- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ਦੇ ਨਲੋਈਆਂ ਚੌਕ ਵਿਚ ਬੀਤੀ 03 ਸਤੰਬਰ ਨੂੰ ਬਾਜਾਰ ਤੋਂ ਸਮਾਨ ਲੈਣ ਗਏ ਵਿਅਕਤੀ ਦੀ ਬੀਤੀ ਰਾਤ ਮਿਲੀ ਲਾਸ਼ ਤੋਂ ਬਾਅਦ ਕਤਲ ਦੇ ਕਾਰਣਾ ਦਾ ਪਰਦਾ ਚੁੱਕਦੇ ਹੋਏ ਇਸ ਨੂੰ ਪ੍ਰੇਮ ਸਬੰਧਾਂ ਕਾਰਨ ਹੋਏ ਕਤਲ ਕਰਾਰ ਦਿੰਦਿਆਂ ਮਾਮਲਾ ਹੱਲ ਕਰ ਦਿੱਤਾ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਨਲੋਈਆਂ ਚੌਕ ਵਿਚ ਬੀਤੀ 03 ਸਤੰਬਰ ਨੂੰ ਬਾਜਾਰ ਤੋਂ ਸਮਾਨ ਲੈਣ ਗਏ ਵਿਅਕਤੀ ਦੀ ਬੀਤੀ ਰਾਤ ਮਿਲੀ ਲਾਸ਼ ਤੋਂ ਬਾਅਦ ਕਤਲ ਦੇ ਕਾਰਣਾ ਦਾ ਪਰਦਾ ਚੁੱਕਦੇ ਹੋਏ ਇਸ ਨੂੰ ਪ੍ਰੇਮ ਸਬੰਧਾਂ ਕਾਰਨ ਹੋਏ ਕਤਲ ਕਰਾਰ ਦਿੰਦਿਆਂ ਮਾਮਲਾ ਹੱਲ ਕਰ ਦਿੱਤਾ। ਪੁਲਿਸ ਨੇ ਕਥਿਤ ਪ੍ਰੇਮੀ ਸਮੇਤ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਕੀ ਸੀ ਮਾਮਲਾ
ਰਣਜੀਤ ਕੌਰ ਪਤਨੀ ਸੰਦੀਪ ਕੁਮਾਰ ਵਾਸੀ ਅਸਲਾਮਾਬਾਦ ਹਾਲ ਵਾਸੀ ਨਲੋਈਆਂ ਚੌਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਇਹ ਦੂਜਾ ਵਿਆਹ ਹੈ। ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਅੱਠ ਕੁ ਮਹੀਨੇ ਪਹਿਲਾਂ ਸੰਦੀਪ ਕੁਮਾਰ ਨਾਲ ਵਿਆਹ ਕਰਵਾ ਲਿਆ ਸੀ। ਉਸ ਨੇ ਦੱਸਿਆ ਸੀ ਕਿ 03 ਸਤੰਬਰ ਦੀ ਸ਼ਾਮ ਨੂੰ ਸਾਢੇ ਅੱਠ ਵਜੇ ਦੇ ਕਰੀਬ ਉਸ ਦਾ ਪਤੀ ਸੰਦੀਪ ਕੁਮਾਰ ਨਲੋਈਆਂ ਚੌਕ ਵਿਚ ਕੁੱਝ ਖਾਣ ਨੂੰ ਲੈਣ ਲਈ ਗਿਆ ਸੀ। ਉਸ ਨੇ ਦੱਸਿਆ ਕਿ ਕੁੱਝ ਦੇਰ ਬਾਅਦ ਉਸ ਨੇ ਫ਼ੋਨ ਕੀਤਾ ਸੀ ਤਾਂ ਸੰਦੀਪ ਕੁਮਾਰ ਨੇ ਜਲਦੀ ਆਉਣ ਦਾ ਕਿਹਾ ਸੀ। ਉਸ ਨੇ ਦੱਸਿਆ ਕਿ ਕੁੱਝ ਦੇਰ ਬਾਅਦ ਉਸ ਨੇ ਮੁੜ ਫ਼ੋਨ ਕੀਤਾ ਉਸ ਦੇ ਪਤੀ ਦਾ ਫ਼ੋਨ ਬੰਦ ਆਉਣ ਲੱਗ ਪਿਆ। ਪੁਲਿਸ ਨੇ ਅਗਵਾ ਕਰਨ ਦਾ ਉਸ ਵੇਲੇ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਸੀ।
ਪਿਤਾ ਨੇ ਲਿਖਾਏ ਹੋਰ ਬਿਆਨ
ਥਾਣਾ ਮੁਖੀ ਮਾਡਲ ਟਾਊਨ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਸੰਦੀਪ ਦੇ ਅਗਵਾ ਹੋਣ ਤੋਂ ਦੋ ਦਿਨ ਬਾਅਦ ਸੰਦੀਪ ਦੇ ਪਿਤਾ ਤਿ੍ਪਤ ਸ਼ਤਰੂਧਨ ਸਾਹਨੀ ਪੁੱਤਰ ਸੁੰਦਰ ਸਾਹਨੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਪੁੱਤਰ ਨੂੰ ਇੱਕ ਗੱਡੀ ਨੰਬਰ ਪੀ ਬੀ 10 ਈ ਸੀ 2220 ਵਿਚ ਸਵਾਰ ਹਰਗੁਰਦੀਪ ਸਿੰਘ ਵਾਸੀ ਗੁਰੀ ਪੁੱਤਰ ਬਲਦੇਵ ਸਿੰਘ ਵਾਸੀ ਪੰਨਵਾ ਜ਼ਿਲ੍ਹਾ ਗੁਰਦਾਸਪੁਰ, ਸੁਖਬੀਰ ਕੁਮਾਰ ਉਰਫ਼ ਸੁੱਖਾ ਪੁੱਤਰ ਦਵਿੰਦਰ ਕੁਮਾਰ ਵਾਸੀ ਬਜਵਾੜਾ ਅਤੇ ਰੋਹਿਤ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਮੁੜ੍ਹਲੀ ਬ੍ਰਾਹਮਣਾ ਨੇ ਅਗਵਾ ਕੀਤਾ ਹੈ। ਪਿਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪੁੱਤਰ ਨੂੰ ਜਾਨ ਦਾ ਖ਼ਤਰਾ ਹੈ।
ਤਕਨੀਕੀ ਢੰਗ ਨਾਲ ਆਏ ਦੋਸ਼ੀ ਕਾਬੂ
ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਨ੍ਹਾਂ ਪਿਤਾ ਦੇ ਬਿਆਨਾਂ ਤੋਂ ਬਾਅਦ ਕਥਿਤ ਦੋਸ਼ੀਆਂ ਦੀ ਭਾਲ ਲਈ ਉਸ ਖ਼ੇਤਰ ਦੇ ਸੀਸੀਟੀਵੀ , ਫ਼ੋਨ ਰਿਕਾਰਡਜ਼ ਅਤੇ ਆਸ ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਟੀਮਾਂ ਬਣਾ ਕੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਇੱਕ ਕਿਥਤ ਦੋਸ਼ੀ ਹੱਥ ਆਇਆ ਜਿਸ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਸਾਰੀ ਕਹਾਣੀ ਦੱਸਦੇ ਹੋਏ ਸੰਦੀਪ ਦੇ ਕੀਤੇ ਕਤਲ ਸਬੰਧੀ ਇੰਕ਼ਸ਼ਾਫ ਕਰ ਲਿਆ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਸੁੱਖਾ ਨਾਮਕ ਵਿਅਕਤੀ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਨਲੋਈਆਂ ਚੌਕ ਤੋਂ ਸੰਦੀਪ ਨੂੰ ਅਗਵਾ ਕੀਤਾ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਤਲਵਾੜਾ ਨੇੜੇ ਸੰਸਾਰਪੁਰ ਪਿੰਡ ਦੇ ਬਾਹਰਵਾਰ ਪਹਾੜੀ ’ਤੇ ਸੰਦੀਪ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਉੱਥੇ ਹੀ ਸੁੱਟ ਕੇ ਫ਼ਰਾਰ ਹੋ ਗਏ।
ਪ੍ਰੇਮ ਸਬੰਧਾਂ ਕਾਰਨ ਹੋਇਆ ਕਤਲ
ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਸੁਖਵੀਰ ਕੁਮਾਰ ਉਰਫ਼ ਸੁੱਖਾ ਦੇ ਸੰਦੀਪ ਕੁਮਾਰ ਦੀ ਪਤਨੀ ਨਾਲ ਚਾਰ ਪੰਜ ਸਾਲ ਤੋਂ ਪ੍ਰੇਮ ਸੰਬਧ ਸਨ। ਸੁੱਖਾ ਰਣਜੀਤ ਕੌਰ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਪਰੰਤੂ ਰਣਜੀਤ ਕੌਰ ਵਲੋਂ ਦੂਜਾ ਵਿਆਹ ਕਰਵਾਏ ਜਾਣ ਤੇ ਉਹ ਖਫਾ ਸੀ ਜਿਸ ਕਾਰਨ ਉਸ ਨੇ ਰਣਜੀਤ ਕੌਰ ਨੂੰ ਪਾਉਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਸੰਦੀਪ ਕੁਮਾਰ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ।