ਹੜਤਾਲ ਦੌਰਾਨ ਰੋਸ ਧਰਨਾ ਲਾਇਆ, ਕੱਢੀ ਗੇਟ ਰੈਲੀ
ਹੜਤਾਲ ਦੌਰਾਨ ਰੋਸ ਧਰਨਾ ਲਾਇਆ, ਕੱਢੀ ਗੇਟ ਰੈਲੀ
Publish Date: Thu, 12 Feb 2026 06:04 PM (IST)
Updated Date: Fri, 13 Feb 2026 04:06 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਇੱਥੇ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰਸਿਟੀ, ਕੇਂਦਰੀ ਟ੍ਰੇਡ ਯੂਨੀਅਨ, ਸੰਯੁਕਤ ਕਿਸਾਨ ਮੋਰਚਾ, ਜੁਆਇੰਟ ਫੋਰਮ, ਏਕਤਾ ਮੰਚ ਅਤੇ ਬਿਜਲੀ ਬੋਰਡ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਨੂੰ ਹੁੰਗਾਰਾ ਦਿੰਦੇ ਹੋਏ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ 2025 ਅਤੇ ਕੇਂਦਰ ਸਰਕਾਰ ਦੀਆਂ ਹੋਰ ਨੀਤੀਆਂ ਦੇ ਖਿਲਾਫ਼ ਪੀਐੱਸਪੀਸੀਐੱਲ ਮੰਡਲ ਮੁਕੇਰੀਆਂ ਦੇ ਗੇਟ ਮੂਹਰੇ ਇੱਕ ਰੋਜ਼ਾ ਹੜਤਾਲ ਕੀਤੀ ਗਈ। ਇਸ ਸਮੇਂ ਹੜਤਾਲ ਵਿੱਚ ਸ਼ਾਮਲ ਮੁਲਾਜ਼ਮਾਂ ਵੱਲੋਂ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦੇ ਮੰਡਲ ਪ੍ਰਧਾਨ ਜਗਦੀਸ਼ ਸਿੰਘ, ਟੀਐੱਸਯੂ ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਅਤੇ ਜੇਈ ਕੌਂਸਲ ਦੇ ਮੰਡਲ ਪ੍ਰਧਾਨ ਯਾਦਵਿੰਦਰ ਸਿੰਘ ਜੇਈ ਦੀ ਅਗਵਾਈ ਵਿੱਚ ਰੋਸ ਧਰਨਾ ਲਗਾਉਣ ਉਪਰੰਤ ਗੇਟ ਰੈਲੀ ਕੱਢੀ ਗਈ। ਰੋਸ ਧਰਨੇ ਵਿੱਚ ਇੰਪਲਾਈਜ ਫੈਡਰੇਸ਼ਨ ਪੀਐੱਸਈਬੀ (ਪਹਿਲਵਾਨ) ਦੇ ਸਰਕਲ ਪ੍ਰਧਾਨ ਤਰਲੋਚਨ ਸਿੰਘ ਜੇਈ ਉਚੇਚੇ ਤੌਰ ਤੇ ਸ਼ਾਮਲ ਹੋਏ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਨਵੇਂ ਕੋਡ ਕਾਮਿਆਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦੇ ਹਨ ਤੇ ਨੌਕਰੀ ਦੀ ਸੁਰੱਖਿਆ ਨੂੰ ਘਟਾਉਂਦੇ ਹਨ ਜਦਕਿ ਮਾਲਕਾਂ ਲਈ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣਾ ਅਤੇ ਕੱਢਣਾ ਆਸਾਨ ਬਣਾਉਂਦੇ ਹਨ। ਉਨ੍ਹਾਂ ਨੇ ਨਿੱਜੀਕਰਨ, ਤਨਖਾਹ ਦੇ ਮੁੱਦਿਆਂ ਅਤੇ ਸਮਾਜਿਕ ਸੁਰੱਖਿਆ ਦੀ ਘਾਟ ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ਵਿੱਚ ਚਾਰੋਂ ਕਿਰਤ ਕੋਡਾਂ ਅਤੇ ਨਿਯਮਾਂ ਨੂੰ ਰੱਦ ਕਰਨਾ, ਬੀਜ ਬਿੱਲ ਦਾ ਖਰੜਾ, ਬਿਜਲੀ ਸੋਧ ਬਿੱਲ, ਅਤੇ ਭਾਰਤ ਦੇ ਪਰਿਵਰਤਨ ਅਤੇ ਵਿਕਾਸ ਲਈ ਪ੍ਰਮਾਣੂ ਊਰਜਾ ਦੀ ਸਥਿਰ ਵਰਤੋਂ (ਪੀ.ਈ.ਸੀ.ਈ.) ਐਕਟ ਨੂੰ ਤੁਰੰਤ ਵਾਪਸ ਲੈਣਾ ਸ਼ਾਮਲ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ, ਬੀਜ ਸੋਧ ਬਿੱਲ ਅਤੇ ਹੋਰ ਲੋਕ ਮਾਰੂ ਨੀਤੀਆਂ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਦੇਸ਼ ਭਰ ਦੀਆਂ ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਧਰਨੇ ਵਿੱਚ ਧਿਆਨ ਸਿੰਘ ਛੰਨੀ, ਅਮਰਜੀਤ ਸਿੰਘ ਗੁਰਦਾਸਪੁਰ, ਮਾਸਟਰ ਸਵਰਨ ਸਿੰਘ ਸੁਲੈਹਰੀਆਂ, ਤਰਲੋਕ ਸਿੰਘ, ਖੜਕ ਸਿੰਘ ਹਾਜੀਪੁਰ, ਰੌਸ਼ਨ ਖਾਨ, ਮਨਜੀਤ ਸਿੰਘ ਭੰਗਾਲਾ, ਭੁਪਿੰਦਰ ਸਿੰਘ ਅਟੱਲਗੜ੍ਹ, ਗੁਰਦੀਪ ਸਿੰਘ ਧਾਮੀ, ਸਤਨਾਮ ਸਿੰਘ ਕੋਟਲੀ, ਸੁਮਿਤ ਸ਼ਰਮਾ, ਹਰਜਿੰਦਰ ਸਿੰਘ ਧਨੋਆ, ਜਗਤਾਰ ਸਿੰਘ ਭੰਗਾਲਾ, ਇੰਜੀ. ਰਾਜਵੰਤ ਸਿੰਘ ਜੇਈ, ਵਿਨੋਦ ਕੁਮਾਰ, ਕੁਲਦੀਪ ਸਿੰਘ, ਰਾਮ ਲੁਭਾਇਆ, ਪਰਵਿੰਦਰ ਸਿੰਘ, ਇੰਦਰਜੀਤ ਸਿੰਘ, ਨਰਿੰਦਰ ਸਿੰਘ, ਇੰਦਰਜੀਤ ਸਿੰਘ ਤਲਵਾੜਾ, ਠਾਕੁਰ ਮਨਮੋਹਨ ਸਿੰਘ, ਸੰਜੀਵ ਚੌਧਰੀ, ਬਲਵਿੰਦਰ ਸਿੰਘ ਪਨਖੂਹ, ਜੋਗਿੰਦਰ ਸਿੰਘ ਬਹਿਬਲ ਮੰਝ, ਸ਼ੇਰ ਸਿੰਘ, ਦਵਿੰਦਰ ਸਿੰਘ ਮਾਨਾਂ, ਸ਼ਾਮ ਲਾਲ, ਪਰਮਿੰਦਰ ਸਿੰਘ ਨੌਸ਼ਹਿਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ, ਪੈਨਸ਼ਨਰ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।