ਮਨਰਾਜਵੀਰ ਸਿੰਘ ਬੀਕੇਯੂ ਏਕਤਾ ਸਿੱਧੂਪੁਰ ਦੇ ਸਰਕਲ ਪ੍ਰਧਾਨ ਨਿਯੁਕਤ
ਮਨਰਾਜਵੀਰ ਸਿੰਘ ਬੀਕੇਯੂ ਏਕਤਾ ਸਿੱਧੂਪੁਰ ਦੇ ਸਰਕਲ ਪ੍ਰਧਾਨ ਨਿਯੁਕਤ
Publish Date: Mon, 19 Jan 2026 05:03 PM (IST)
Updated Date: Tue, 20 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਨਰਾਜਵੀਰ ਸਿੰਘ ਵਾਹਿਦਪੁਰ ਨੂੰ ਸਰਕਲ ਗੜ੍ਹਸ਼ੰਕਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਨਰਾਜਵੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ’ਚ ਸ਼ਾਮਲ ਹੋਏ ਹਨ। ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਉਹ ਇਸ ਯੂਨੀਅਨ ਦਾ ਹਿੱਸਾ ਬਣੇ ਹਨ ਤੇ ਯੂਨੀਅਨ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਕੰਮ ਕਰਨਗੇ। ਇਸ ਮੌਕੇ ਕੁਲਰਾਜਵੀਰ ਸਿੰਘ, ਸੁਖਬੀਰ ਸਿੰਘ, ਇਕਬਾਲ ਸਿੰਘ ਬੇਦੀ, ਕੁਲਵਿੰਦਰ ਸਿੰਘ ਪਠਲਾਵਾ, ਅਰਮਾਨਵੀਰ ਸਿੰਘ, ਹਰਪ੍ਰੀਤ ਸਿੰਘ, ਦਿਲਸ਼ਰਨ ਸਿੰਘ, ਅਨਮੋਲ ਸਿੰਘ, ਹਰਪ੍ਰੀਤ ਸਿੰਘ ਵਾਹਿਦਪੁਰ, ਜਗਰੂਪ ਸਿੰਘ, ਲਖਵਿੰਦਰ ਸਿੰਘ ਬੈਂਸ, ਜਾਲਮ ਸਿੰਘ ਡੋਗਰਪੁਰ, ਦਵਿੰਦਰ ਸਿੰਘ, ਹਰਦੀਪ ਸਿੰਘ, ਜੋਗਿੰਦਰ ਸਿੰਘ, ਲਖਵੀਰ ਸਿੰਘ, ਗੁਰਨਾਮ ਸਿੰਘ ,ਅਮਰਜੀਤ ਸਿੰਘ, ਸੁੱਖਾ ਸਿੰਘ, ਅਰਸ਼ਦੀਪ ਸਿੰਘ, ਬੂਟਾ ਸਿੰਘ ਤਾਹਰਪੁਰ, ਕਮਲਦੀਪ ਸਿੰਘ ਕੱਟ, ਅਜੈ ਕੁਮਾਰ ਮੱਲੂਪੋਤਾ ਆਦਿ ਸ਼ਾਮਲ ਸਨ।