ਗੁਰਦੁਆਰਾ ਸਾਹਿਬ ’ਚ ਲਾਇਆ ਅੱਖਾਂ ਤੇ ਖੂਨਦਾਨ ਦਾ ਫਰੀ ਕੈਂਪ
ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਅੱਖਾਂ ਅਤੇ ਖੂਨਦਾਨ ਫਰੀ ਕੈਂਪ
Publish Date: Tue, 20 Jan 2026 04:24 PM (IST)
Updated Date: Wed, 21 Jan 2026 04:01 AM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ: ਧੰਨ-ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ, ਬਾਬਾ ਦੀਪ ਸਿੰਘ ਜੀ ਮਾਰਗ ਦਸਮੇਸ਼ ਨਗਰ ਹੁਸ਼ਿਆਰਪੁਰ ਵਿਖੇ ਸੰਤ ਬਾਬਾ ਰਣਜੀਤ ਸਿੰਘ ਤੇ ਬੀਬੀ ਰਣਜੀਤ ਕੌਰ ਦੀ ਦੇਖਰੇਖ ਹੇਠ ਅੱਖਾਂ ਦਾ ਤੇ ਖੂਨਦਾਨ ਦਾ ਫਰੀ ਕੈਂਪ ਲਾਇਆ ਗਿਆ, ਜਿਸ ’ਚ ਮਰੀਜ਼ਾਂ ਨੂੰ ਫਰੀ ਐਨਕਾਂ ਤੇ ਫਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਕੈਂਪ ’ਚ 150 ਦੇ ਕਰੀਬ ਮਰੀਜ਼ਾਂ ਨੇ ਚੈੱਕਅਪ ਕਰਵਾਇਆ। ਇਸ ਕੈਂਪ ਦਾ ਉਦਘਾਟਨ ਸਾਬਕਾ ਕੈਬਨਟ ਮੰਤਰੀ ਤੀਕਸ਼ਣ ਸੂਦ ਨੇ ਕੀਤਾ। ਇਸ ਮੌਕੇ ਭਾਈ ਘਨੱਈਆ ਜੀ ਚੈਰੀਟੇਬਲ ਵੱਲੋਂ ਖੂਨਦਾਨ ਕੈਂਪ ਵੀ ਲਾਇਆ ਗਿਆ, ਜਿਸ ’ਚ 22 ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾ. ਮਹਿੰਦਰ ਸਿੰਘ ਦਿਗਪਾਲ ਤੇ ਡਾ. ਸਰਵਨ ਸਿੰਘ ਨੇ ਆਪਣੀ ਸੇਵਾ ਨਿਭਾਈ। ਸੰਤ ਬਾਬਾ ਰਣਜੀਤ ਸਿੰਘ ਨੇ ਆਏ ਹੋਏ ਡਾਕਟਰ ਸਾਹਿਬਾਨ ਤੇ ਮਰੀਜ਼ਾਂ ਦਾ ਧੰਨਵਾਦ ਕੀਤਾ। ਇਸ ਮੌਕੇਭਾਈ ਸੰਤੋਖ ਸਿੰਘ, ਭਾਈ ਠਾਕੁਰ ਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਸੁਖਪਾਲ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਅਵਤਾਰ ਸਿੰਘ, ਬੀਬੀ ਨਿਰਮਲਜੀਤ ਕੌਰ, ਬੀਬੀ ਸੁਰਿੰਦਰ ਕੌਰ, ਭਾਈ ਬਹਾਦਰ ਸਿੰਘ, ਭਾਈ ਜਸਦੀਪ ਸਿੰਘ, ਲੱਕੀ ਠਾਕਰ, ਮੋਨੂ ਠਾਕੁਰ, ਸੰਜੇ ਸ਼ਰਮਾ, ਅਵਤਾਰ ਸਿੰਘ, ਆਦਿ ਹਾਜ਼ਰ ਸਨ।