ਰਾਣਾ ਨੇ ਲੋਕਾਂ ਨੂੰ ਜੀ ਰਾਮ ਜੀ ਸਕੀਮ ਬਾਰੇ ਜਾਗਰੂਕ ਕੀਤਾ
ਬੀਜੇਪੀ ਆਗੂ ਰਾਜ ਕੁਮਾਰ ਰਾਣਾ ਨੇ ਲੋਕਾਂ ਨੂੰ ਜੀ ਰਾਮ ਜੀ ਸਕੀਮ ਬਾਰੇ ਜਾਗਰੂਕ ਕੀਤਾ
Publish Date: Sun, 15 Feb 2026 08:17 PM (IST)
Updated Date: Mon, 16 Feb 2026 04:15 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਜੇਪੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੀਤ ਪ੍ਰਧਾਨ ਰਾਜ ਕੁਮਾਰ ਰਾਣਾ ਨੇ ਬੀਤ ਇਲਾਕੇ ਦੇ ਪਿੰਡ ਹਰਵਾਂ ਚ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਚ ਬਦਲਾਅ ਕਰ ਕੇ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਸ਼ੁਰੂ ਕਰਨ ਅਤੇ ਸਕੀਮ ਤੋਂ ਮਜ਼ਦੂਰਾਂ ਦੇ ਹੋਣ ਵਾਲੇ ਲਾਭ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰਾਜ ਕੁਮਾਰ ਰਾਣਾ ਨੇ ਕਿਹਾ ਕਿ ਪੰਜਾਬ ਦੀ ਹਾਕਮ ਧਿਰ ਤੇ ਕਾਂਗਰਸ ਪਾਰਟੀ ਲੋਕਾਂ ਚ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਬਾਰੇ ਵੱਖ-ਵੱਖ ਤਰ੍ਹਾਂ ਦੇ ਗਲਤ ਭਰਮ-ਭੁਲੇਖੇ ਫੈਲਾਅ ਰਹੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਸਕੀਮ ਖ਼ਤਮ ਕਰ ਦਿੱਤੀ ਹੈ, ਜਦਕਿ ਇਹ ਬਿਲਕੁਲ ਕੋਰਾ ਝੂਠ ਹੈ। ਮਨਰੇਗਾ ਸਕੀਮ ਦੀਆਂ ਮਜ਼ਦੂਰ ਵਿਰੋਧੀ ਕਮੀਆਂ ਨੂੰ ਖ਼ਤਮ ਕਰਕੇ ਨਵੀਂ ਯੋਜਨਾ ਲਾਗੂ ਕੀਤੀ ਗਈ ਹੈ ਜੋ ਕਿ ਪੂਰੀ ਤਰ੍ਹਾਂ ਮਜ਼ਦੂਰਾਂ ਦੇ ਹਿਤ ਸਾਹਮਣੇ ਰੱਖ ਕੇ ਬਣਾਈ ਗਈ ਹੈ, ਕਿਉਂਕਿ ਮਨਰੇਗਾ ਸਕੀਮ ਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਸੀ ਤੇ ਬਜਟ ਦਾ ਬਹੁਤਾ ਹਿੱਸਾ ਮਜ਼ਦੂਰਾਂ ਦੀ ਥਾਂ ਤੇ ਭ੍ਰਿਸ਼ਟ ਲੋਕਾਂ ਦੀਆਂ ਜੇਬਾਂ ਚ ਜਾ ਰਿਹਾ ਸੀ ਅਤੇ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਲਈ ਮੋਦੀ ਸਰਕਾਰ ਨੇ ਇਹ ਵੱਡਾ ਉਪਰਾਲਾ ਕੀਤਾ ਹੈ। ਇਸ ਮੌਕੇ ਸਾਬਕਾ ਸਰਪੰਚ ਚਿਰੰਜੀ ਲਾਲ ਤੇ ਪਿੰਡ ਵਾਸੀ ਹਾਜ਼ਰ ਸਨ।