ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੀ ਪੰਜਾਬ ਸਰਕਾਰ ਕਰ ਰਹੀ ਦੁਰਵਰਤੋਂ: ਗਿਆਨੀ ਹਰਪ੍ਰੀਤ ਸਿੰਘ
ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੀ ਪੰਜਾਬ ਸਰਕਾਰ ਕਰ ਰਹੀ ਦੁਰਵਰਤੋਂ: ਗਿਆਨੀ ਹਰਪ੍ਰੀਤ ਸਿੰਘ
Publish Date: Fri, 13 Feb 2026 07:47 PM (IST)
Updated Date: Sat, 14 Feb 2026 04:12 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਵਿੱਚੋਂ ਆਪਣੇ ਪ੍ਰਚਾਰ ਦਾ ਖਰਚਾ ਕਰ ਰਹੀ ਹੈ ਜੋ ਕਿ ਪਾਰਟੀ ਦੇ ਨਿੱਜੀ ਖਜ਼ਾਨੇ ਵਿੱਚੋਂ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਗੜਦੀਵਾਲਾ ਪਰਿਵਾਰ ਦੀ ਰਿਹਾਇਸ਼ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕੀਤਾ। ਉਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਦਿੱਲੀ ਦੇ ਨੇਤਾਵਾਂ ਦੀ ਆਵਾਜਾਈ ਲਈ ਪੰਜਾਬ ਸਰਕਾਰ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਤੋਂ ਬਾਅਦ ਹੁਣ ਗੱਲ ਹੋਰ ਵੀ ਗੰਭੀਰ ਹੋ ਗਈ ਹੈ। ਹੁਣ ਸੂਬਿਆਂ ਦੀਆਂ ਛੋਟੀਆਂ-ਛੋਟੀਆਂ ਚੋਣਾਂ ਵਿੱਚ ਪਾਰਟੀ ਪ੍ਰਚਾਰ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਦਾ ਖਜ਼ਾਨਾ ਵਰਤਿਆ ਜਾ ਰਿਹਾ ਹੈ। ਪੰਜਾਬ ਦਾ ਲੋਕ ਸੰਪਰਕ ਵਿਭਾਗ ਮੁੰਬਈ ਦੀਆਂ ਦੋ ਕੰਪਨੀਆਂ ਨੂੰ 16 ਕਰੋੜ ਰੁਪਏ ਤੋਂ ਵੱਧ ਦੀਆਂ ਮਸ਼ਹੂਰੀਆਂ ਦਾ ਭੁਗਤਾਨ ਕਰ ਰਿਹਾ ਹੈ। ਜਦੋਂ ਮੁੰਬਈ ਵਿਖੇ ਨਿਗਮ ਚੋਣਾਂ ਹੋਈਆਂ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਨੇ ਵੀ ਹਿੱਸਾ ਲਿਆ। ਇਸੇ ਕਰਕੇ ਉੱਥੇ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਮਸ਼ਹੂਰੀ ਦੇ ਨਾਂ ਤੇ ਪਾਰਟੀ ਦਾ ਸਿਆਸੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਗੁਜਰਾਤ ਵਿੱਚ ਫੇਸਬੁੱਕ ਮਸ਼ਹੂਰੀਆਂ ਦੇ ਨਾਂ ਤੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਵਿੱਚੋਂ ਖਰਚ ਕੀਤੇ ਗਏ ਸਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਗਗਨਦੀਪ ਸਿੰਘ ਬਰਨਾਲਾ, ਬਾਬਾ ਹਰਦੀਪ ਸਿੰਘ,ਅਵਤਾਰ ਸਿੰਘ ਜੌਹਲ ਅਤੇ ਮਾਸਟਰ ਕੁਲਵਿੰਦਰ ਸਿੰਘ ਜੰਡਾ ਹਾਜ਼ਰ ਸਨ। ਪਰਿਵਾਰ ਵੱਲੋਂ ਜਰਨੈਲ ਸਿੰਘ ਗੜਦੀਵਾਲਾ ਮੈਂਬਰ ਵਰਕਿੰਗ ਕਮੇਟੀ, ਇੰਜੀ: ਸੁਖਬੀਰ ਸਿੰਘ ਗੜਦੀਵਾਲਾ, ਅਮਰਜੀਤ ਸਿੰਘ ਚੱਕ ਲਾਦੀਆਂ, ਸੁਰਜੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਲਵਪ੍ਰੀਤ ਸਿੰਘ ਨੇ ਗਿਆਨੀ ਜੀ ਦਾ ਸਨਮਾਨ ਕੀਤਾ।