ਪਿੰਡ ਚਨੌਰ ਦੇ ਵਿਅਕਤੀ ਦੀ ਇਟਲੀ 'ਚ ਮੌਤ
ਪਿੰਡ ਚਨੌਰ ਦੇ ਵਿਅਕਤੀ ਦੀ ਇਟਲੀ 'ਚ ਮੌਤ
Publish Date: Mon, 19 Jan 2026 04:29 PM (IST)
Updated Date: Tue, 20 Jan 2026 04:04 AM (IST)

ਪਿੰਡ ਚ ਸੋਗ ਦੀ ਲਹਿਰ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪਿੰਡ ਚਨੌਰ ਦੇ ਜੰਮਪਲ ਭੂਸ਼ਣ ਕੁਮਾਰ ਲਾਡੀ (46) ਦੀ ਇਟਲੀ ਵਿਖੇ ਅਚਾਨਕ ਮੌਤ ਹੋ ਜਾਣ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਚਾਚਾ ਤਰਸੇਮ ਲਾਲ ਅਲਪਨਾ ਫੋਟੋਗ੍ਰਾਫ਼ਰ ਨੇ ਦੱਸਿਆ ਕਿ ਭੂਸ਼ਣ ਕੁਮਾਰ ਪੁੱਤਰ ਸੁਰੇਸ਼ ਕੁਮਾਰ, ਜੋ ਕਿ ਕਰੀਬ 16 ਸਾਲ ਪਹਿਲਾਂ ਰੁਜ਼ਗਾਰ ਦੇ ਸਿਲਸਿਲੇ ’ਚ ਇਟਲੀ ਗਿਆ ਸੀ ਅਤੇ ਉੱਥੇ ਹੀ ਬੀਤੇ ਦਿਨੀਂ ਅਚਾਨਕ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਭੂਸ਼ਣ ਕੁਮਾਰ ਭਾਰਤ ਚ ਰਹਿੰਦਿਆਂ ਫੋਟੋਗ੍ਰਾਫ਼ਰ ਵਜੋਂ ਕੰਮ ਕਰਦਾ ਸੀ ਤੇ ਉਸ ਨੇ ਡੈਮੋਕਰੇਟਿਕ ਯੂਥ ਫੈੱਡਰੇਸ਼ਨ ਆਫ਼ ਇੰਡੀਆ (ਡੀਵਾਈਐੱਫ਼ਆਈ) ਦੇ ਸਰਗਰਮ ਆਗੂ ਵਜੋਂ ਵੀ ਸੇਵਾਵਾਂ ਨਿਭਾਈਆਂ। ਭੂਸ਼ਣ ਬਹੁਤ ਹੀ ਸੂਝਵਾਨ, ਮਿੱਠ ਬੋਲੜੇ ਸੁਭਾਅ ਦਾ ਮਾਲਕ, ਮਿਹਨਤੀ, ਮਿਲਣਸਾਰ ਤੇ ਹਰੇਕ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣ ਵਾਲਾ ਇਨਸਾਨ ਸੀ, ਜਿਸ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਭੂਸ਼ਣ ਕੁਮਾਰ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੇ 2 ਬੇਟੀਆਂ ਛੱਡ ਗਿਆ ਹੈ। ਭੂਸ਼ਣ ਕੁਮਾਰ ਦਾ ਅੰਤਿਮ ਸੰਸਕਾਰ ਇਟਲੀ ਵਿਖੇ ਹੀ ਕਰ ਦਿੱਤਾ ਗਿਆ ਹੈ, ਜਦਕਿ ਉਸ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ 26 ਜਨਵਰੀ ਨੂੰ ਪਿੰਡ ਚਨੌਰ ਵਿਖੇ ਕਰਵਾਈ ਜਾਵੇਗੀ। ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਅਕਾਲੀ ਆਗੂ ਸੌਦਾਗਰ ਸਿੰਘ ਚਨੌਰ, ਸੰਮਤੀ ਮੈਂਬਰ ਅਮਰਜੀਤ ਸਿੰਘ ਛੰਨੀ, ਸਰਪੰਚ ਅਨਿਲ ਠਾਕੁਰ ਮਾਨਸਰ, ਕਾਮਰੇਡ ਆਸ਼ਾ ਨੰਦ, ਨੰਬਰਦਾਰ ਮੇਜਰ ਸਿੰਘ, ਸਰਪੰਚ ਅਮਨਦੀਪ ਸਿੰਘ ਚਨੌਰ, ਮਾ. ਓਂਕਾਰ ਸਿੰਘ, ਮੈਨੇਜਰ ਨਵਦੀਪ ਸਿੰਘ ਸੈਣੀ, ਸੰਮਤੀ ਮੈਂਬਰ ਤਾਰਾ ਸਿੰਘ, ਸੋਮ ਰਾਜ, ਵਿਜੇ ਸਿੰਘ ਪੋਤਾ, ਰਘੁਵੀਰ ਸਿੰਘ ਪੰਡੋਰੀ, ਦਵਿੰਦਰਪਾਲ ਸਾਬੀ, ਜਸਵਿੰਦਰ ਸਿੰਘ ਸੈਣੀ, ਕਾਮਰੇਡ ਗੁਰਦਿਆਲ ਸਿੰਘ ਕੋਟਲੀ, ਮੰਗਲ ਸਿੰਘ ਵਰਮਾ ਭੰਗਾਲਾ, ਜਸਪਾਲ ਚੰਦ, ਭੁਪਿੰਦਰ ਸਿੰਘ ਸੈਣੀ, ਧਿਆਨ ਸਿੰਘ ਛੰਨੀ, ਜਸਵੰਤ ਸਿੰਘ ਛੰਨੀ, ਸੁਰਜੀਤ ਸਿੰਘ ਛੰਨੀ, ਅਸ਼ੋਕ ਮਹਾਜਨ ਭੰਗਾਲਾ, ਨਰੇਸ਼ ਕੁਮਾਰ ਭੰਗਾਲਾ ਆਦਿ ਨੇ ਸੋਗ ਗ੍ਰਸਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।