ਰਾਜ ਪੱਧਰੀ ਸੈਮੀਨਾਰ ’ਚ ਸੂਬੇ ਨੂੰ ਦਰਪੇਸ਼ ਸਮੱਸਿਆਂ ਵਿਚਾਰੀਆਂ
ਪੰਜਾਬ ਹਿਤੈਸ਼ੀ ਲੋਕ ਸੰਸਥਾ ਵਲੋਂ ਰਾਜ ਪੱਧਰੀ ਸੈਮੀਨਾਰ ਭੂੰਗਾ ਵਿਖੇ ਕਰਵਾਇਆ
Publish Date: Mon, 16 Feb 2026 03:57 PM (IST)
Updated Date: Tue, 17 Feb 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜਦੀਵਾਲਾ: ਪੰਜਾਬ ਹਿਤੈਸ਼ੀ ਲੋਕ ਸੰਸਥਾ ਵਲੋਂ ਰਾਜ ਪੱਧਰੀ ਸੈਮੀਨਾਰ ਭੂੰਗਾ ਵਿਖੇ ਤਰਸੇਮ ਸਿੰਘ ਜਲੋਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦਾ ਉਦਘਾਟਨ ਪਰਮਜੀਤ ਸਿੰਘ ਕਾਲੂ ਬਾਹਰ ਅਤੇ ਬਲਰਾਜ ਸੰਘਾ ਆਸਟਰੇਲੀਆ ਵੱਲੋਂ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਹਮੀਰ ਸਿੰਘ ਚੰਡੀਗੜ੍ਹ ਵਲੋਂ ਪੰਜਾਬ ਨੂੰ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਜਿਵੇਂ ਕਿ ਹਵਾ ਪਾਣੀ ਦਾ ਪ੍ਰਦੂਸ਼ਣ, ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਰ ਤੇ ਖੁੱਲ ਕਿ ਵਿਚਾਰ ਕਰਦਿਆਂ ਇਨ੍ਹਾਂ ਦੇ ਯੋਗ ਹੱਲ ਕਰਨ ਦੇ ਆਮ ਲੋਕਾਂ ਵੱਲੋਂ ਕਰਨ ਵਾਲੇ ਉਪਰਾਲੇ ਬਾਰੇ ਦੱਸਿਆ ਅਤੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਪਿੰਡਾਂ ਵਿੱਚ ਗਰਮ ਸੁਭਾਵਾਂ ਕੀਤੀਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਸੈਮੀਨਾਰ ਵਿੱਚ ਮਾਝਾ ਦੁਆਬਾ ਖੇਤਰ ਦੇ ਪਹਿਲ ਸੰਸਥਾ ਦੇ ਅਹੁਦੇਦਾਰ ਨੇ ਵੀ ਆਪਣੇ ਵਿਚਾਰ ਰੱਖੇ, ਜਿਨਾਂ ਵਿੱਚ ਹਰਬੰਸ ਸਿੰਘ ਮੱਝਪੁਰ, ਮਾਸਟਰ ਰਾਮ ਕਿਸ਼ਨ ਬੰਗਾ, ਗੁਰਮੁਖ ਸਿੰਘ ਸੋਢੀ, ਜਸਵੀਰ ਸਿੰਘ ,ਪਰਮਾਰ, ਮੈਨੇਜਰ ਫਕੀਰ ਸਿੰਘ ਸਹੋਤਾ, ਚੀਫ ਗੁਰਦੇਵ ਸਿੰਘ, ਪਰਮਜੀਤ ਸਿੰਘ ਢੱਟ, ਤਰਸੇਮ ਸਿੰਘ ਜੱਸੋਵਾਲ ਸੈਮੀਨਾਰ ਦੇ ਅਖੀਰ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਮਾਰਚ ਮਹੀਨੇ ਦੇ ਸ਼ੁਰੂ ਕਰਕੇ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਨਾਲ ਲੈ ਕੇ ਇਹਨਾਂ ਬੁਰਾਈਆਂ ਦੇ ਵਿਰੁੱਧ ਇੱਕ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ ਅਤੇ ਸੰਸਥਾ ਵੱਲੋਂ ਸੰਤ ਸਮਾਜ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿੱਚ 11 ਅਜਿਹੇ ਕੋਚਿੰਗ ਸੈਂਟਰ ਖੋਲੇ ਜਾਣਗੇ ਜਿਨਾਂ ਵਿੱਚ 2 ਪਾਸ ਅਤੇ ਗ੍ਰੈਜੂਏਟ ਪੰਜਾਬੀ ਬੱਚਿਆਂ ਨੂੰ ਮੁਫਤ ਕੋਚਿੰਗ ਦੇ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਹੋਣ ਵਾਲੇ ਇਮਤਿਹਾਨਾਂ ਵਿੱਚ ਮੈਰਿਟ ਸੂਚੀ ਵਿੱਚ ਲਿਆਂਦਾ ਜਾਵੇਗਾ। ਸਮਾਗਮ ਦੇ ਅੰਤ ਵਿੱਚ ਸਰਦਾਰ ਹਮੀਰ ਸਿੰਘ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਪਹਿਲ ਦੇ ਅਹੁਦੇਦਾਰ ਦਵਿੰਦਰ ਸਿੰਘ ਗੇਰਾ, ਦਲਜੀਤ ਸਿੰਘ ਨਵਾਂ ਸ਼ਹਿਰ, ਦਿਲਬਾਗ ਸਿੰਘ, ਕਾਲਾ ਸੰਘਾ, ਅਜੀਤ ਸਿੰਘ, ਮਾਸਟਰ ਰਛਪਾਲ ਸਿੰਘ, ਹੈਡ ਮਾਸਟਰ ਅਵਤਾਰ ਸਿੰਘ, ਸੋਹਣ ਸਿੰਘ, ਅਤੇ ਭਾਰੀ ਗਿਣਤੀ ਵਿੱਚ ਬਾਕੀ ਅਹੁਦੇਦਾਰ ਮੌਜੂਦ ਸਨ।