ਆਰਿਆ ਸਮਾਜ ਹੁਸ਼ਿਆਰਪੁਰ ਦੀਆਂ ਚੋਣਾਂ ਸੰਪੰਨ
ਆਰਿਆ ਸਮਾਜ ਹੁਸ਼ਿਆਰਪੁਰ ਦੀਆਂ ਦੋ-ਸਾਲਾ ਚੋਣਾਂ ਸੰਪੰਨ, ਪ੍ਰਦੀਪ ਕੁਮਾਰ ਨਿਰਵਿਰੋਧ ਪ੍ਰਧਾਨ ਚੁਣੇ
Publish Date: Mon, 19 Jan 2026 07:58 PM (IST)
Updated Date: Tue, 20 Jan 2026 04:18 AM (IST)
ਪ੍ਰਦੀਪ ਕੁਮਾਰ ਨਿਰ-ਵਿਰੋਧ ਪ੍ਰਧਾਨ ਚੁਣੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਆਰਿਆ ਸਮਾਜ ਹੁਸ਼ਿਆਰਪੁਰ ਦੀਆਂ ਦੋ-ਸਾਲਾ ਚੋਣਾਂ ਅੱਜ ਸ਼ਾਂਤਮਈ ਅਤੇ ਸਹਿਮਤੀ ਭਰੇ ਮਾਹੌਲ ਵਿੱਚ ਸੰਪੰਨ ਹੋਈਆਂ। ਚੋਣ ਪ੍ਰਕਿਰਿਆ ਤੋਂ ਪਹਿਲਾਂ ਸਵੇਰੇ ਸਰਬ ਪ੍ਰਥਮ ਸਪਤਾਹਿਕ ਹਵਨ ਯੱਗ ਕਰਵਾਇਆ ਗਿਆ, ਜਿਸ ਵਿੱਚ ਆਰਿਆ ਸਮਾਜ ਦੇ ਸਾਰੇ ਮੈਂਬਰਾਂ ਨੇ ਪੂਰੀ ਸ਼ਰਧਾ ਨਾਲ ਭਾਗ ਲਿਆ। ਹਵਨ ਯੱਗ ਉਪਰੰਤ ਦੋ-ਸਾਲਾ ਚੋਣਾਂ ਦਾ ਅਧਿਕਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸਰਬਸੰਮਤੀ ਨਾਲ ਪ੍ਰਦੀਪ ਕੁਮਾਰ ਨੂੰ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਡੀ. ਕੇ. ਸ਼ਰਮਾ ਨੂੰ ਉਪ-ਪ੍ਰਧਾਨ, ਚੇਤਨਿਆ ਵਤਸਾਯਨ ਨੂੰ ਮੰਤਰੀ, ਰਾਕੇਸ਼ ਮੋਹਣ ਸੈਣੀ ਨੂੰ ਉਪ-ਮੰਤਰੀ ਅਤੇ ਹਰਿਦੱਤ ਨੂੰ ਕੈਸ਼ੀਅਰ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਆਰਿਆ ਸਮਾਜ ਦੇ ਸਿਧਾਂਤਾਂ ’ਤੇ ਚੱਲਦਿਆਂ ਸਮਾਜ-ਸੇਵਾ, ਸੱਭਿਆਚਾਰਕ ਅਤੇ ਸਿੱਖਿਆਤਮਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ। ਇਸ ਮੌਕੇ ਸਮਾਜ ਦੇ ਮੈਂਬਰਾਂ ਵੱਲੋਂ ਨਵੀਂ ਚੁਣੀ ਗਈ ਟੀਮ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਮਾਜ ਹਿਤ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਆਸ ਜਤਾਈ ਗਈ।