- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਠਕ ਦੌਰਾਨ ਪੈਨਸ਼ਨਰਾਂ ਨੇ ਕੀਤੀਆਂ ਵਿਚਾਰਾਂ

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਦੀ ਮੀਟਿੰਗ
ਸਰਕਾਰ ਦੇ ਰਵੱਈਏ ’ਤੇ ਗੰਭੀਰਤਾ ਨਾਲ ਕੀਤੀ ਚਰਚਾ
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਹੈੱਡ ਆਫ਼ਿਸ ਮੁਕੇਰੀਆਂ ਦੀ ਮਾਸਿਕ ਬੈਠਕ ਤਹਿਸੀਲ ਪ੍ਰਧਾਨ ਕੁੰਵਰ ਰਾਕੇਸ਼ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਬੈਠਕ ਵਿਚ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਅਤੇ ਵਿਧਾਨਕ ਮੰਗਾਂ, ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ 2.59 ਦੇ ਗੁਣਾਂਕ ਨਾਲ ਪੈਨਸ਼ਨ ਸੋਧ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਪ੍ਰਤੀ ਸਰਕਾਰ ਦੇ ਰਵੱਈਏ ਬਾਰੇ ਗੰਭੀਰਤਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਬੈਠਕ ਵਿੱਚ ਹਿੱਸਾ ਲੈਂਦਿਆਂ ਦਿਲਾਵਰ ਸਿੰਘ, ਨਰਿੰਦਰ ਪਾਲ, ਬ੍ਰਿਜ ਮੋਹਨ ਸੋਨੀ, ਬਲਦੇਵ ਸਿੰਘ, ਤੀਰਥ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਗਣੇਸ਼ ਮਹਿਤਾ, ਰਾਮ ਕ੍ਰਿਸ਼ਨ ਅਤੇ ਅਵਤਾਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਬਜ਼ੁਰਗ ਪੈਨਸ਼ਨਰਾਂ ਨੂੰ ਖੱਜ਼ਲ-ਖੁਆਰ ਕਰਨ ਦਾ ਖਮਿਆਜ਼ਾ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ।
ਪ੍ਰਿੰਸੀਪਲ ਦਵਿੰਦਰ ਸਿੰਘ ਨੇ ਜਿੱਥੇ ਮਾਣਯੋਗ ਹਾਈਕੋਰਟ ਵਿੱਚ ਚਲ ਰਹੀਆਂ ਰਿੱਟਾਂ ਦੇ ਸਟੇਟਸ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਸੂਬਾ ਕਮੇਟੀ ਨੂੰ ਇਹ ਸੁਝਾਅ ਦਿੱਤਾ ਕਿ ਭਵਿੱਖ ਵਿੱਚ ਆਪਣੇ ਵਕੀਲਾਂ ਨਾਲ ਹਰ ਮੁੱਦੇ ਬਾਰੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਕਦਮ ਪੁੱਟਿਆ ਜਾਵੇ। ਬੈਠਕ ਦੌਰਾਨ ਸੇਵਾ ਸਿੰਘ, ਐਂਚਲ ਸਿੰਘ, ਰਜਿੰਦਰ ਸਿੰਘ, ਕ੍ਰਿਸ਼ਨ ਕੁਮਾਰ ਅਤੇ ਤਰਸੇਮ ਬਹਿਲ ਨੇ ਵੀ ਵੱਖ-ਵੱਖ ਮਸਲਿਆਂ ਤੇ ਭਾਵ-ਪੂਰਵਤ ਵਿਚਾਰ ਪੇਸ਼ ਕੀਤੇ। ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਨੇ ਜਿੱਥੇ ਹਾਜ਼ਰ ਸਾਥੀਆਂ ਵੱਲੋਂ ਉਠਾਏ ਵੱਖ-ਵੱਖ ਮੁੱਦਿਆਂ ਦਾ ਸਪਸ਼ਟੀਕਰਨ ਦਿੱਤਾ ਉੱਥੇ ਹੀ ਈ-ਕੇਵਾਈਸੀ ਸੰਬੰਧੀ ਆ ਰਹੇ ਸੰਦੇਸ਼ਾਂ ਬਾਰੇ ਵੀ ਸੁਚੇਤ ਕੀਤਾ ਕਿ ਈ-ਕੇਵਾਈਸੀ ਮੁਕੰਮਲ ਹੋਣ ਤੋਂ ਬਾਅਦ ਹੀ ਸਾਨੂੰ ਯੂਜਰ ਆਈਡੀ ਮਿਲੀ ਹੈ ਇਸ ਲਈ ਵਾਰ-ਵਾਰ ਆ ਰਹੇ ਮੋਬਾਇਲ ਸੰਦੇਸ਼ਾਂ ਅਤੇ ਕਾਲਾਂ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਕਿਸੇ ਕਿਸਮ ਦੀ ਡਿਜ਼ੀਟਲ ਧੋਖਾਧੜੀ ਤੋਂ ਵੀ ਸੁਚੇਤ ਰਿਹਾ ਜਾਵੇ। ਉਨ੍ਹਾਂ ਭਵਿੱਖ ਵਿੱਚ ਹੋਣ ਵਾਲੀ ਜਥੇਬੰਦੀ ਚੋਣ ਦੀ ਪੂਰੀ ਰੂਪ-ਰੇਖਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਸਮੇਂ ਹਾਊਸ ਵੱਲੋਂ ਤਹਿਸੀਲ ਪ੍ਰਧਾਨ ਦੀ ਚੋਣ ਲਈ 9 ਮਾਰਚ ਦਾ ਦਿਨ ਤੈਅ ਕਰਦਿਆਂ ਬਲਦੇਵ ਸਿੰਘ ਕਾਲਾ ਮੰਜ ਨੂੰ ਪ੍ਰੀਜ਼ਾਇਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ। ਬੈਠਕ ਦੇ ਅੰਤ ਵਿੱਚ ਕੁੰਵਰ ਰਾਕੇਸ਼ ਸਿੰਘ ਨੇ ਜਿੱਥੇ ਆਪਣੇ ਵਿਚਾਰ ਪ੍ਰਗਟ ਕੀਤੇ ਉੱਥੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਅਗਲੀ ਚੋਣ ਬੈਠਕ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਅਪੀਲ ਵੀ ਕੀਤੀ। ਇਸ ਮੌਕੇ ਕ੍ਰਿਸ਼ਨ ਗੋਪਾਲ ਚੋਪੜਾ, ਬਲਦੇਵ ਕ੍ਰਿਸ਼ਨ, ਦਿਲਾਵਰ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ, ਤੀਰਥ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪੈਨਸ਼ਨਰ ਹਾਜ਼ਰ ਸਨ।