰਘ ਬੈਂਸ, ਦਲਜੀਤ ਸਿੰਘ ਯੂ ਕੇ, ਸੰਤੋਖ ਸਿੰਘ ਸੈਣੀ, ਕੁਲਦੀਪ ਸਿੰਘ ਖਾਬੜਾ ਅਤੇ ਅਮਰੀਕ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਕਲੱਬ ਦੇ ਮੈਚ ਵਿਚ ਬੀ ਐਸ ਐਫ ਜਲੰਧਰ ਦੀ ਟੀਮ ਨੇ ਦਿੱਲੀ ਐਫ. ਸੀ ਨੂੰ 2-0 ਨਾਲ, ਪੰਜਾਬ ਪੁਲਿਸ ਨੇ ਕੇਰਲਾ ਨੂੰ 1-0 ਨਾਲ, ਅੰਡਰ 17 ਜੇਸੀਟੀ ਫਗਵਾੜਾ ਨੇ ਫੁੱਟਬਾਲ ਐਕਡਮੀ ਖੁਰਾਲੀ ਨੂੰ 3-0ਨਾਲ, ਅਨੰਦਪੁਰ ਨੇ ਚੱਕ ਗੁਰੂ ਨੂੰ 2-0 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਤਲਵਿੰਦਰ ਹੀਰ, ਐੱਮਸੀ ਬਲਦੇਵ ਸਿੰਘ, ਸੱਤਪ੍ਰਕਾਸ਼ ਸਿੰਘ, ਕੁਲਵਰਨ ਸਿੰਘ ਬੈਸ ਕਨੈਡਾ, ਠੇਕੇਦਾਰ ਜਗਜੀਤ ਸਿੰਘ, ਗੁਰਇਕਬਾਲ ਸਿੰਘ ਬੈਸ, ਮਹਿੰਦਰ ਭਾਟੀਆ, ਬਨਿੰਦਰ ਸਿੰਘ, ਅੱਛਰ ਸਿੰਘ, ਪਰਮਜੀਤ ਸਿੰਘ ਬੈਂਸ, ਅਜੀਤ ਸਿੰਘ ਫੌਜੀ, ਬਲਵੀਰ ਸਿੰਘ ਝੂਟੀ, ਬੰਤ ਸਿੰਘ ਬੈਂਸ, ਰਾਜ ਕੁਮਾਰ, ਗੁਰਿੰਦਰ ਸਿੰਘ ਬੈਸ, ਮਲਕੀਤ ਸਿੰਘ ਹੀਰ, ਪ੍ਰਿੰਸ ਮਹਿੰਦਰ ਸਰਮਾ, ਬਲਵੀਰ ਸਿੰਘ, ਹਰਜੀਤ ਸਿੰਘ ਬੈਸ, ਪਰਮਜੀਤ ਸਿੰਘ ਪੰਮੀ, ਗੁਰਪ੍ਰੀਤ ਸਿੰਘ ਸੰਘਾ, ਬਲਵੰਤ ਸਿੰਘ ਕੰਗ, ਗੁਰਬਚਨ ਸਿੰਘ ਕੰਗ, ਅਜਮੇਰ ਸਿੰਘ, ਮਨਦੀਪ ਬਾਗਲਾ, ਪ੍ਰਿੰਸੀਪਲ ਜਗਮੋਹਨ ਸਿੰਘ, ਗੁਰਦਿਆਲ ਸਿੰਘ ਖਾਬੜਾ, ਰੂਬਲ ਮਰਵਾਹਾ, ਚੈਚਲ ਸਿੰਘ ਹੀਰ, ਪ੍ਰੋਫੈਸਰ ਸਰਵਣ ਸਿੰਘ, ਬਲਜੀਤ ਸਿੰਘ, ਮੰਗਲ ਸਿੰਘ ਖਾਬੜਾ, ਗੁਰਦੇਵ ਸਿੰਘ ਚਾਦਗੀ, ਅਜਮੇਰ ਸਿੰਘ ਸਮੇਤ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।