- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੱਸਿਆ ਕਿ ਬੀਤੇ ਕੱਲ ਉਨਾਂ ਨੂੰ ਨਹਿਰ ਕੰਡੇ ਆਪਸ ‘ਚ ਲੜਦੇ ਝਗੜਦੇ ਵੀ ਦੇਖਿਆ ਗਿਆ ਸੀ ਅਤੇ ਝਗੜੇ ਤੋਂ ਬਾਦ ਉਹ ਘਰ ਚਲੇ ਗਏ ਪ੍ਰੰਤੂ ਰਾਤ ਨੂੰ ਮੁੜ ਝਗੜਾ ਹੋ ਗਿਆ ਅਤੇ ਉਕਤ ਸ਼ਹਿਨਾਜ਼ ਨੇ ਰਾਤ 11 ਬਜੇ ਦੇ ਕਰੀਬ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਮੇਰੇ ਪੇਕੇ (ਰੋਪੜ) ਭੇਜ ਦੇ ਅਤੇ ਉਸਦਾ ਪਤੀ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਲਿਆਇਆ ਅਤੇ ਦੋਵਾਂ ਵੱਲੋਂ ਨਹਿਰ ਚ ਛਾਲ ਮਾਰ ਦਿੱਤੀ।

ਕਮਲ, ਪੰਜਾਬੀ ਜਾਗਰਣ, ਹਰਿਆਣਾ : ਬੀਤੀ ਰਾਤ ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਬਸੀ ਮਰੂਫ ਵਿਖੇ ਨਹਿਰ ਵਿੱਚ ਛਾਲ ਮਾਰ ਕੇ ਪਤੀ ਪਤਨੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਹਰਿਆਣਾ ਦੇ ਮੁੱਖੀ ਐੱਸਐੱਚਓ ਕਿਰਨ ਸਿੰਘ ਨੇ ਦੱਸਿਆ ਰਾਸ਼ੀਦ (25) ਪੁੱਤਰ ਕਾਸਿਮ ਵਾਸੀ ਜਿਲਾ ਬਦਾਯੂੰ (ਯੂਪੀ) ਹਾਲ ਵਾਸੀ ਧੀਰ ਫਾਰਮ ਬਸੀ ਮਰੂਫ ਅਤੇ ਉਸਦੀ ਪਤਨੀ ਸ਼ਹਿਨਾਜ਼ (25) ਵੱਲੋਂ ਬੀਤੀ ਰਾਤ 11 ਬਜੇ ਦੇ ਕਰੀਬ ਨਹਿਰ ‘ਚ ਛਾਲ ਮਾਰਕੇ ਆਤਮਹੱਤਿਆ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ ਉਨਾਂ ਨੂੰ ਨਹਿਰ ਕੰਡੇ ਆਪਸ ‘ਚ ਲੜਦੇ ਝਗੜਦੇ ਵੀ ਦੇਖਿਆ ਗਿਆ ਸੀ ਅਤੇ ਝਗੜੇ ਤੋਂ ਬਾਦ ਉਹ ਘਰ ਚਲੇ ਗਏ ਪ੍ਰੰਤੂ ਰਾਤ ਨੂੰ ਮੁੜ ਝਗੜਾ ਹੋ ਗਿਆ ਅਤੇ ਉਕਤ ਸ਼ਹਿਨਾਜ਼ ਨੇ ਰਾਤ 11 ਬਜੇ ਦੇ ਕਰੀਬ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਮੇਰੇ ਪੇਕੇ (ਰੋਪੜ) ਭੇਜ ਦੇ ਅਤੇ ਉਸਦਾ ਪਤੀ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਲਿਆਇਆ ਅਤੇ ਦੋਵਾਂ ਵੱਲੋਂ ਨਹਿਰ ਚ ਛਾਲ ਮਾਰ ਦਿੱਤੀ।
ਦੱਸਣਯੋਗ ਹੈ ਕਿ ਮ੍ਰਿਤਕ ਸ਼ਹਿਨਾਜ਼ ਗਰਭਬਤੀ ਵੀ ਸੀ।ਪੁਲਿਸ ਵੱਲੋ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