- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੋਆ ਢੂਆਈ ਕਰਨ ਵਾਲੇ ਵਾਹਨਾਕਾਰਨ ਵਧ ਰਹੀ ਖੱਜਲ ਖ਼ੁਆਰੀ

- ਵਿਦਿਆਰਥੀ ਤੇ ਆਮ ਲੋਕ ਰੋਣਹਾਕੇ ਹੋਏ 4
ਕਮਲ, ਪੰਜਾਬੀ ਜਾਗਰਣ
ਹਰਿਆਣਾ : ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ’ਤੇ ਪਿਛਲੇ ਕੁਝ ਸਾਲਾਂ ਤੋਂ ਹੱਦੋਂ ਵੱਧ ਵੱਧੀ ਟ੍ਰੈਫਿਕ ਅਤੇ ਭਾਰੀ ਭਰਕੰਮ ਢੋਆ-ਢੁਆਈ ਦੇ ਵਾਹਨਾਂ ਦੀ ਆਵਾਜਾਈ ਨੇ ਇਸ ਰਾਹ ’ਤੇ ਰੋਜ਼ਾਨਾ ਸਫਰ ਕਰਨ ਵਾਲਿਆਂ ਅਤੇ ਇਸ ਲਿੰਕ ਰੋਡ ’ਤੇ ਰੋਜ਼ਾਨਾ ਨਿਰਭਰ ਰਹਿਣ ਵਾਲੇ ਸਥਾਨਕ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਹਰਿਆਣਾ ਤੋਂ ਹੁਸ਼ਿਆਰਪੁਰ ਤੱਕ ਸੜਕ ਦੇ ਦੋਵੇਂ ਪਾਸੇ ਲੱਕੜ ਦੇ ਕਾਰੋਬਾਰੀ ਅਦਾਰੇ ਹੋਣ ਕਰ ਕੇ ਇੱਥੇ ਸੂਬੇ ਦੇ ਵੱਖ-ਵੱਖ ਇਲਾਕਿਆਂ ਤੋਂ ਲੱਕੜ ਦੀ ਢੋਆ-ਢੁਆਈ ਦਾ ਕੰਮ 24 ਘੰਟੇ ਚੱਲਦਾ ਰਹਿਣ ਕਰ ਕੇ ਇਹ ਸੜਕ ਹਰ ਵੇਲੇ ਢੋਆ-ਢੁਆਈ ਦੇ ਭਾਰੀ ਭਰਕਮ ਵਾਹਨਾਂ ਨਾਲ ਭਰੀ ਰਹਿਣ ਲੱਗ ਪਈ ਹੈ। ਢੋਆ-ਢੁਆਈ ਦੇ ਵਾਹਨਾਂ ਦੇ ਆਉਣ ਜਾਣ ਕਰ ਕੇ ਸੜਕ ਉੱਤੇ ਸੜਕੀ ਹਾਦਸਿਆ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗ ਪਿਆ ਹੈ। ਇਸ ਮੁੱਖ ਸੜਕ ’ਤੇ ਪੈਂਦੇ ਦੋ ਕਸਬਿਆਂ ਗੜ੍ਹਦੀਵਾਲਾ ਅਤੇ ਹਰਿਆਣਾ ਵਿੱਚ ਰੋਜ਼ਾਨਾ ਚੱਲਣ ਵਾਲੇ ਸੈਂਕੜੇ ਦੋ, ਚਾਰ ਅੱਠ ਤੇ ਬਾਰਾਂ ਪਹੀਆ ਵਾਹਨਾਂ ਦੀ ਹੱਦੋਂ ਵੱਧ ਗਿਣਤੀ ਕਾਰਨ ਇਨ੍ਹਾਂ ਕਸਬਿਆਂ ’ਚ ਰੋਜ਼ਾਨਾ ਆਪਣੇ ਰੋਜ ਮਰ੍ਹਾਂ ਦੇ ਕੰਮ ਕਰਨ ਆਉਣ ਵਾਲੇ ਬਜ਼ੁਰਗਾਂ, ਅਪਾਹਜਾਂ ਤੇ ਬੱਚਿਆਂ ਨੂੰ ਸੜਕ ਪਾਰ ਕਰਨੀ ਵੱਡੀ ਮੁਸੀਬਤ ਹੈ।
