ਕਨੇਡਾ ਭੇਜਣ ਦੇ ਨਾਂ ‘ਤੇ 10.91 ਲੱਖ ਦੀ ਕਥਿਤ ਠੱਗੀ
ਕਨੇਡਾ ਭੇਜਣ ਦੇ ਨਾਂ ‘ਤੇ 10.91 ਲੱਖ ਦੀ ਕਥਿਤ ਠੱਗੀ, ਟਰੈਵਲ ਏਜੰਟ ਖਿਲਾਫ ਮੁਕੱਦਮਾ ਦਰਜ
Publish Date: Fri, 13 Feb 2026 06:00 PM (IST)
Updated Date: Sat, 14 Feb 2026 04:09 AM (IST)
ਟਰੈਵਲ ਏਜੰਟ ਖਿਲਾਫ ਮੁਕੱਦਮਾ ਦਰਜ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਵਿਦੇਸ਼ ਕਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਕਥਿਤ ਠੱਗੀ ਕਰਨ ਦੇ ਮਾਮਲੇ ਵਿੱਚ ਦਸੂਹਾ ਥਾਣੇ ਅਧੀਨ ਇੱਕ ਟਰੈਵਲ ਏਜੰਟ ਖਿਲਾਫ਼ ਪੁਲਿਸ ਵੱਲੋਂ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਤਿੰਦਰਜੀਤ ਕੋਰ ਪੁੱਤਰੀ ਬਲਦੇਵ ਸਿੰਘ, ਵਾਸੀ ਸ਼ਰੀਹਪੁਰ ਨੇ ਸੰਜੀਵ ਕੁਮਾਰ ਵਾਸੀ ਰੇਲ ਕੋਚ ਫੈਕਟਰੀ, ਜ਼ਿਲ੍ਹਾ ਕਪੂਰਥਲਾ ਦੇ ਬੱਚਿਆਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਗਭਗ 10,91,000 ਰੁਪਏ ਦੀ ਕਥਿਤ ਧੋਖਾਧੜੀ ਕੀਤੀ। ਪੁਲਿਸ ਅਨੁਸਾਰ, ਮਾਮਲੇ ਦੀ ਪੜਤਾਲ ਆਰਥਿਕ ਅਪਰਾਧ ਸ਼ਾਖਾ ਹੁਸ਼ਿਆਰਪੁਰ ਦੇ ਏਐੱਸਆਈ ਮਨੋਹਰ ਲਾਲ ਨੂੰ ਸੌਂਪੀ ਗਈ ਸੀ। ਪੜਤਾਲ ਦੌਰਾਨ ਇਕੱਠੇ ਕੀਤੇ ਗਏ ਬਿਆਨਾਂ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਦੋਸ਼ ਕਥਿਤ ਤੌਰ ’ਤੇ ਸਹੀ ਪਾਏ ਗਏ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।