ਸੜਕ ਹਾਦਸੇ ਦੀ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਦਿੱਤਾ ਮੰਗ-ਪੱਤਰ
ਸੜਕ ਹਾਦਸੇ ਦੌਰਾਨ ਪੀੜ੍ਹਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਇਲਾਕਾ ਵਾਸੀਆਂ ਨੇ ਡੀ.ਐਸ.ਪੀ. ਨੂੰ ਦਿੱਤਾ ਮੰਗ ਪੱਤਰ
Publish Date: Sat, 17 Jan 2026 06:36 PM (IST)
Updated Date: Sun, 18 Jan 2026 04:13 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਬੀਤੇ ਦਿਨ ਮਾਹਿਲਪੁਰ ਸ਼ਹਿਰ ’ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਐਕਟਿਵਾ ਸਵਾਰ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਇਲਾਕਾ ਮਾਹਿਲਪੁਰ ਤੇ ਚੱਬੇਵਾਲ ਦੇ ਪਿੰਡਾਂ ਦੇ ਸਰਪੰਚ, ਮੋਹਤਬਰ ਸੱਜਣ ਤੇ ਇਨਸਾਫ ਪਸੰਦ ਜਥੇਵੰਦੀਆਂ ਵੱਲੋਂ ਟਰਾਲਿਆਂ ਵਾਲਿਆਂ ਦੀਆਂ ਆਪ-ਹੁਦਰੀਆਂ ਤੇ ਕੀਤੀਆਂ ਦੁਰਘਟਨਾਵਾਂ ਮੁੱਖ ਰੱਖਦੇ ਹੋਏ ਮਾਹਿਲਪੁਰ ਵਿਖੇ ਭਰਵਾਂ ਇਕੱਠ ਹੋਇਆ। ਇਸ ਮੌਕੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਮਲਕੀਤ ਸਿੰਘ ਬਾਹੋਵਾਲ, ਹਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਸਰਪੰਚ ਮਹਿਮਦੋਵਾਲ, ਬਲਜਿੰਦ ਮਾਨ ਸਮੇਤ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਦੀ ਅਣਗਿਹਲੀ ਕਾਰਨ ਟਰਾਲਿਆਂ ਵਾਲੇ ਬੇਖੌਫ ਹੋ ਕੇ ਦਿਨ ਦਿਹਾੜੇ ਮਨੁੱਖੀ ਜਾਨਾਂ ਲੈ ਰਹੇ ਹਨ, ਜਿਸ ਸਦਕਾ ਲਖਵਿੰਦਰ ਕੌਰ ਨੂੰ ਉਮਰ ਭਰ ਲਈ ਅਪਾਹਜ ਬਣਾ ਦਿੱਤਾ। ਉਨ੍ਹਾਂ ਕਿਹਾ ਇਨਸਾਫ ਪਸੰਦ ਜਥੇਬੰਦੀਆਂ ਪੁਲਸ ਪ੍ਰਸ਼ਾਸ਼ਨ ਕੋਲੋਂ ਤੇ ਪੰਜਾਬ ਸਰਕਾਰ ਵਲੋਂ ਟਰਾਲੇ ਦੇ ਥੱਲੇ ਆਉਣ ਨਾਲ ਅਪਾਹਜ ਹੋਈ ਲਖਵਿੰਦਰ ਕੌਰ ਲਈ ਇਨਸਾਫ, ਇਮਦਾਦ ਤੇ ਸਵੇਰੇ 6 ਤੋਂ ਰਾਤ 8 ਵਜੇ ਤੱਕ ਮਾਹਿਲਪੁਰ ਤੇ ਇਲਾਕੇ ਦੇ ਪਿੰਡਾਂ ’ਚੋਂ ਟਰਾਲਿਆਂ ਤੇ ਭਾਰੀ ਗੱਡੀਆਂ ਦੇ ਲੰਘਣ ’ਤੇ ਪੂਰਨ ਪਾਬੰਦੀ ਲਾਉਣ, ਇਲਾਜ ਲਈ ਪੂਰਨ ਸਹਾਇਤਾ ਤੇ ਲਖਵਿੰਦਰ ਕੌਰ ਨੂੰ ਜੀਵਨ ਬਸਰ ਕਰਨ ਲਈ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਤੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਦਲਜੀਤ ਸਿੰਘ ਖੱਖ ਡੀਐੱਸਪੀ ਗੜ੍ਹਸ਼ੰਕਰ ਨੂੰ ਮੰਗ-ਪੱਤਰ ਦਿੱਤਾ। ਇਸ ਮੌਕੇ ਡੀਐੱਸਪੀ ਖੱਖ ਨੇ ਮੰਗਾਂ ਨੂੰ ਪੂਰਨ ਲਾਗੂ ਕਰਨ ਦਾ ਵਿਸ਼ਵਾਸ਼ ਦਿਵਾਉਦੇ ਹੋਏ 19 ਜਨਵਰੀ ਨੂੰ 3.30 ਵਜੇ ਡੀਸੀ ਦਫਤਰ ਹੁਸ਼ਿਆਰਪੁਰ ਵਿਖੇ ਐੱਮਪੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਅਗਵਾਈ ’ਚ ਮੀਟਿੰਗ ਕਰਨ ਦਾ ਭਰੋਸਾ ਤੇ ਇਨ੍ਹਾਂ ਮੰਗਾਂ ਨੂੰ ਪ੍ਰਸ਼ਸ਼ਾਨ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ। ਇਸ ਮੌਕੇ ਲਖਵਿੰਦਰ ਕੌਰ ਇਨਸਾਫ ਲਈ 11 ਮੈਂਬਰੀ ਕਮੇਟੀ ਵੀ ਬਣਾਈ ਗਈ। ਇਸ ਮੌਕੇ ਨਿਰੰਜਣ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਗੁਰਮੁੱਖ ਸਿੰਘ ਮਹਿਮਦੋਵਾਲ, ਗੁਰਨਾਮ ਸਿੰਘ ਨੰਬਰਦਾਰ ਝੰਜੋਵਾਲ, ਮੱਖਣ ਸਿੰਘ ਲੰਗੇਰੀ, ਕਮਲਜੀਤ ਸਿੰਘ ਚੱਕ ਕਟਾਰੂ, ਪ੍ਰੋ. ਅਜੀਤ ਲੰਗੇਰੀ, ਗੁਰਦੀਪ ਸਿੰਘ ਮਹਿਮਦੋਵਾਲ, ਬਲਜਿੰਦਰ ਮਾਨ, ਗੁਰਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ ਫਤਿਹਪੁਰ ਕੋਠੀ, ਸੰਦੀਪ ਕੁਮਾਰ, ਤਰਲੋਚਨ ਸਿੰਘ ਲਲਵਾਣ, ਮਲਕੀਤ ਸਿੰਘ, ਭੁਪਿੰਦਰ ਸਿੰਘ ਰਿੰਪੀ, ਗੁਰਮੀਤ ਸਿੰਘ, ਅਮਰਜੀਤ ਸਿੰਘ ਭਿੰਦਾ, ਲੈਫਟੀਨੈਂਟ ਬਲਜੀਤ ਸਿੰਘ ਬੈਂਸ, ਬੰਤ ਸਿੰਘ ਬੈਂਸ, ਮਾ. ਜੈ ਰਾਮ ਬਾੜੀਆਂ ਕਲਾਂ, ਸੰਜੀਵ ਕੁਮਾਰ, ਬਲਵੀਰ ਸਿੰਘ ਸੰਧੂ ਹਕੂਮਤਪੁਰ, ਚਮਨ ਲਾਲ ਟੂਟੋਮਜਾਰਾ, ਗੁਰਜੀਤ ਸਿੰਘ, ਕੁਲਦੀਪ ਸਿੰਘ, ਤਨਵੀਰ ਸਿੰਘ, ਸੁਖਦੀਪ ਸਿੰਘ, ਬਰਿੰਦਰ ਸਿੰਘ, ਰਾਜੀਵ ਕੁਮਾਰ, ਹਰਜਿੰਦਰ ਸਿੰਘ ਬੌਬੀ, ਸਤਨਾਮ ਸਿੰਘ ਪੰਚ, ਪਰਮਿੰਦਰ ਸਿੰਘ ਬੂੜੋਬਾੜੀਆ, ਮਨਜਿੰਦਰ ਸਿੰਘ, ਗੁਰਦਾਸ ਸਿੰਘ ਲੰਗੇਰੀ, ਕਮਲਜੀਤ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।