ਦਾਜ ਦੀ ਮੰਗ ਮਾਮਲੇ ’ਚ 3 ਖ਼ਿਲਾਫ਼ ਕੇਸ ਦਰਜ
ਚੱਬੇਵਾਲ ਪੁਲਿਸ ਵੱਲੋਂ ਦਾਜ ਦਹੇਜ ਦੀ ਮੰਗ ਮਾਮਲੇ ’ਚ ਤਿੰਨ ਖ਼ਿਲਾਫ਼ ਕੇਸ ਦਰਜ
Publish Date: Fri, 16 Jan 2026 06:05 PM (IST)
Updated Date: Sat, 17 Jan 2026 04:10 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਚੱਬੇਵਾਲ ਪੁਲਿਸ ਨੇ ਦਾਜ ਦਹੇਜ ਦੀ ਮੰਗ ਕਰਨ ਅਤੇ ਸੋਨੇ ਦੇ ਗਹਿਣੇ ਕਬਜ਼ੇ ’ਚ ਰੱਖਣ ਦੇ ਦੋਸ਼ਾਂ ਤਹਿਤ 3 ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਹ ਕੇਸ ਕੋਮਲ ਵਾਸੀ ਮੁੱਖੋ ਮਜਾਰਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਜਤਿਨ ਪਠਾਣੀਆ, ਸੱਸ ਸ਼ਕੁੰਤਲਾ ਅਤੇ ਸਹੁਰਾ ਅਸ਼ਨੀ ਕੁਮਾਰ, ਵਾਸੀਆਨ ਮੱਲ ਮਜਾਰਾ, ਵੱਲੋਂ ਦਾਜ ਦਹੇਜ ਦੀ ਲਗਾਤਾਰ ਮੰਗ ਕੀਤੀ ਗਈ। ਮੰਗਾਂ ਪੂਰੀਆਂ ਨਾ ਹੋਣ ’ਤੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਘਰੋਂ ਕੱਢ ਦਿੱਤਾ ਗਿਆ। ਇਸ ਤੋਂ ਇਲਾਵਾ ਦੋਸ਼ੀਆਂ ਵੱਲੋਂ ਉਸਦੇ ਸੋਨੇ ਦੇ ਗਹਿਣੇ ਵੀ ਆਪਣੇ ਕਬਜ਼ੇ ’ਚ ਰੱਖਣ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।