ਕਮਾਹੀ ਦੇਵੀ ਬਾਜ਼ਾਰ ’ਚ ਲਾਇਆ ਲੰਗਰ
ਕਮਾਹੀ ਦੇਵੀ ਬਾਜ਼ਾਰ ਵਿੱਚ ਪੂੜੀਆਂ ਚਨਾ ਦਾ ਲੰਗਰ ਲਗਾਇਆ ਗਿਆ
Publish Date: Fri, 23 Jan 2026 05:30 PM (IST)
Updated Date: Sat, 24 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਾਤਾਰਪੁਰ : ਅਯੁੱਧਿਆ ’ਚ ਬਣੇ ਸ਼ਰੀ ਰਾਮ ਮੰਦਰ ਦੇ ਪੁਨਰ ਨਿਰਮਾਣ ਵਾਲੇ ਦਿਨ, ਕਮਾਹੀ ਦੇਵੀ ’ਚ ਮਹਿਤਾ ਡੈਂਟਲ ਕਲੀਨਿਕ ਦੇ ਨੇੜੇ ਦੁਕਾਨਦਾਰਾਂ ਵੱਲੋਂ ਪੁਰੀ ਚਾਨੇ ਦਾ ਲੰਗਰ ਲਾਇਆ ਗਿਆ। ਸਾਰੇ ਦੁਕਾਨਦਾਰਾਂ ਨੇ ਇਸ ’ਚ ਹਿੱਸਾ ਲਿਆ ਤੇ ਆਪਣੇ ਪਿਆਰੇ ਭਗਵਾਨ ਸ਼੍ਰੀ ਰਾਮ ਨੂੰ ਯਾਦ ਕੀਤਾ। ਲੰਗਰ ਸਵੇਰੇ 8:00 ਤੋਂ ਦੁਪਹਿਰ 1:00 ਵਜੇ ਤੱਕ ਲਾਇਆ ਗਿਆ। ਇਸ ’ਚ ਬਹੁਤ ਸਾਰੇ ਸਮਾਜ-ਸੇਵਕਾਂ ਨੇ ਹਿੱਸਾ ਲਿਆ। ਤਲਵਾੜਾ ਤੋਂ ਐੱਮਸੀ ਮੁਨੀਸ਼ ਚੱਢਾ, ਪ੍ਰਿੰਸੀਪਲ ਰਾਜੇਸ਼ ਠਾਕੁਰ, ਪਹਿਲਵਾਨ ਨਿਰਮਲ ਸਿੰਘ, ਸੰਨੀ ਮਹਿਤਾ, ਤਿਲਕ ਰਾਜ, ਵਿਜੈ ਕੁਮਾਰ, ਵਿੱਕੀ, ਵਿੱਕੀ ਫੌਜੀ, ਦਿਨੇਸ਼, ਵਿਸ਼ਵ ਮਹਿਤਾ, ਵਿੱਕੀ, ਸਤਪਾਲ ਬਿੱਟੂ, ਰਾਜਿੰਦਰ, ਸੁਖਵਿੰਦਰ ਬਿੰਦ, ਮਹਿੰਦਰ, ਮਨੂ, ਨਿੱਕੂ, ਮਿੰਕਾ, ਨੀਰਜ, ਦਰਸ਼ਨ ਚੌਧਰੀ ਆਦਿ ਮੌਜੂਦ ਸਨ।