- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਚੁਣੇ ਸੈਨੇਟਰ ਮੁਲਾਜਮ ਆਗੂ ਸੁਰਜੀਤ ਮੋਹਾਲੀ ਦਾ ਸਨਮਾਨ

ਕਮਲ, ਪੰਜਾਬੀ ਜਾਗਰਣ
ਹਰਿਆਣਾ : ਹੁਸ਼ਿਆਰਪੁਰ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ’ਚ ਜੇਤੂ ਰਹੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜੁਝਾਰੂ ਆਗੂ ਸੁਰਜੀਤ ਸਿੰਘ ਮੋਹਾਲੀ ਦੇ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬ ਸੁਬਰਾਡੀਨੇਟ ਸਰਵਿਸਿਜ਼ ਫੈੱਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਕੀਤੀ, ਜਦਕਿ ਫੀਲਡ ਅਤੇ ਵਰਕਸ਼ਾਪ ਯੂਨੀਅਨ ਦੇ ਸੂਬਾ ਆਗੂ ਮਨਜੀਤ ਸੈਣੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਕੁਲਦੀਪ ਸਿੰਘ ਦੌੜਕਾ, ਪੁਰਾਣੀ ਪੈਨਸ਼ਨ ਬਹਾਲ ਸਘੰਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਜਿਲ੍ਹਾ ਕਨਵੀਨਰ ਸੰਜੀਵ ਧੂਤ, ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੋਟਾਲਾ, ਜਲ ਸਰੋਤ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਉਚੇਚੇ ਹਾਜ਼ਰ ਹੋਏ।
ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਕਿਹਾ ਕਿ ਸਾਥੀ ਸੁਰਜੀਤ ਮੁਹਾਲੀ ਨੇ ਪਿਛਲੇ ਲੰਮੇਂ ਸਮੇਂ ਤੋਂ ਗੌਰਮਿੰਟ ਟੀਚਰਜ ਯੂਨੀਅਨ ਦੇ ਪਲੇਟਫਾਰਮ ਤੋਂ ਪੰਜਾਬ ਦੀ ਸਰਕਾਰੀ ਸਿੱਖਿਆ, ਵਿਦਿਆਰਥੀਆਂ ਤੇ ਹਜ਼ਾਰਾਂ ਅਧਿਆਪਕਾਂ ਦੀ ਬਿਹਤਰੀ ਲਈ ਜੂਝਾਰੂ ਆਗੂ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀਯੂ ਚੰਡੀਗੜ੍ਹ ਦੇ ਸੈਨੇਟਰ ਬਣਨ ਤੋਂ ਬਾਅਦ ਵੀ ਸੁਰਜੀਤ ਮੁਹਾਲੀ ਪੰਜਾਬ ਵਿੱਚ ਆਮ ਤੇ ਸਧਾਰਨ ਘਰਾਂ ਦੇ ਬੱਚਿਆਂ ਲਈ ਸਸਤੀ ਤੇ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਾਪਤੀ ਲਈ ਆਪਣੇ ਯਤਨ ਜਾਰੀ ਰੱਖਣਗੇ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਇੰਦਰਜੀਤ ਸਿੰਘ ਮੋਹਾਲੀ, ਰਵਿੰਦਰ ਸਿੰਘ ਪੱਪੀ, ਸੁਨੀਲ ਕੁਮਾਰ, ਅਮਰ ਸਿੰਘ, ਵਰਿੰਦਰ ਵਿੱਕੀ, ਵਿਕਾਸ ਸ਼ਰਮਾ, ਪ੍ਰੋ. ਸੁਰੇਸ਼ ਕੁਮਾਰ, ਹਰਵਿੰਦਰ ਸਿੰਘ, ਨਰੇਸ਼ ਗੜਸ਼ੰਕਰ, ਅਸ਼ਵਨੀ ਰਾਣਾ, ਨਰੇਸ਼ ਕੁਮਾਰ, ਨਰਿੰਦਰ ਅਜਨੋਹਾ, ਓਂਕਾਰ ਸਿੰਘ, ਸਤਵਿੰਦਰ ਮਾਹਿਲਪੁਰ, ਅਰਵਿੰਦਰ ਹਵੇਲੀ,ਨਰੇਸ਼ ਕੁਮਾਰ, ਪ੍ਰਭਜੋਤ ਸਿੰਘ, ਰਾਜ ਕੁਮਾਰ ਘਾਸੀਪੁਰ, ਅਸ਼ੋਕ ਕੁਮਾਰ, ਜਸਵਿੰਦਰ ਬੁਲੋਵਾਲ, ਪ੍ਰਿੰ ਭੁਪਿੰਦਰ ਸਿੰਘ, ਲੈਕ. ਕਮਲਦੀਪ ਸਿੰਘ, ਸਚਿਨ ਗੜ੍ਹਦੀਵਾਲਾ, ਪਰਮਜੀਤ ਟਾਹਲੀਵਾਲ, ਸੁਸ਼ੀਲ ਕੁਮਾਰ, ਪ੍ਰਿੰਸ ਗੜ੍ਹਦੀਵਾਲਾ, ਗੁਰਚਰਨ ਟਾਂਡਾ, ਨਰਿੰਦਰ ਮੰਗਲ, ਪਰਮਜੀਤ ਟਾਂਡਾ, ਉਮੇਸ਼ ਦਸੂਹਾ, ਬਲਜੀਤ ਕੌਸ਼ਲ,ਰਾਜੇਸ਼ ਅਰੋੜਾ, ਅਮਰਦੀਪ ਸਿੰਘ, ਰਜਤ ਮਹਾਜਨ, ਪਰਸ ਰਾਮ, ਮਨਜੀਤ ਸਿੰਘ, ਅਮਰਜੀਤ ਸਿੰਘ, ਨਰੇਸ਼ ਮਿੱਡਾ, ਮਨਮੋਹਨ ਸਿੰਘ, ਅਵਤਾਰ ਸਿੰਘ ਵੀ ਹਾਜ਼ਰ ਸਨ।