
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਦੁਪਹਿਰ 3 ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਰਹੀਮਪੁਰ ਇਲਾਕੇ ਵਿੱਚ ਸਥਿਤ ਦਾਣਾ ਮੰਡੀ ਵਿੱਚ ਹੋਏ ਕਤਲ ਕਾਂਡ ਦੀ ਜ਼ਿੰਮੇਵਾਰੀ ਤੱਗੜ ਯੂਐਸਏ ਗਰੁੱਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਕੇ ਲੈ ਲਈ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਤੇ ਦੋ ਜਣੇ ਜ਼ਖ਼ਮੀ ਹੋ ਗਏ ਸਨ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ,ਹੁਸ਼ਿਆਰਪੁਰ : ਅੱਜ ਦੁਪਹਿਰ 3 ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਰਹੀਮਪੁਰ ਇਲਾਕੇ ਵਿੱਚ ਸਥਿਤ ਦਾਣਾ ਮੰਡੀ ਵਿੱਚ ਹੋਏ ਕਤਲ ਕਾਂਡ ਦੀ ਜ਼ਿੰਮੇਵਾਰੀ ਤੱਗੜ ਯੂਐਸਏ ਗਰੁੱਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਕੇ ਲੈ ਲਈ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਤੇ ਦੋ ਜਣੇ ਜ਼ਖ਼ਮੀ ਹੋ ਗਏ ਸਨ।
ਗਰੁੱਪ ਵੱਲੋਂ ਲਈ ਜ਼ਿੰਮੇਵਾਰੀ ਤੋਂ ਸਪਸ਼ਟ ਹੋ ਗਿਆ ਕਿ ਇਹ ਗੋਲੀਕਾਂਡ ਗੈਂਗਵਾਰ ਦਾ ਨਤੀਜਾ ਹੈ। ਬਿੱਲਾ ਟਾਂਡਾ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਤੋਂ ਪਾਈ ਪੋਸਟ ਵਿੱਚ ਉਸਨੇ ਲਿਖਿਆ ਹੈ ਕਿ ਉਨਾਂ ਦੀ ਇਹ ਦੁਸ਼ਮਣੀ ਯਾਰਮਾਰੀ ਦਾ ਨਤੀਜਾ ਹੈ। ਬਿੱਲਾ ਟਾਂਡਾ ਨੇ ਪੋਸਟ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਦੀ ਦੁਸ਼ਮਣੀ ਲੁਧਿਆਣਾ ਜੇਲ੍ਹ ਵਿੱਚੋਂ ਸ਼ੁਰੂ ਹੋਈ ਸੀ ਅਤੇ ਮਨਪ੍ਰੀਤ ਸਿੰਘ ਵਾਸੀ ਸੈਦਪੁਰ ਨੇ ਯਾਰ ਮਾਰ ਕਰਦੇ ਹੋਏ ਉਹਨਾਂ ਦੇ ਇੱਕ ਦੋਸਤ ਨੂੰ ਮਰਵਾਇਆ ਸੀ।
ਉਨ੍ਹਾਂ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਮੰਡੀ ਵਿੱਚ ਮਿਲਿਆ ਮੈਗਜ਼ੀਨ ਉਹਨਾਂ ਦਾ ਨਹੀਂ ਹੈ ਬਲਕਿ ਇਹ ਮੈਗਜ਼ੀਨ ਮ੍ਰਿਤਕ ਅਤੇ ਉਸਦੇ ਨਾਲ ਆਏ 25 ਤੋਂ 30 ਬੰਦਿਆਂ ਦਾ ਸੀ। ਉਸ ਰਾਹੀਂ ਉਹਨੇ ਇਹ ਵੀ ਕਿਹਾ ਹੈ ਕਿ ਮਨਪ੍ਰੀਤ ਆਪਣੇ 25 ਤੋਂ 30 ਬੰਦਿਆਂ ਨਾਲ ਮੰਡੀ ਵਿੱਚ ਮੌਜੂਦ ਸੀ ਤੇ ਇਹਨਾਂ ਦੇ ਕੋਲ 10 ਤੋਂ 15 ਤੱਕ ਹਥਿਆਰ ਵੀ ਸੀ ਪਰ ਕੋਈ ਵੀ ਗੋਲੀ ਚਲਾਉਣ ਦੀ ਜਾਂ ਹਵਾਈ ਫਾਇਰ ਕਰਨ ਦੀ ਹਿੰਮਤ ਨਾ ਕਰ ਸਕਿਆ।