ਨਗਰ ਪੰਚਾਇਤ ਮਾਹਿਲਪੁਰ ਨੇ ਨਾਜਾਇਜ਼ ਕਬਜ਼ੇ ਹਟਾਏ
ਨਗਰ ਪੰਚਾਇਤ ਮਾਹਿਲਪੁਰ ਨੇ ਨਜਾਇਜ ਕਬਜੇ ਹਟਾਏ
Publish Date: Tue, 20 Jan 2026 06:11 PM (IST)
Updated Date: Wed, 21 Jan 2026 04:10 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਅੱਜ ਨਗਰ ਪਚਾਇਤ ਮਾਹਿਲਪੁਰ ਵੱਲੋਂ ਕਾਰਜਸਾਧਕ ਅਫਸਰ ਸਿਮਰਨ ਸਿੰਘ ਢੀਡਸਾ ਦੀ ਅਗਵਾਈ ’ਚ ਮਾਹਿਲਪੁਰ ਸ਼ਹਿਰ ਸੜਕ ਦੇ ਦੁਆਲੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਛੁਡਾਏ ਤੇ ਉਨ੍ਹਾਂ ਦਾ ਬਾਹਰ ਰੱਖਿਆ ਸਾਮਾਨ ਤੇ ਹੋਰਡਿੰਗ ਬੋਰਡ ਕਬਜ਼ੇ ’ਚ ਲਏ। ਇਸ ਮੌਕੇ ਮੁਹਿੰਮ ’ਚ ਸਮੂਹ ਨਗਰ ਪੰਚਾਇਤ ਸਟਾਫ ਸੋਹਣ ਲਾਲ, ਹਰਜੋਤ ਸਿੰਘ, ਰਣਜੀਤ ਸਿੰਘ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ, ਥਾਣਾ ਮਾਹਿਲਪੁਰ ਦੀ ਪੁਲਿਸ ਵੱਲੋਂ ਸਹਿਯੋਗ ਕੀਤਾ ਗਿਆ। ਇਸ ਮੌਕੇ ਕੁਝ ਕੁ ਨਾਜਾਇਜ਼ ਕਬਜ਼ਿਆਂ ਕਰਨ ਵਾਲੇ ਚਹੇਤਿਆਂ ਵੱਲੋਂ ਸਾਮਾਨ ਨਾ ਚੁੱਕਣ ਲਈ ਈਓ ਨੂੰ ਮਜਬੂਰ ਵੀ ਕੀਤਾ ਪਰ ਉਹ ਨਹੀ ਮੰਨੇ ਤੇ ਆਪਣਾ ਕੰਮ ਕਰਦੇ ਗਏ। ਇਸ ਮੌਕੇ ਸਿਮਰਨ ਸਿੰਘ ਢੀਡਸਾ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ ਵਾਲੇ ਦੁਕਾਨਦਾਰਾਂ ਨੂੰ ਇੱਕ ਹਫਤਾ ਹਰ ਰੋਜ਼ ਸਪੀਕਰ ਰਾਹੀ ਅਨਾਉਸਮੈਂਟ ਕਰਵਾਈ ਜਾ ਰਹੀ ਸੀ ਪਰ ਫਿਰ ਵੀ ਜਿਨ੍ਹਾਂ ਨੇ ਹੁਕਮ ਨਹੀ ਮੰਨਿਆ ਤਾਂ ਉਨ੍ਹਾਂ ਨੂੰ ਮਜਬੂਰ ਹੋ ਇਹ ਕਦਮ ਚੁੱਕਣ ਪਿਆ। ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ ਵੀ ਨਾਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਫਗਵਾੜਾ ਰੋਡ, ਜੇਜੋਂ ਰੋਡ ਵੱਲ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਕਈ ਦੁਕਾਨਦਾਰਾਂ ਵਿਰੋਧ ਵੀ ਕੀਤਾ ਗਿਆ। ਇਸ ਮੌਕੇ ਕਮੇਟੀ ਵੱਲੋਂ ਕੁਝ ਦੁਕਾਨਦਾਰਾਂ ਨੂੰ ਆਪਣੇ ਹੋਰਡਿੰਗ ਬੋਰਡ ਲਾਉਣ ਦਾ ਸਮਾਂ ਦੇ ਕੇ ਛੱਡ ਦਿੱਤਾ ਗਿਆ।