ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਧੂਮਧਾਮ ਨਾਲ ਮਨਾਈ
ਸਮਾਗਮ ਦੌਰਾਨ ਬਜਰੰਗ ਦਲ ਹਿੰਦੁਸਤਾਨ ਦੇ ਵਰਕਰ।
Publish Date: Thu, 22 Jan 2026 04:36 PM (IST)
Updated Date: Fri, 23 Jan 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬਜਰੰਗ ਦਲ ਹਿੰਦੁਸਤਾਨ ਵੱਲੋਂ ਸ਼ਿਵ ਮੰਦਰ ਬੋਹਣ, ਹੁਸ਼ਿਆਰਪੁਰ ਵਿਖੇ ਸ੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਬਜਰੰਗੀ ਅਤੇ ਸੰਗਤ ਹਾਜ਼ਰ ਹੋਈ। ਸਮਾਗਮ ਦੌਰਾਨ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਸਕੱਤਰ ਮਨਜੀਤ ਸਿੰਘ ਮਾਲਪੁਰੀ ਅਤੇ ਪਰਮਜੀਤ ਸਿੰਘ ਫੌਜੀ ਬੂਥਗੜ੍ਹ, ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਨੇ ਸਾਂਝੇ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਹਰ ਬਜਰੰਗੀ ਨੂੰ ਵੱਧ-ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਏ ਹੋਏ ਵਰਕਰਾਂ ਨੂੰ ਸੰਗਠਨ ਦੇ ਹਿੱਤ ਵਿੱਚ ਇਕਜੁਟ ਹੋ ਕੇ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਜਰੰਗੀਆਂ ਅਤੇ ਸ਼ਿਵ ਮੰਦਰ ਬੋਹਣ ਦੇ ਮੁੱਖ ਸੇਵਾਦਾਰ ਵੱਲੋਂ ਸ੍ਰੀ ਹਨੂਮਾਨ ਚਾਲੀਸਾ ਦੇ ਪੰਜ ਪਾਠ ਕੀਤੇ ਗਏ। ਨਾਲ ਹੀ ਸ੍ਰੀ ਰਾਮ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਬਾਰੇ ਸੰਗਤ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਦਿਖਾਏ ਹੋਏ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਬਾਅਦ ਵਿੱਚ ਸੰਗਤ ਨੂੰ ਪ੍ਰਸਾਦ ਵੰਡਿਆ ਗਿਆ ਅਤੇ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਸਮਾਗਮ ਵਿੱਚ ਸੋਢੀ ਲੋਂਗੀਆ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸੰਜੀਵ ਕੁਮਾਰ ਸੋਨੂੰ ਚੱਗਰਾਂ, ਜਸਵੀਰ ਸਿੰਘ (ਪੰਜਾਬ ਕੋਆਰਡੀਨੇਟਰ), ਸੰਨੀ ਨਸਰਾ (ਦੋਆਬਾ ਪ੍ਰਧਾਨ), ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਟਾਂਡਾ, ਜ਼ਿਲ੍ਹਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਮਾਹਿਲਪੁਰੀ, ਸਿਟੀ ਪ੍ਰਧਾਨ ਟੋਨੀ ਹਾਂਡਾ, ਹਲਕਾ ਚੱਬੇਵਾਲ ਤੋਂ ਸੰਜੂ ਰਾਣਾ ਬਜਰੋਹ, ਰਮਨ ਪਵਾਰ (ਯੂਥ ਪ੍ਰਧਾਨ), ਜੁਗਲ ਕਿਸ਼ੋਰ, ਬਲਦੇਵ ਨਾਰੂਨੰਗਲ, ਅਸ਼ਵਨੀ ਠਾਕੁਰ (ਮਹਾਵੀਰ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ), ਯਸ਼ ਲਲਵਾਨ, ਰਾਜੇਸ਼ ਸੈਣੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਬਜਰੰਗੀ ਮੌਜੂਦ ਰਹੇ।