ਬਲਾਕ ਭੂੰਗਾ ਵਿਖੇ ਮਨਾਈ ਧੀਆਂ ਦੀ ਲੋਹੜੀ
ਬਲਾਕ ਭੂੰਗਾ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ
Publish Date: Thu, 22 Jan 2026 06:07 PM (IST)
Updated Date: Fri, 23 Jan 2026 04:10 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਜਿਲਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਮਨਪ੍ਰੀਤ ਸਿੰਘ ਦੀ ਅਗਵਾਹੀ ਹੇਠ ਬਲਾਕ ਭੁੰਗਾ ਦੇ ਪਿੰਡ ਕੰਗ ਮਾਈ ਦੇ ਆਂਗਣਵਾੜੀ ਸੈਂਟਰ ਵਿਖੇ 50 ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਨਵ-ਜੰਮੀਆਂ ਧੀਆਂ ਦੇ ਜਨਮ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ ਤੇ ਬੱਚੀਆਂ ਦੇ ਮਾਤਾ-ਪਿਤਾ ਨੂੰ ਕੁੜੀਆਂ ਨੂੰ ਸਹੀ ਪੋਸ਼ਣ ਤੇ ਪੜ੍ਹਾਉਣ ਲਿਖਾਉਣ ਲਈ ਪ੍ਰੇਰਿਤ ਕੀਤਾ ਗਿਆ। ਧੀਆਂ ਦੀ ਲੋਹੜੀ ਮੌਕੇ ਸੀਡੀਪੀਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੇ ਮੰਤਵ ਅਧੀਨ ਹਰ ਸਾਲ ਧੀਆਂ ਦੀ ਲੋਹੜੀ ਪਾਈ ਜਾਂਦੀ ਹੈ ਤੇ ਲੋਕਾਂ ਨੂੰ ਬਿਨਾਂ ਕਿਸੇ ਤਰ੍ਹਾਂ ਦੇ ਭੇਦਭਾਵ ਦੇ ਪੁੱਤਰਾਂ ਵਾਂਗ ਕੁੜੀਆਂ ਦੇ ਜਨਮ ਦੀ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ, ਕਿਉਂਕਿ ਹੁਣ ਸਮਾਜ ਬਹੁਤ ਬਦਲ ਗਿਆ ਹੈ ਤੇ ਕੁੜੀਆਂ ਵੀ ਹੁਣ ਪੜ੍ਹ-ਲਿਖ ਕੇ ਆਪਣੇ ਘਰ ਪਰਿਵਾਰ ਦਾ ਸਹਾਰਾ ਬਣ ਰਹੀਆਂ ਹਨ ਤੇ ਵੱਡੇ-ਵੱਡੇ ਅਹੁਦਿਆਂ ’ਤੇ ਲੱਗ ਕੇ ਆਪਣੇ ਦੇਸ਼ ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰਦੀਆਂ ਹਨ। ਇਸ ਮੌਕੇ ਖਾਸ ਤੌਰ ’ਤੇ ਪਿੰਡ ਦੇ ਸਰਪੰਚ ਪਿਆਰਾ ਸਿੰਘ ਤੇ ਹੋਰ ਪੰਚਾਇਤ ਮੈਂਬਰ ਮੁੱਖ ਤੌਰ ’ਤੇ ਹਾਜ਼ਰ ਹੋਏ ਤੇ ਉਨ੍ਹਾਂ ਦੀ ਹਾਜ਼ਰੀ ’ਚ 50 ਨਵ-ਜੰਮੀਆਂ ਕੁੜੀਆਂ ਨੂੰ ਗਿਫਟ ਦਿੱਤੇ ਗਏ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਤੋਂ ਸੁਪਰਵਾਈਜ਼ਰ ਰਾਜ ਰਾਣੀ, ਕਰਮਜੀਤ ਕੌਰ, ਜਸਵਿੰਦਰ ਕੌਰ, ਤਰਵਿੰਦਰ ਕੌਰ, ਮਨਜੀਤ ਕੌਰ ਤੇ ਮੋਨਿਕਾ ਸ਼ਰਮਾ ਵੀ ਸ਼ਾਮਲ ਹੋਏ ਤੇ ਸਰਕਲ ਬਸੀ ਵਜੀਦ ਤੋਂ ਆਂਗਣਵਾੜੀ ਵਰਕਰ ਦਲਜੀਤ ਕੌਰ, ਸੁਖ ਵਰਸਾ ਦੇਵੀ, ਕਮਲਜੀਤ ਕੌਰ, ਰਜਵਿੰਦਰ ਕੌਰ, ਬਲਵੀਰ ਕੌਰ ਤੇ ਹੋਰ ਵਰਕਰਾਂ ਵੀ ਸ਼ਾਮਲ ਸਨ।