‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਬੇਟੀਆਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਦਿਸ਼ਾ
‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਬੇਟੀਆਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਦਿਸ਼ਾ
Publish Date: Sat, 14 Feb 2026 07:21 PM (IST)
Updated Date: Sun, 15 Feb 2026 04:12 AM (IST)

ਜ਼ਿਲ੍ਹੇ ਦੀਆਂ 40 ਵਿਦਿਆਰਥਣਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ 180 ਘੰਟੇ ਦੀ ਮੁਫ਼ਤ ਕੋਚਿੰਗ ਪ੍ਰਦਾਨ ਕਰਨ ਲਈ ਇੱਕ ਮਜ਼ਬੂਤ ਪਹਿਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਯਤਨਾ ਨਾਲ ਬੇਟੀਆਂ ਦੇ ਸੁਪਨਿਆਂ ਨੂੰ ਮਿਲੀ ਉਡਾਨ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜਦੋਂ ਸੁਪਨਿਆਂ ਵਿੱਚ ਉਡਾਣ ਅਤੇ ਇਰਾਦਿਆਂ ਵਿੱਚ ਦ੍ਰਿੜਤਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਇਸ ਵਿਸ਼ਵਾਸ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਮੁਫ਼ਤ ਕੋਚਿੰਗ ਪ੍ਰਾਪਤ ਕਰ ਰਹੀਆਂ 40 ਵਿਦਿਆਰਥਣਾਂ ਨਾਲ ਦਿਲੋਂ ਗੱਲਬਾਤ ਕੀਤੀ। ਇਹ ਗੱਲਬਾਤ ਸਿਰਫ਼ ਇੱਕ ਰਸਮੀ ਮੁਲਾਕਾਤ ਨਹੀਂ ਸੀ, ਸਗੋਂ ਪ੍ਰੇਰਨਾ, ਹਮਦਰਦੀ ਅਤੇ ਵਿਸ਼ਵਾਸ ਦਾ ਇੱਕ ਸ਼ਾਨਦਾਰ ਸੰਗਮ ਸੀ। ਇਸ ਦੌਰਾਨ ਉਨ੍ਹਾਂ ਨਾਲ ਪੀ.ਸੀ.ਐਸ. (ਟ੍ਰੇਨੀ) ਗੁਰਪ੍ਰੀਤ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ, ਉਨ੍ਹਾਂ ਦੇ ਸਵਾਲ ਸੁਣੇ ਅਤੇ ਹਰ ਸਵਾਲ ਦਾ ਧੀਰਜ ਨਾਲ ਜਵਾਬ ਦਿੱਤਾ। ਉਨ੍ਹਾਂ ਵਿਦਿਆਰਥਣਾਂ ਨਾਲ ਆਈਏਐਸ ਬਣਨ ਤੱਕ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ‘ਸੁਪਨੇ ਉਹ ਹੀ ਸੱਚ ਹੁੰਦੇ ਹਨ ਜਿਸ ਦੇ ਲਈ ਅਸੀਂ ਹਰ ਦਿਨ ਥੋੜ੍ਹਾ-ਥੋੜ੍ਹਾ ਸੰਘਰਸ਼ ਕਰਦੇ ਹਾਂ।’ ਉਨ੍ਹਾਂ ਦਾ ਤਜਰਬਾ ਸੁਣ ਕੇ ਵਿਦਿਆਰਥਣਾ ਨੇ ਸਖ਼ਤ ਮਿਹਨਤ ਕਰਨ ਦਾ ਦ੍ਰਿੜ ਮਨ ਬਣਾਇਆ। ਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਫਰੀ ਕੋਚਿੰਗ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਤਹਿਤ ਉਦੈ ਅਕੈਡਮੀ (ਗਿਆਨਮ), ਸਰਕਾਰੀ ਕਾਲਜ ਚੌਕ, ਹੁਸ਼ਿਆਰਪੁਰ ਵਿਖੇ 13 ਫਰਵਰੀ ਤੋਂ 30 ਮਾਰਚ 2026 ਤੱਕ 180 ਘੱਟੇ ਲਈ ਚਲਾਈ ਜਾ ਰਹੀ ਹੈ। ਇੱਥੇ ਵਿਦਿਆਰਥਣਾਂ ਨੂੰ ਐਸਐਸਸੀ, ਬੈਂਕਿੰਗ, ਰੇਲਵੇ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਵਾਈ ਜਾ ਰਹੀ ਹੈ। ਕਲਾਸਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਣਗੀਆਂ ਅਤੇ ਹਫ਼ਤਾਵਾਰੀ ਮੌਕ ਟੈਸਟ ਵੀ ਲਏ ਜਾਣਗੇ। ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਸਮਾਂ ਪ੍ਰਬੰਧਨ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਦਾ ਮਹੱਤਵ ਸਮਝਾਇਆ। ਉਨ੍ਹਾਂ ਕਿਹਾ ਕਿ ਅਸਫਲਤਾ ਅੰਤ ਨਹੀਂ ਹੈ, ਸਗੋਂ ਸਿੱਖਣ ਦਾ ਮੌਕਾ ਹੈ।‘ਜੇਕਰ ਆਤਮ-ਵਿਸ਼ਵਾਸ ਅਟੁੱਟ ਹੈ, ਤਾਂ ਹਰ ਰੁਕਾਵਟ ਇੱਕ ਰਸਤਾ ਬਣ ਜਾਂਦੀ ਹੈ।’ ਦਿਆਰਥਣਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਯਤਨ ਨੂੰ ਜੀਵਨ ਬਦਲਣ ਵਾਲਾ ਕਦਮ ਦੱਸਿਆ ਅਤੇ ਭਰੋਸਾ ਦਿੱਤਾ ਕਿ ਉਹ ਇਸ ਮੌਕੇ ਦਾ ਪੂਰਾ ਲਾਭ ਉਠਾਉਣਗੀਆਂ ਅਤੇ ਆਤਮ-ਨਿਰਭਰ ਬਣਨਗੀਆਂ। ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਹੁਸ਼ਿਆਰਪੁਰ ਦੀਆਂ ਧੀਆਂ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨਿਕ ਸੇਵਾਵਾਂ, ਬੈਂਕਿੰਗ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ।