ਹੁਨਰ ਤੇ ਸ਼ਖਸੀਅਤ ਵਿਕਾਸ ਕਮੇਟੀ ਵੱਲੋਂ ਪੰਜ ਰੋਜ਼ਾ ਵਰਕਸ਼ਾਪ
ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਦੀ ਹੁਨਰ ਅਤੇ ਸ਼ਖਸੀਅਤ ਵਿਕਾਸ ਕਮੇਟੀ ਵੱਲੋਂ ਪੰਜ-ਰੋਜ਼ਾ ਵਰਕਸ਼ਾਪ ਦਾ ਆਯੋਜਨ
Publish Date: Tue, 17 Feb 2026 04:39 PM (IST)
Updated Date: Wed, 18 Feb 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਡੀਏਵੀ ਕਾਲਜ, ਹੁਸ਼ਿਆਰਪੁਰ ਵਿੱਚ ਹੁਨਰ ਅਤੇ ਸ਼ਖਸੀਅਤ ਵਿਕਾਸ ਕਮੇਟੀ ਵੱਲੋਂ ਕਾਲਜ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਦੀ ਸਰਪ੍ਰਸਤੀ ਅਤੇ ਕਾਲਜ ਪ੍ਰਿੰਸੀਪਲ ਪ੍ਰੋ. ਡਾ. ਵਿਨੈ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਵਰਕਸ਼ਾਪ ਦੌਰਾਨ ਚੱਲੇ ਸੈਸ਼ਨਾਂ ਦਾ ਸੰਚਾਲਨ ਐਸੋਸੀਏਟ ਪ੍ਰੋਫੈਸਰ ਟਰੇਸੀ ਕੋਹਲੀ ਅਤੇ ਭੌਤਿਕ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਡਾ. ਅਨੂ ਸੈਣੀ ਵੱਲੋਂ ਕੀਤਾ ਗਿਆ। ਡਾ. ਅਮਨ ਬਾਹਰੀ ਅਤੇ ਡਾ. ਰਜਨੀ ਬਾਲਾ ਨੇ ਵੀ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਦੌਰਾਨ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਸਵੈ-ਜਾਣ-ਪਛਾਣ ਦੀਆਂ ਤਕਨੀਕਾਂ, ਗੈਰ-ਮੌਖਿਕ ਸੰਚਾਰ ਜਿਵੇਂ ਸ਼ਿਸ਼ਟਾਚਾਰ, ਪਲੇਸਮੈਂਟ ਪ੍ਰਕਿਰਿਆ, ਇੰਟਰਵਿਊ ਮੁਹਾਰਤਾਂ ਅਤੇ ਏ.ਆਈ. (ਕ੍ਰਿਤ੍ਰਿਮ ਬੁੱਧੀਮਤਾ) ਬਾਰੇ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸ਼ਖਸੀਅਤ ਦਾ ਸੰਪੂਰਨ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਸਫਲ ਪਲੇਸਮੈਂਟ ਤੇ ਪੇਸ਼ੇਵਰ ਉੱਤਮਤਾ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰਨਾ ਸੀ। ਵਿਦਿਆਰਥੀਆਂ ਵੱਲੋਂ ਵਰਕਸ਼ਾਪ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅੰਤ ਵਿੱਚ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ 32 ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।