ਗੋਲਡ ਮੈਡਲ ਜਿੱਤਣ ਵਾਲੇ ਗਤਕਾ ਖਿਡਾਰੀ ਦਾ ਸਨਮਾਨ ਗੋਲ੍ਡ ਮੈਡਲ ਜਿੱਤਣ ਵਾਲੇ ਗਤਕਾ ਖਿਡਾਰੀ ਜਸਕੀਰਤ ਸਿੰਘ ਦਾ ਹੋਇਆ ਸਨਮਾਨ
Publish Date: Wed, 18 Nov 2026 07:26 PM (IST)
Updated Date: Wed, 18 Nov 2026 07:27 PM (IST)
ਅਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਏ ਗਏ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਵਿਚ ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ ਦੇ ਖਿਡਾਰੀ ਸਰਕਾਰੀ ਕਾਲਜ ਟਾਂਡਾ ਦੇ ਵਿਦਿਆਰਥੀ ਜਸਕੀਰਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਇਲਾਕੇ ਅਤੇ ਅਖਾੜੇ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਕਾਲਜਾਂ ਦੀਆਂ ਕੁੱਲ 10 ਟੀਮਾਂ ਨੇ ਭਾਗ ਲਿਆ ਸੀ। ਜਸਕੀਰਤ ਸਿੰਘ ਨੇ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਮਗਾ ਜਿੱਤਆ। ਅਖਾੜੇ ਵਿਖੇ ਪਹੁੰਚਣ ਤੇ ਜਸਕੀਰਤ ਸਿੰਘ ਅਤੇ ਉਸ ਦੇ ਪਰਿਵਾਰ ਦਾ ਅਖਾੜੇ ਦੇ ਸਿੰਘਾਂ ਵੱਲੋਂ ਪ੍ਰਧਾਨ ਮਨਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਮਾਣ-ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਖਾਲਸਾ ਨੇ ਆਖਿਆ ਕਿ ਜਸਕੀਰਤ ਸਿੰਘ ਦੀ ਇਹ ਪ੍ਰਾਪਤੀ ਸਮੁੱਚੇ ਅਖਾੜੇ ਅਤੇ ਇਲਾਕੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਗੱਤਕੇ ਪ੍ਰਤੀ ਸਮਰਪਣ ਨੇ ਇਹ ਸਾਬਤ ਕੀਤਾ ਹੈ। ਇਸ ਸਮਾਗਮ ਦੌਰਾਨ ਅਖਾੜੇ ਦੇ ਸੀਨੀਅਰ ਖਿਡਾਰੀ ਜਸਵਿੰਦਰ ਸਿੰਘ ਮੰਨਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਨਮਾਨ ਸਮਾਰੋਹ ਵਿਚ ਪਰਮਜੀਤ ਸਿੰਘ, ਅਮਿਤੋਜ ਸਿੰਘ, ਅਰਵਿੰਦਰ ਸਿੰਘ, ਰਵਿੰਦਰ ਸਿੰਘ, ਅਵੀਜੋਤ ਸਿੰਘ, ਬੂਟਾ ਸਿੰਘ, ਮਾਸਟਰ ਮਨਜੀਤ ਸਿੰਘ, ਬੀਬੀ ਰਣਜੀਤ ਕੌਰ, ਬੀਬੀ ਅਮਰ ਕੌਰ, ਬੀਬੀ ਹਰਪ੍ਰੀਤ ਕੌਰ, ਤਜਿੰਦਰ ਕੌਰ, ਅਰਮਾਨ ਸਿੰਘ, ਕਰਮਵੀਰ ਸਿੰਘ, ਹਰਪ੍ਰੀਤ ਸਿੰਘ, ਗੁਰਜੋਬਨ ਸਿੰਘ, ਜਸਨੂਰ ਸਿੰਘ, ਰਾਜਾ ਜੀ, ਆਕਾਸ਼ ਸਿੰਘ, ਜਸਦੀਪ ਸਿੰਘ, ਵੰਸ਼, ਨਵ, ਨਮਨ, ਬਲਜੋਤ ਸਿੰਘ ਅਤੇ ਸਹਿਜਪ੍ਰੀਤ ਸਿੰਘ ਸਮੇਤ ਅਖਾੜੇ ਦੇ ਹੋਰ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।