ਗੜ੍ਹਸ਼ੰਕਰ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਐਸਡੀਐਮ ਨੂੰ ਦਿੱਤਾ ਮੰਗ ਪੱਤਰ
ਗੜਸ਼ੰਕਰ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਐਸਡੀਐਮ ਨੂੰ ਦਿੱਤਾ ਮੰਗ ਪੱਤਰ
Publish Date: Mon, 16 Feb 2026 03:48 PM (IST)
Updated Date: Tue, 17 Feb 2026 04:00 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਵਿਕਾਸ ਮੰਚ ਗੜ੍ਹਸ਼ੰਕਰ ਵੱਲੋਂ ਐਸਡੀਐਮ ਗੜਸ਼ੰਕਰ ਦੇ ਨਾਮ ਇੱਕ ਮੰਗ ਪੱਤਰ ਕਾਮਰੇਡ ਕੁਲਵਿੰਦਰ ਸੰਘਾ ਪ੍ਰਧਾਨ ਦੀ ਅਗਵਾਈ ਹੇਠ ਦਿੱਤਾ ਗਿਆ ਜੋ ਕਿ ਦਫਤਰ ਕਲਰਕ ਰਣਦੀਪ ਕੁਮਾਰ ਨੇ ਪ੍ਰਾਪਤ ਕੀਤਾ। ਮੰਗ ਪੱਤਰ ਵਿੱਚ ਸ਼ਹਿਰ ਅੰਦਰ ਟਰੈਫਿਕ ਦੀ ਦਿਨੋਂ ਦਿਨ ਗੰਭੀਰ ਹੁੰਦੀ ਸਮੱਸਿਆ ਨੂੰ ਹੱਲ ਕਰਨ, ਬੀਰਮਪੁਰ ਰੋਡ ’ਤੇ ਤੁਰੰਤ ਲੁਕ ਪਾਉਣ, ਡਿਪਟੀ ਸਪੀਕਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਛੇ ਮਹੀਨੇ ਦੇ ਅੰਦਰ ਬਾਈਪਾਸ ਦਾ ਕੰਮ ਪੂਰਾ ਕਰਨ ,ਸ਼ਹਿਰ ਅੰਦਰੋਂ ਲੰਘਦੇ ਟਿੱਪਰਾਂ ਦਾ ਸਮਾਂ ਤੈਅ ਕਰਕੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਕਰਨ, ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿੱਚ ਡਾਕਟਰਾਂ ਅਤੇ ਸਟਾਫ ਦੀ ਘਾਟ ਨੂੰ ਪੂਰਾ ਕਰਨ, ਟਰੈਫਿਕ ਨੂੰ ਕਾਬੂ ਕਰਨ ਲਈ ਸ਼ਹਿਰ ਅੰਦਰ ਟਰੈਫਿਕ ਪੁਲਿਸ ਦੀ ਤਾਇਨਾਤੀ ਵਧਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਬਲਵਿੰਦਰ ਕੁਮਾਰ, ਬਿੱਟੂ ਰਾਣਾ, ਦਿਲਜੋਤ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸੈਣੀ, ਧਰਮਜੀਤ ਸਿੰਘ ਰਾਜਾ, ਹਰਨੇਕ ਸਿੰਘ, ਦੀਪਕ ਕੁਮਾਰ ਕੌਂਸਲਰ ,ਹਰੀ ਦੇਵ, ਡਾਕਟਰ ਸੋਨੀ, ਓਂਕਾਰ ਸਿੰਘ ਚਾਹਲਪੁਰੀ, ਸੰਜੀਵ ਕਟਾਰੀਆ ਆਦਿ ਹਾਜ਼ਰ ਸਨ।