- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ਬੰਦ ਦੌਰਾਨ ਦਲਿਤ ਅਤੇ ਵਾਲਮੀਕ ਜਥੇਬੰਦੀਆਂ ਵਲੋਂ ਜੋਰਦਾਰ ਰੋਸ ਪ੍ਰਦਰਸ਼ਨ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਲੁਧਿਆਣਾ-ਜਲੰਧਰ ਬਾਈਪਾਸ ਵਿਖੇ ਡਾ. ਅੰਬੇਡਕਰ ਸਾਹਿਬ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਬਸਪਾ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਧਰਨੇ ਪ੍ਰਦਰਸ਼ਨ ਕੀਤੇ ਗਏ ਅਤੇ ਡਿਪਟੀ ਕਮਿਸ਼ਨਰਾਂ ਰਾਂਹੀ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜੇ ਗਏ। ਹੁਸ਼ਿਆਰਪੁਰ ਬੰਦ ਦੌਰਾਨ ਹੁਸ਼ਿਆਰਪੁਰ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ, ਜਦਕਿ ਜ਼ਿਲ੍ਹੇ ਅੰਦਰ ਵੱਖ-ਵੱਖ ਸਟੇਸ਼ਨਾਂ ’ਤੇ ਬੰਦ ਪੂਰੀ ਤਰ੍ਹਾਂ ਦੇਖ਼ਣ ਨੂੰ ਨਹੀਂ ਮਿਲਿਆ। ਸ਼ਹਿਰ ਵਿਚ ਕੁੱਝ ਥਾਂਵਾਂ ’ਤੇ ਸਰਕਾਰੀ ਅਦਾਰੇ ਅਤੇ ਬੈਂਕ ਖੁੱਲਣ ਦਾ ਪਤਾ ਲੱਗਣ ’ਤੇ ਜਥੇਬੰਦੀਆਂ ਦੇ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਬੰਦ ਕਰਵਾਇਆ। ਚੇਅਰਮੈਨ ਤਰਸੇਮ ਲਾਲ ਹੰਸ, ਮੋਹਣ ਲਾਲ ਪਹਿਲਵਾਨ, ਤਰਸੇਮ ਲਾਲ ਆਦੀਆ, ਵਿਕਾਸ ਹੰਸ, ਮਾਸਟਰ ਵਿਨੋਦ, ਕਮਲ ਭੱਟੀ, ਰਿਸ਼ੂ ਆਦੀਆ, ਬਿੰਦਰ ਸਰੋਆ, ਰਾਜਾ ਹੰਸ, ਦਰਸ਼ਨ ਲਾਲ ਸਿੱਧੂ, ਰਮੇਸ਼ ਹੰਸ, ਰਾਕੇਸ਼ ਸਿੱਧੂ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਬਸਪਾ ਪੰਜਾਬ ਦੇ ਜ਼ੋਨ ਇੰਚਾਰਜ ਚੌਧਰੀ ਗੁਰਨਾਮ ਸਿੰਘ, ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ, ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਪਲਵਿੰਦਰ ਮਾਨਾ ਆਦਿ ਆਗੂਆਂ ਨੇ ਕਿਹਾ ਕਿ ਗਿਆਰ੍ਹਵੀਂ ਵਾਰ ਡਾਕਟਰ ਅੰਬੇਡਕਰ ਸਾਹਿਬ ਦੇ ਬੁੱਤ ’ਤੇ ਹਮਲਾ ਹੋਇਆ ਹੈ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਅਮਨ, ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਡਾਕਟਰ ਅੰਬੇਡਕਰ ਦੇ ਸਨਮਾਨ ਵਿੱਚ ਡੱਟ ਕੇ ਲੜਾਈ ਲੜੀ ਜਾਵੇ ਅਤੇ 2027 ਚ ਅੰਬੇਡਕਰ ਸਾਹਿਬ ਪ੍ਰਤੀ ਨਫਰਤ ਰੱਖਣ ਵਾਲਿਆਂ ਤੋਂ ਸੱਤਾ ਖੋਹੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਬੇਹੱਦ ਜ਼ਰੂਰੀ ਹੈ।
ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵੱਲੋਂ ਸ਼ੁਰੂ ਹੋਇਆ ਰੋਸ ਮਾਰਚ ਬੱਸ ਅੱਡੇ ਤੋਂ ਸੈਸ਼ਨ ਚੌਕ ਹੁੰਦਾ ਹੋਇਆ ਮਿੰਨੀ ਸਕੱਤਰੇਤ, ਸ਼ੀਸ਼ ਮਹਿਲ ਬਾਜ਼ਾਰ, ਵਕੀਲਾਂ ਬਾਜ਼ਾਰ, ਕਮੇਟੀ ਬਾਜ਼ਾਰ, ਰੇਲਵੇ ਰੋਡ, ਸੁਤਿਹਰੀ ਰੋਡ ਰਾਹੋਂ ਤੋਂ ਹੁੰਦਾ ਹੋਇਆ ਸ਼ਿਮਲਾ ਪਹਾੜੀ ਚੌਕ ਰਾਹੀਂ ਹੁੰਦਾ ਹੋਇਆ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਖ਼ਤਮ ਹੋਇਆ। ਇਸ ਦੌਰਾਨ ਸ਼ਹਿਰ ਪੂਰੀ ਤਰ੍ਹਾਂ ਨਾਲ ਬੰਦ ਰਿਹਾ। ਕੁੱਝ ਸਰਕਾਰੀ ਅਤੇ ਕੇਂਦਰੀ ਅਦਾਰੇ ਖ਼ੁੱਲ੍ਹਣ ਦਾ ਪਤਾ ਲੱਗਣ ’ਤੇ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ। ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸੋਮ ਲਾਲ ਬੈਂਸ, ਮਦਨ ਸਿੰਘ ਬੈੰਸ ਇੰਚਾਰਜ ਹਲਕਾ ਹੁਸ਼ਿਆਰਪੁਰ, ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ, ਇੰਜੀ. ਸੱਤਪਾਲ ਭਾਰਦਵਾਜ, ਇੰਜੀ. ਇੰਦਰਜੀਤ ਬੱਧਣ, ਸਤਵੰਤ ਸਿੰਘ ਨੰਦਾਚੌਰ, ਹਰਜੀਤ ਮਹਿਮੀ ਪ੍ਰਧਾਨ ਹੁਸ਼ਿਆਰਪੁਰ, ਜਗਮੋਹਣ ਸੱਜਣਾ, ਨਿਸ਼ਾਨ ਚੌਧਰੀ ਇੰਚਾਰਜ ਸ਼ਾਮ ਚੌਰਾਸੀ, ਦਿਨੇਸ਼ ਪੱਪੂ, ਡਾ. ਰਤਨ ਚੰਦ, ਮਾਸਟਰ ਮਲਕੀਤ ਸਿੰਘ, ਬਖਸ਼ੀਸ਼ ਭੀਮ, ਕ੍ਰਿਸ਼ਨਾ ਦੇਵੀ, ਰੇਨੂੰ ਲੱਧੜ ਅਤੇ ਭਾਰੀ ਗਿਣਤੀ ਵਿੱਚ ਬਸਪਾ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।