ਸ਼ਰਾਬ ਸਮੇਤ ਇੱਕ ਵਿਅਕਤੀ ਗ੍ਰਿਫਤਾਰ
ਗੜ੍ਹਸ਼ੰਕਰ ਪੁਲਿਸ ਵੱਲੋਂ ਸ਼ਰਾਬ ਸਮੇਤ ਇੱਕ ਵਿਅਕਤੀ ਗ੍ਰਿਫਤਾਰ
Publish Date: Sun, 15 Feb 2026 06:49 PM (IST)
Updated Date: Mon, 16 Feb 2026 04:09 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏਐੱਸਆਈ ਰਾਜ ਕੁਮਾਰ ਆਪਣੀ ਟੀਮ ਸਮੇਤ ਗਸ਼ਤ ਦੇ ਸਿਲਸਿਲੇ ਵਿੱਚ ਬੀਰਮਪੁਰ ਸਾਈਡ ਵੱਲ ਜਾ ਰਹੇ ਸਨ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਰੋਕ ਕੇ ਕਾਬੂ ਕੀਤਾ ਗਿਆ। ਗ੍ਰਿਫਤਾਰ ਆਦਮੀ ਦੀ ਪਛਾਣ ਹਰਜੱਸ ਪੁੱਤਰ ਮੋਹਣ ਲਾਲ ਵਾਸੀ ਖਾਨਪੁਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਹਰਜੱਸ ਦੇ ਹੱਥ ਵਿੱਚ ਫੜੇ ਇੱਕ ਵਜ਼ਨਦਾਰ ਝੋਲੇ ਦੀ ਤਲਾਸ਼ੀ ਦੌਰਾਨ ਕਥਿਤ ਤੌਰ ’ਤੇ 750-750 ਐਮ.ਐਲ ਦੀਆਂ 8 ਬੋਤਲਾਂ ਸ਼ਰਾਬ (ਮਾਰਕਾ ਪੰਜਾਬ ਰਸਭਰੀ) ਬਰਾਮਦ ਹੋਈਆਂ, ਜਿਸ ਦੀ ਕੁੱਲ ਮਾਤਰਾ 6000 ਐੱਮਐੱਲ ਦੱਸੀ ਗਈ ਹੈ। ਇਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।