ਸ੍ਰੀ ਲਕਸ਼ਮਣ ਦਾਸ ਟਰੱਸਟ ਵੱਲੋਂ 1101 ਕੁੰਡੀਆ ਰੁਦਰ ਮਹਾਯੱਗ ਲਈ ਫੰਡ ਦਾਨ
ਸ੍ਰੀ ਲਕਸ਼ਮਣ ਦਾਸ ਟਰੱਸਟ ਵੱਲੋਂ 1101 ਕੁੰਡੀਆ ਰੁਦਰ ਮਹਾਯੱਗ ਲਈ ਫੰਡ ਦਾਨ
Publish Date: Sun, 15 Feb 2026 05:33 PM (IST)
Updated Date: Mon, 16 Feb 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸ੍ਰੀ ਲਕਸ਼ਮਣ ਦਾਸ ਟਰੱਸਟ, ਹੁਸ਼ਿਆਰਪੁਰ ਵੱਲੋਂ 1101 ਕੁੰਡੀਆ ਰੁਦਰ ਮਹਾਯੱਗ ਦੇ ਆਯੋਜਨ ਲਈ ਫੰਡ ਦਾਨ ਕੀਤਾ ਗਿਆ। ਟਰੱਸਟੀ ਵਿਸ਼ਨੂੰ ਦਿਗੰਬਰ ਸੂਦ ਅਤੇ ਰਾਜਪਾਲ ਸੂਦ ਨੇ ਯੱਗ ਲਈ ਆਪਣਾ ਯੋਗਦਾਨ ਭੇਟ ਕੀਤਾ। ਇਸ ਮੌਕੇ ਵਿਸ਼ਨੂੰ ਦਿਗੰਬਰ ਸੂਦ ਨੇ ਕਿਹਾ ਕਿ ਇਹ ਸਾਰੇਆਂ ਲਈ ਸੁਭਾਗ ਦੀ ਗੱਲ ਹੈ ਕਿ ਇਹ ਦੁਰਲੱਭ ਰੁਦਰ ਮਹਾਯੱਗ ਸ੍ਰੀ ਸਿੱਧੇਸ਼ਵਰ ਸ਼ਿਵ ਮੰਦਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਵਾਮੀ ਉਦੈਗਿਰੀ ਮਹਾਰਾਜ ਦੀ ਅਗਵਾਈ ਹੇਠ ਹੁਸ਼ਿਆਰਪੁਰ ਦੀ ਪਵਿੱਤਰ ਧਰਤੀ, ਜਿਸਨੂੰ ਛੋਟੀ ਕਾਸ਼ੀ ਵੀ ਕਿਹਾ ਜਾਂਦਾ ਹੈ, ‘ਤੇ 19 ਤੋਂ 25 ਫਰਵਰੀ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਯੱਗ ਵਿੱਚ ਭੇਟ ਚੜ੍ਹਾਉਣ ਲਈ ਆਪਣੇ ਨਾਮ ਦਰਜ ਕਰਵਾਉਣ ਅਤੇ ਮਨ, ਧਨ ਅਤੇ ਤਨ ਨਾਲ ਯੋਗਦਾਨ ਪਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਸਰਾਏ ਲਕਸ਼ਮਣ ਦਾਸ ਵਿਖੇ ਯੱਗ ਵਿੱਚ ਹਿੱਸਾ ਲੈਣ ਵਾਲੇ ਆਚਾਰੀਆਂ ਅਤੇ ਸੰਤਾਂ ਲਈ ਮੁਫ਼ਤ ਰਿਹਾਇਸ਼ ਦੀ ਵਿਵਸਥਾ ਕੀਤੀ ਜਾਵੇਗੀ। ਮਹਾਰਿਸ਼ੀ ਭ੍ਰਿਗੂ ਵੇਦ ਵਿਦਿਆਲਿਆ ਦੇ ਸੰਚਾਲਕ ਪੰਕਜ ਸੂਦ ਨੇ ਜਾਣਕਾਰੀ ਦਿੱਤੀ ਕਿ ਯੱਗ ਦੌਰਾਨ ਮਾਨਵਤਾ ਮੰਦਰ, ਸੂਦ ਭਵਨ, ਉਦਾਸੀਨ ਡੇਰਾ ਬਹਾਦੁਰਪੁਰ, ਰਾਮਾਨੰਦ ਅਵਧੂਤ ਆਸ਼ਰਮ ਬੱਸੀ ਗੁਲਾਮ ਹੁਸੈਨ, ਵਿਰਕਤ ਕੁਟੀਆ ਟਾਂਡਾ ਰੋਡ, ਆਰੀਆ ਸਮਾਜ, ਸ਼ਕਤੀ ਮੰਦਰ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਵੀ ਸੰਤਾਂ ਅਤੇ ਆਚਾਰੀਆਂ ਲਈ ਮੁਫ਼ਤ ਰਿਹਾਇਸ਼ ਦੀ ਸਹੂਲਤ ਦਿੱਤੀ ਜਾਵੇਗੀ। ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਚੈਰੀਟੇਬਲ ਟਰੱਸਟ ਵੱਲੋਂ ਇਨ੍ਹਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।