ਇਸ ਮਾਰਗ ’ਤੇ ਪੈਂਦੇ ਹਰਿਆਣਾ ਤੇ ਗੜ੍ਹਦੀਵਾਲਾ ਕਸਬਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕੀ ਆਵਾਜਾਈ ਨੂੰ ਸੰਚਾਰੂ ਤਰੀਕੇ ਨਾਲ ਚਲਾਉਣ ਲਈ ਕੋਈ ਪ੍ਰਬੰਧ ਨਾ ਹੋਣ ਕਰ ਕੇ, ਸੜਕਾਂ ਦੇ ਕਿਨਾਰਿਆ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਅਤੇ ਲੰਮੇ ਸਮੇਂ ਤੋਂ ਸੜਕ ਦੇ ਚੌੜੇ ਨਾ ਹੋਣ ਕਰ ਕੇ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫੀ ਸਮਾਂ ਸੜਕੀ ਜਾਮ ਵਿੱਚ ਫਸਣਾ ਪੈਂਦਾ ਹੈ। ਸੜਕ ਨੂੰ ਪਾਰ ਕਰਨਾ ਸਥਾਨਕ ਲੋਕਾਂ, ਬਜ਼ੁਰਗਾਂ, ਬੱਚਿਆਂ ਤੇ ਅਪਾਹਜਾਂ ਲਈ ਵੱਡੀ ਚਣੌਤੀ ਬਣ ਗਈ ਹੈ।
ਇਨ੍ਹਾਂ ਦੋਵਾਂ ਕਸਬਿਆਂ ਵਿੱਚ ਸਵੇਰੇ ਤੇ ਬਾਅਦ ਦੁਪਹਿਰ ਪ੍ਰਾਈਵੇਟ ਸਕੂਲਾਂ ਦੀਆ ਬੱਸਾਂ ਵੱਲੋਂ ਥਾਂ-ਥਾਂ ਸਕੂਲ ਬੱਚਿਆਂ ਨੂੰ ਬੱਸ ਵਿੱਚ ਚੜ੍ਹਾਉਣ ਅਤੇ ਉਤਾਰਨ ਵੇਲੇ ਵੱਖ-ਵੱਖ ਥਾਂ ਖੜ੍ਹੀਆਂ ਕਰਨ ਵੇਲੇ ਵੱਖ-ਵੱਖ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਰੋਜ਼ਾਨਾ ਵਾਹਨਾਂ ਦੇ ਜਾਮ ਲੱਗਣ ਨਾਲ ਲੋਕਾਂ ਦੇ ਸਮੇਂ ਦੀ ਖਰਾਬੀ ਦੇ ਨਾਲ ਵਧਿਆ ਟ੍ਰੈਫਿਕ ਲੋਕਾਂ ’ਚ ਲੜਾਈ ਝਗੜਿਆਂ ਦਾ ਵੀ ਕਾਰਨ ਬਣ ਰਿਹਾ ਹੈ। ਕਸਬਾ ਹਰਿਆਣਾ ਤੋਂ ਅੱਗੇ ਹੁਸ਼ਿਆਰਪੁਰ ਵੱਲ ਵੱਖ-ਵੱਖ ਲੱਕੜ ਫੈਕਟਰੀਆਂ ਵਿੱਚ ਲੱਕੜ ਅਤੇ ਪਲਾਈਬੋਰਡ ਦੀ ਢੋਆ-ਢੁਆਈ ਲਈ 24 ਘੰਟੇ ਟਰੈਕਟਰਾਂ, ਟੈਂਪੂ ਤੇ ਟਰੱਕਾਂ ਦੀ ਭਾਰੀ ਆਵਾਜਾਈ ਕਾਰਨ ਇਸ ਰਸਤੇ ਤੋਂ ਰੋਜ਼ਾਨਾ ਹੁਸ਼ਿਆਰਪੁਰ ਦ੍ਫ਼ਤਰੀ ਕੰਮਾਂ, ਡਿਊਟੀ ’ਤੇ ਜਾਣ ਵਾਲੇ ਲੋਕਾਂ ਅਤੇ ਮਹਿਲਾ ਵਾਹਨ ਚਾਲਕਾਂ ਨੂੰ ਰੋਜ਼ਾਨਾ ਆਪਣੀ ਮੰਜਿਲ ਵੱਲ ਪਹੁੰਚਣ ਅਤੇ ਫਿਰ ਘਰੀ ਪਰਤਣਾ ਵੀ ਵੱਡੀ ਮੁਸੀਬਤ ਹੈ। ਇਸੇ ਕਾਰਨ ਹੁਸ਼ਿਆਰਪੁਰ ਤੱਕ ਦਾ 15 ਕਿਲੋਮੀਟਰ ਦਾ ਰਸਤਾ ਲਈ ਕਈ ਵਾਰੀ 40-45 ਮਿੰਟ ਤੋਂ ਵੱਧ ਸਮਾਂ ਲੈਣ ਲੱਗ ਪਿਆ ਹੈ। ਟਰੈਕਟਰ ਚਾਲਕਾਂ ਵੱਲੋਂ ਓਵਰਲੋਡ ਟਰਾਲੀਆਂ ਚਾਲਕਾਂ ਵੱਲੋਂ ਕੀ ਕਹਿੰਦੇ ਨੇ ਰਾਹ ਤੋਂ ਲੰਘਣ ਵਾਲੇ ਤੇ ਸਥਾਨਕ ਇਲਾਕੇ ਦੇ ਲੋਕ।
ਇਲਾਕੇ ਦੇ ਰਿਟਾਇਰਡ ਪ੍ਰਿੰਸੀਪਲ ਰਮੇਸ਼ ਸੈਣੀ, ਸਮਾਜ ਸੇਵਕ ਮੁਕੇਸ਼ ਕੁਮਾਰ ਬੱਬੂ, ਬਲਵਿੰਦਰ ਸਿੰਘ ਬੀਕਾਨੇਰ ਹਾਊਸ, ਪੰਡਤ ਸੰਦੀਪ ਕੁਮਾਰ ਹਰਿਆਣਾ, ਅਭੀ ਬੱਤਰਾ ਆਦਿ ਹਰਿਆਣਾ ਵਾਸੀਆ ਦੀ ਮੰਗ ਹੈ ਕਿ ਕਸਬਾ ਹਰਿਆਣਾ ਤੇ ਗੜ੍ਹਦੀਵਾਲਾ ਵਿੱਚ ਸੜਕੀ ਆਵਾਜਾਈ ਦਾ ਸਹੀ ਸੰਚਾਲਨ ਕਰਨ ਲਈ ਟ੍ਰੈਫਿਕ ਪੁਲਿਸ ਦੀ ਮਦਦ ਲਈ ਜਾਵੇ, ਕਸਬਿਆਂ ਵਿੱਚ ਸਕੂਲ ਬੱਚਿਆਂ ਨੂੰ ਚੜ੍ਹਾਉਣ ਤੇ ਉਤਾਰਨ ਲਈ ਭੀੜ ਵਾਲੇ ਇਲਾਕੇ ਤੋਂ ਹਟ ਕੇ ਥਾਂਵਾਂ ਨਿਰਧਾਰਤ ਕੀਤੀਆਂ ਜਾਣ।
ਇਸ ਸਬੰਧੀ ਜਦੋਂ ਇਸ ਸਮੱਸਿਆ ਸਬੰਧੀ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਸਪੰਰਕ ਕੀਤਾ ਗਿਆ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤੇ ਟਰਾਂਸਪੋਰਟ ਅਧਿਕਾਰੀ ਵੱਲੋਂ ਮੀਟਿੰਗ ਵਿੱਚ ਹੋਣ ਦਾ ਮੈਸੇਜ ਭੇਜ ਦਿੱਤਾ ਗਿਆ।