ਸਪੈਸ਼ਲ ਬ੍ਰਾਂਚ ਵਲੋਂ ਭਗੌੜਾ ਮੁਲਜ਼ਮ ਗ੍ਰਿਫ਼ਤਾਰ
ਸਪੈਸ਼ਲ ਬ੍ਰਾਂਚ ਵਲੋਂ ਭਗੌੜਾ ਮੁਲਜ਼ਮ ਗ੍ਰਿਫ਼ਤਾਰ
Publish Date: Tue, 20 Jan 2026 05:26 PM (IST)
Updated Date: Wed, 21 Jan 2026 04:07 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸਪੈਸ਼ਲ ਬ੍ਰਾਂਚ ਹੁਸ਼ਿਆਰਪੁਰ ਦੀ ਟਾਂਡਾ ਟੀਮ ਵਲੋਂ ਥਾਣਾ ਟਾਂਡਾ ਵਿਖੇ ਦਰਜ ਇੱਕ ਮੁਕੱਦਮੇ ਵਿੱਚ ਲੋੜੀਂਦੇ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਟਾਂਡਾ ਪੁਲਿਸ ਹਵਾਲੇ ਕੀਤਾ ਹੈ। ਭਗੌੜੇ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਪ੍ਰਹਿਲਾਦ ਸਿੰਘ ਵਾਸੀ ਵਾਰਡ ਨੰਬਰ 1 ਮਿਆਣੀ ਵਜੋਂ ਹੋਈ ਹੈ । ਇਸ ਮੌਕੇ ਸਪੈਸ਼ਲ ਬ੍ਰਾਂਚ ਦੇ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਜਿਲਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਜਸਕੰਵਲ ਸਿੰਘ ਸਹੋਤਾ ਦੀ ਅਗਵਾਈ ਹੇਠ, ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਏਐੱਸਆਈ ਤਰਲੋਚਨ ਸਿੰਘ, ਏਐੱਸਆਈ ਰਵਿੰਦਰ ਸਿੰਘ, ਏਐੱਸਆਈ ਸੁਰਿੰਦਰ ਸਿੰਘ ਅਤੇ ਏਐੱਸਆਈ ਅਮਰਜੀਤ ਸਿੰਘ ਦੀ ਟੀਮ ਨੇ ਥਾਣਾ ਟਾਂਡਾ ਵਿਖੇ ਦਰਜ ਇੱਕ ਮੁਕੱਦਮੇ ਦੇ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਉਸ ਵਿਰੁੱਧ ਸਾਲ 2020 ਵਿੱਚ ਟਾਂਡਾ ਪੁਲਿਸ ਸਟੇਸ਼ਨ ਵਿਖੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ। ਉਕਤ ਮੁਲਜ਼ਮ ਨੂੰ ਮਾਨਯੋਗ ਅਦਾਲਤ ਵੱਲੋਂ 7 ਫਰਵਰੀ, 2023 ਨੂੰ ਭਗੌੜਾ ਐਲਾਨ ਦਿੱਤਾ ਸੀ।