- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਦੀ ਦੇਰ ਸ਼ਾਮ ਟਾਂਡਾ ਸ਼ਹਿਰ ਦੇ ਮੁਹੱਲਾ ਉੜਮੁੜ ਵਿਖੇ ਰਾਮਲੀਲ੍ਹਾ ਦੀ ਸਟੇਜ ਤੋਂ ਇੱਕ ਪ੍ਰਵਾਸੀ ਵਿਅਕਤੀ ਨੇ ਫਾ-ਹਾ ਲੈ ਲਿਆ। ਮ੍ਰਿਤਕ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।

ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ : ਸੋਮਵਾਰ ਦੀ ਦੇਰ ਸ਼ਾਮ ਟਾਂਡਾ ਸ਼ਹਿਰ ਦੇ ਮੁਹੱਲਾ ਉੜਮੁੜ ਵਿਖੇ ਰਾਮਲੀਲ੍ਹਾ ਦੀ ਸਟੇਜ ਤੋਂ ਇੱਕ ਪ੍ਰਵਾਸੀ ਵਿਅਕਤੀ ਨੇ ਫਾ-ਹਾ ਲੈ ਲਿਆ। ਮ੍ਰਿਤਕ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।
ਮਿਲੀ ਜਾਣਕਾਰੀ ਅਨੁਸਾਰ ਉਸ ਵੇਲੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਜਦੋ ਰਾਮ ਲੀਲਾ ਪ੍ਰਬੰਧਕ ਕਮੇਟੀ ਨੇ ਵੇਖਿਆ ਕਿ ਇੱਕ ਪ੍ਰਵਾਸੀ ਵਿਅਕਤੀ ਰਾਮਲੀਲ੍ਹਾ ਦੀ ਸਟੇਜ ’ਤੇ ਲਟਕ ਰਿਹਾ ਹੈ। ਰਾਮਲੀਲ੍ਹਾ ਕਮੇਟੀ ਦੇ ਪ੍ਰਬੰਧਕ ਅਤੇ ਕਲਾਕਾਰ ਜਦੋਂ ਅੱਜ ਦੇਰ ਸ਼ਾਮ ਸ੍ਰੀ ਰਾਮਲੀਲ੍ਹਾ ਦੇ ਮੰਚ ’ਤੇ ਪਹੁੰਚਣ ਤੋਂ ਪਹਿਲਾਂ ਜਦੋਂ ਸਫ਼ਾਈ ਅਤੇ ਬਿਜਲੀ ਸਪਲਾਈ ਦੀਆਂ ਸੇਵਾਵਾਂ ਦੇਣ ਵਾਲਾ ਵਿਅਕਤੀ ਉੱਥੇ ਆਇਆ ਤਾਂ ਉਸਨੇ ਵੇਖਿਆ ਕਿ ਸਟੇਜ ਤੇ ਇੱਕ ਵਿਅਕਤੀ ਲਾਸ਼ ਲਟਕ ਰਹੀ ਸੀ । ਉਸਨੇ ਤੁਰੰਤ ਇਸ ਦੀ ਸੂਚਨਾ ਰਾਮਲੀਲ੍ਹਾ ਪ੍ਰਬੰਧਕਾਂ ਕਮੇਟੀ ਨੂੰ ਦਿੱਤੀ।
ਪ੍ਰਬੰਧਕ ਕਮੇਟੀ ਮੌਕੇ ’ਤੇ ਪਹੁੰਚ ਕੇ ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ । ਸੂਚਨਾ ਮਿਲਣ ਤੇ ਐੱਸਐੱਚਓ ਟਾਂਡਾ ਇੰਸਪੈਕਟਰ ਅਮਰਜੀਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਫਿਲਹਾਲ ਪ੍ਰਵਾਸੀ ਵਿਅਕਤੀ ਦੀ ਮੌਤ ਇੱਕ ਭੇਦ ਬਣਿਆ ਹੋਇਆ ਹੈ । ਪੁਲਿਸ ਵਲੋਂ ਜਾਂਚ ਪੜਤਾਲ ਜਾਰੀ ਹੈ।