ਛੱਪੜੀ ਧਾਮ ਬਾਪੂ ਕੁੰਭ ਦਾਸ ਮਹਾਰਾਜ ਦਾ ਬਰਸੀ ਸਮਾਗਮ ਕਰਵਾਇਆ
ਛੱਪੜੀ ਧਾਮ ਬਾਪੂ ਕੁੰਭ ਦਾਸ ਮਹਾਰਾਜ ਦਾ ਬਰਸੀ ਸਮਾਗਮ ਸ਼ਰਧਾਪੂਰਵਕ ਕਰਵਾਇਆ
Publish Date: Fri, 16 Jan 2026 04:14 PM (IST)
Updated Date: Sat, 17 Jan 2026 04:03 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਇਲਾਕੇ ਦੇ ਇਤਿਹਾਸਿਕ ਤਪ ਅਸਥਾਨ ਪਿੰਡ ਅਚਲਪੁਰ ਬੀਤ ਛਪੜੀ ਧਾਮ ਵਿਖੇ ਧੰਨ ਧੰਨ ਬਾਪੁ ਕੁੰਭ ਦਾਸ ਮਹਾਰਾਜ ਜੀ ਦੇ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮੁੱਖ ਸੇਵਾਦਾਰ ਬਾਬਾ ਭਾਗ ਸਿੰਘ ਜੀ ਦੀ ਅਗਵਾਈ ਤੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਪਹੁੰਚੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਸੰਸਦ ਮੈਂਬਰ ਸ੍ਰੀ ਅਨੰਦਪੁਰ ਸਾਹਿਬ ਸਰਦਾਰ ਮਲਵਿੰਦਰ ਸਿੰਘ ਕੰਗ ਨੇ ਦਰਬਾਰ ਵਿਖੇ ਨਤਮਸਤਕ ਹੁੰਦਿਆਂ ਸਮੂਹ ਪ੍ਰਬੰਧਕਾਂ ਕਮੇਟੀ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਪੁ ਕੁੰਭਦਾਸ ਜੀ ਇਕ ਫੱਕਰ ਸੁਭਾਅ ਦੇ ਫਕੀਰ ਸਨ। ਉਨ੍ਹਾਂ ਕਈ ਸਾਲ ਇੱਥੇ ਤਪੱਸਿਆ ਕਰ ਕੇ ਜੰਗਲਾਂ ’ਚ ਮੰਗਲ ਲਾਇਆ ਤੇ ਲੋਕਾਂ ਤੇ ਸੰਗਤਾਂ ਨੂੰ ਪ੍ਰਮਾਤਮਾ ਦੇ ਰਸਤੇ ਲਾਉਂਦੀਆਂ ਸੰਗਤਾਂ ਦੇ ਦੁੱਖ ਦਰਦਾਂ ਦਾ ਕਲਿਆਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਵੀ ਬਾਪੂ ਕੁੰਭ ਦਾਸ ਮਹਾਰਾਜ ਜੀ ਦੇ ਰਾਸਤੇ ’ਤੇ ਚੱਲ ਕੇ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਅਸੀਂ ਦਰਬਾਰ ਦੀ ਸੇਵਾ ਲਈ ਹਰ ਸਮੇਂ ਤਿਆਰ ਹਾਂ ਪਹਿਲੇ 5 ਲੱਖ ਦਾ ਐਲਾਨ ਕੀਤਾ ਸੀ, ਜਿਸ ’ਚ ਢਾਈ ਲੱਖ ਆ ਗਿਆ ਹੈ ਤੇ ਜਲਦੀ ਢਾਈ ਲੱਖ ਹੋਰ ਆ ਜਾਵੇਗਾ। ਇਸ ਮੌਕੇ ਐੱਮਪੀ ਕੰਗ ਸਾਹਿਬ ਨੇ ਵੀ ਦਰਬਾਰ ਲਈ ਜੋ ਵੀ ਸੇਵਾ ਹੋਵੇ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪਹੁੰਚੇ ਕਲਾਕਾਰ ਸਰਦਾਰ ਅਲੀ ਤੇ ਕਾਸ਼ੀ ਨਾਥ ਨੇ ਬਾਪੂ ਜੀ ਦੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਭਾਗ ਸਿੰਘ ਨੇ ਆਈਆਂ ਸੰਗਤਾਂ ਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।