ਸਿਹਤ ਵਿਭਾਗ ਨੇ ਪਿੰਡ ਮਹਿੰਦਵਾਣੀ ’ਚ ਮੀਟਿੰਗ ਕੀਤੀ
ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਮਹਿੰਦਵਾਣੀ ’ਚ ਮੀਟਿੰਗ ਕੀਤੀ
Publish Date: Sun, 18 Jan 2026 05:09 PM (IST)
Updated Date: Mon, 19 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਪਿੰਡ ਮਹਿੰਦਵਾਣੀ ’ਚ ਸਿਹਤ ਵਿਭਾਗ ਦੀ ਟੀਮ ਵਲੋਂ ਹੈਲਥ ਇੰਸਪੈਕਟਰ ਬਰਦੇਵ ਸਿੰਘ ਦੀ ਅਗਵਾਈ ਹੇਠ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਹੈਲਥ ਇੰਸਪੈਕਟਰ ਬਰਦੇਵ ਸਿੰਘ ਨੇ ਕਿਹਾ ਕਿ ਅੱਜਕਲ੍ਹ ਕੁੜੀਆਂ-ਮੁੰਡਿਆਂ ’ਚ ਕੋਈ ਫਰਕ ਨਹੀਂ ਹੈ, ਕੁੜੀਆਂ ਹਰ ਖੇਤਰ ’ਚ ਕਿਸੇ ਨਾਲੋਂ ਘੱਟ ਨਹੀਂ ਹਨ। ਇਸ ਮੌਕੇ ਹੈਲਥ ਇੰਸਪੈਕਟਰ ਬਰਦੇਵ ਸਿੰਘ, ਪਰਮਜੀਤ ਸਿੰਘ, ਦਲਜੀਤ ਕੌਰ, ਵੀਨਾ ਕੁਮਾਰੀ ਆਸ਼ਾ ਵਰਕਰ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।