
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ’ਤੇ ਪਿੰਡ ਘਾਸੀਪੁਰ ਨੇੜੇ ਜੀਓ ਪੈਟਰੋਲ ਪੰਪ ਕੋਲ ਮਹਿੰਦਰਾ ਗੱਡੀ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਵਿੱਚ ਐਕਟਿਵਾ ਸਵਾਰ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀ ਮਹਿਲਾ ਨੂੰ ਤੁਰੰਤ ਇਲਾਜ ਲਈ ਹੁਸ਼ਿਆਰਪੁਰ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ।

ਕਮਲ, ਪੰਜਾਬੀ ਜਾਗਰਣ, ਹਰਿਆਣਾ : ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ’ਤੇ ਪਿੰਡ ਘਾਸੀਪੁਰ ਨੇੜੇ ਜੀਓ ਪੈਟਰੋਲ ਪੰਪ ਕੋਲ ਮਹਿੰਦਰਾ ਗੱਡੀ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਵਿੱਚ ਐਕਟਿਵਾ ਸਵਾਰ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀ ਮਹਿਲਾ ਨੂੰ ਤੁਰੰਤ ਇਲਾਜ ਲਈ ਹੁਸ਼ਿਆਰਪੁਰ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰਾ ਗੱਡੀ (ਪੀ.ਬੀ.-07-ਸੀ.ਐਚ.-7437) ਹੁਸ਼ਿਆਰਪੁਰ ਤੋਂ ਮੁਕੇਰੀਆਂ ਵੱਲ ਜਾ ਰਹੀ ਸੀ, ਜਦਕਿ ਐਕਟਿਵਾ (ਪੀ.ਬੀ.-07-ਬੀ.ਐਮ.-6535) ’ਤੇ ਸਵਾਰ ਚੇਤਨਾ (23) ਆਪਣੇ ਪਿੰਡ ਸਤੋਰ ਵੱਲ ਜਾ ਰਹੀ ਸੀ। ਘਾਸੀਪੁਰ ਨੇੜੇ ਜੀਓ ਪੈਟਰੋਲ ਪੰਪ ਕੋਲ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਦਾ ਅਗਲਾ ਹਿੱਸਾ ਮਹਿੰਦਰਾ ਗੱਡੀ ਦੇ ਹੇਠਾਂ ਜਾ ਵੜਿਆ, ਜਿਸ ਕਾਰਨ ਚੇਤਨਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਖਬਰ ਲਿਖੇ ਜਾਣ ਤੱਕ ਹਾਦਸੇ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਹਰਿਆਣਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।