- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਸ਼ਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗੱਦੀਵਾਲ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਦੇ ਲੜਕੇ ਅਮਰਜੀਤ ਸਿੰਘ ਦਾ ਵਿਆਹ 21 ਜਨਵਰੀ 2024 ਨੂੰ ਕੁਲਵਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਗੋਂਦਪੁਰ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨਾਲ ਹੋਇਆ ਸੀ।
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਗੜ੍ਹਸ਼ੰਕਰ ਪੁਲਿਸ ਵੱਲੋਂ ਕੈਨੇਡਾ ਜਾ ਕੇ ਵਿਆਹ ਤੋਂ ਬਾਅਦ ਮੁਕਰਨ ਕਾਰਨ ਪਤੀ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿਚ ਪਤਨੀ, ਮਾਤਾ ਪਿਤਾ ਸਮੇਤ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਸ਼ਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗੱਦੀਵਾਲ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਦੇ ਲੜਕੇ ਅਮਰਜੀਤ ਸਿੰਘ ਦਾ ਵਿਆਹ 21 ਜਨਵਰੀ 2024 ਨੂੰ ਕੁਲਵਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਗੋਂਦਪੁਰ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ 1 ਅਪ੍ਰੈਲ 2024 ਨੂੰ ਉਸ ਦੇ ਲੜਕੇ ਨੇ 15 ਲੱਖ ਰੁਪਏ ਖਰਚ ਕੇ ਆਪਣੀ ਪਤਨੀ ਕੁਲਵਿੰਦਰ ਕੌਰ ਨੂੰ ਸਟੱਡੀ ਵੀਜ਼ਾ ਲਗਵਾ ਕੇ ਕੈਨੇਡਾ ਭੇਜ ਦਿੱਤਾ ਜਿਸ ਉਪਰੰਤ ਜੂਨ 2024 ਤੋਂ ਦਸੰਬਰ 2024 ਤੱਕ ਉਹ ਹਰ ਮਹੀਨੇ ਇਕ ਲੱਖ ਰੁਪਏ ਕੁਲਵਿੰਦਰ ਕੌਰ ਨੂੰ ਭੇਜਦਾ ਰਿਹਾ ਜਿਸ ਦਾ ਸਬੂਤ ਵੀ ਹੈ। 26 ਦਸੰਬਰ 2024 ਨੂੰ ਕੁਲਵਿੰਦਰ ਕੌਰ ਦੇ ਲੜਕੀ ਏਕਨੂਰ ਨੇ ਜਨਮ ਲਿਆ। ਉਸ ਦੇ ਲੜਕੇ ਨੇ ਆਪਣੀ ਧੀ ਦੇ ਜਨਮ ਤੋਂ ਪਹਿਲਾਂ ਜ਼ਰੂਰੀ ਸਾਮਾਨ ਖਰੀਦ ਕੇ ਕੁਲਵਿੰਦਰ ਕੌਰ ਨੂੰ 2 ਲੱਖ ਰੁਪਏ ਦਾ ਸਾਮਾਨ ਭੇਜਿਆ।
ਕੁਲਵਿੰਦਰ ਕੌਰ 1 ਫਰਵਰੀ 2025 ਨੂੰ ਆਪਣੀ ਲੜਕੀ ਏਕਨੂਰ ਨੂੰ ਲੈ ਕੇ ਇੰਡੀਆ ਆਈ ਜਿਸ ਨੂੰ ਉਸ ਦਾ ਲੜਕਾ ਦਿੱਲੀ ਏਅਰਪੋਰਟ ਤੋਂ ਲਿਆ ਕੇ ਆਪਣੇ ਘਰ ਲੈ ਆਇਆ। ਫਿਰ ਕੁਲਵਿੰਦਰ ਕੌਰ ਨੇ ਏਕਨੂਰ ਨੂੰ ਮਿਤੀ 22 ਫਰਵਰੀ 2025 ਨੂੰ ਆਪਣੇ ਪਤੀ ਕੋਲ ਛੱਡ ਕੇ ਵਾਪਸ ਕੈਨੇਡਾ ਚਲੀ ਗਈ। ਲੜਕੀ ਏਕਨੂਰ ਕਦੇ ਉਸਦੇ ਲੜਕੇ ਅਤੇ ਕਦੇ ਆਪਣੀ ਨਾਨੀ ਕੁਲਜੀਤ ਕੌਰ ਕੋਲ ਪਿੰਡ ਗੋਂਦਪੁਰ ਚਲੀ ਜਾਂਦੀ ਸੀ।
ਕੁਲਵਿੰਦਰ ਕੌਰ ਨੇ ਆਪਣੀ ਮਾਤਾ ਕੁਲਜੀਤ ਕੌਰ ਨੂੰ 40,000 ਭੇਜੇ ਅਤੇ ਉਸਦੇ ਲੜਕੇ ਨੂੰ ਪਤਾ ਲੱਗ ਗਿਆ ਜਿਸ ਸਬੰਧੀ ਉਸ ਨੇ ਕੁਲਵਿੰਦਰ ਕੌਰ ਨੂੰ ਪੁੱਛਿਆ। ਉਸ ਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਪੈਸੇ ਭੇਜਣੇ ਹਨ। ਕੁਲਜੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਉਸ ਦੇ ਲੜਕੇ ਨੂੰ ਕਿਹਾ ਕਿ ਤੇਰਾ ਕੈਨੇਡਾ ਦਾ ਕੰਮ ਨਹੀਂ ਬਣਨਾ ਹੈ ਇਸ ਲਈ ਤੂੰ ਦੁਬਈ ਜਾ ਕੇ ਕੰਮ ਕਰ ਲੈ ਜਿਸ ’ਤੇ ਉਸ ਦਾ ਲੜਕਾ 4 ਦਸੰਬਰ 2025 ਨੂੰ ਚਲਾ ਗਿਆ। 16 ਦਸੰਬਰ 2025 ਨੂੰ ਕੁਲਵਿੰਦਰ ਕੌਰ ਨੇ ਉਸ ਦੇ ਲੜਕੇ ਨੂੰ ਦੁਬਈ ਫੋਨ ਕੀਤਾ ਤੇ ਕਿਹਾ ਕਿ ਉਸ ਨੇ ਨਾ ਤਾਂ ਉਸਨੂੰ ਕੈਨੇਡਾ ਸੱਦਣਾ ਹੈ ਤੇ ਨਾ ਹੀ ਤੇਰਾ ਕੰਮ ਕਰਾਉਣਾ ਹੈ ਅਤੇ ਤੈਨੂੰ ਤਲਾਕ ਦੇਣਾ ਹੈ।
ਉਸ ਦੇ ਲੜਕੇ ਅਮਰਜੀਤ ਸਿੰਘ ਨੇ ਕੁਲਜੀਤ ਕੌਰ ਪਤਨੀ ਅਮਰਜੀਤ ਸਿੰਘ, ਲਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਦੋਵੇਂ ਵਾਸੀ ਗੌਂਦਪੁਰ ਜੈ ਚੰਦ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ, ਸੁਰਿੰਦਰ ਸਿੰਘ ਵਾਸੀ ਗੜੀ ਮੱਟੋ, ਕੁਲਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਗੱਦੀਵਾਲ ਥਾਣਾ ਗੜ੍ਹਸ਼ੰਕਰ ਤੋਂ ਦੁਖੀ ਹੋ ਕੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਆਪਣੇ ਪਿੰਡ ਗੱਦੀਵਾਲ ਵਿਖੇ ਕਮਰੇ ਵਿਚ ਪੱਖੇ ਨਾਲ ਪਰਨਾ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।