- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਬਾਹਰਵਾਰ ਪੈਂਦੇ ਮੁਹੱਲਾਪੁਰ ਹੀਰਾ ਨਜ਼ਦੀਕ ਇੱਕ ਗੱਡੀ ਵਿੱਚ ਸਵਾਰ ਹੋ ਕੇ ਆਏ ਮੋਟਰਸਾਈਕਲ ਸਵਾਰਾਂ ਨੇ ਇੱਕ ਦੁਕਾਨ ਅੰਦਰ ਬੈਠੇ ਕੁਝ ਵਿਅਕਤੀਆਂ ਤੇ ਗੋਲੀ ਚਲਾ ਦਿੱਤੀ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਬਾਹਰਵਾਰ ਪੈਂਦੇ ਮੁਹੱਲਾਪੁਰ ਹੀਰਾ ਨਜ਼ਦੀਕ ਇੱਕ ਗੱਡੀ ਵਿੱਚ ਸਵਾਰ ਹੋ ਕੇ ਆਏ ਮੋਟਰਸਾਈਕਲ ਸਵਾਰਾਂ ਨੇ ਇੱਕ ਦੁਕਾਨ ਅੰਦਰ ਬੈਠੇ ਕੁਝ ਵਿਅਕਤੀਆਂ ਤੇ ਗੋਲੀ ਚਲਾ ਦਿੱਤੀ।
ਦੁਕਾਨ ਅੰਦਰ ਬੈਠੇ ਇੱਕ ਵਿਅਕਤੀ ਨੇ ਹਮਲਾਵਰਾ ਦਾ ਪਿਸਤੌਲ ਫੜ ਲਿਆ ਜਿਸ ਕਾਰਨ ਗੋਲੀ ਉਸ ਤੇ ਕੰਨ ਨਜ਼ਦੀਕ ਨਿਕਲ ਗਈ। ਇਸੇ ਦੌਰਾਨ ਦੋ ਤੋਂ ਤਿੰਨ ਫਾਇਰ ਹੋਰ ਹੋਏ। ਰੌਲਾ ਪੈਣ ਤੇ ਹਮਲਾਵਰ ਫਰਾਰ ਹੋ ਗਏ।। ਮਾਮਲਾ ਉਸ ਸਮੇਂ ਵਿਗੜ ਗਿਆ ਜਦੋਂ ਸਾਹਮਣੇ ਤੋਂ ਆ ਰਹੀ ਮੇਹਟੀਆਣਾ ਪੁਲਿਸ ਨਾਲ ਹਮਲਾਵਰਾਂ ਦਾ ਆਹਮਣਾ ਸਾਹਮਣਾ ਹੋ ਗਿਆ ਅਤੇ ਹਮਲਾਵਰਾਂ ਨੇ ਪੁਲਿਸ ਦੀ ਜਾ ਰਹੀ ਗੱਡੀ ਵੱਲ ਨੂੰ ਵੀ ਫਾਇਰ ਕਰ ਦਿੱਤੇ।
ਉਸ ਤੋਂ ਬਾਅਦ ਪਤਾ ਲੱਗਾ ਹੈ ਕਿ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤਾਂ ਹਮਲਾਵਰ ਘੇਰਾਬੰਦੀ ਹੁੰਦੀ ਦੇਖ ਕੇ ਫਰਾਰ ਹੋ ਗਏ।। ਮੌਕੇ ਤੇ ਪਹੁੰਚੀ ਪੁਲਿਸ ਨੇ ਆਲੇ ਦੁਆਲੇ ਘੇਰਾਬੰਦੀ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਪੁਰ ਹੀਰਾ ਥਾਣੇ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਅਜੇ ਕੁਝ ਨਹੀਂ ਕਹਿ ਸਕਦੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ।