- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਵਾਰ ਦੀ ਸ਼ਾਮ ਸਿਹਤ ਵਿਭਾਗ ਵਲੋਂ ਆਪੋ-ਆਪਣੇ ਹਸਪਤਾਲਾਂ, ਮੁੱਢਲੇ ਸਿਹਤ ਕੇਂਦਰਾਂ, ਈ ਐਸ ਆਈ ਹਸਪਤਾਲਾਂ ਸਮੇਤ 300 ਦੇ ਕਰੀਬ ਸਮੂਹ ਸਿਹਤ ਕੇਂਦਰਾਂ ਵਿੱਚ ਮੁਲਾਜ਼ਮਾਂ ਦੇ ਵਿਭਾਗ ਸੋਸ਼ਲ ਮੀਡੀਆ ਗਰੁੱਪਾਂ ਵਿਚ ਪੈਰਾਸੀਟਾਮੋਲ ਇੰਨਫਿਊਜ਼ਨ ਦੀ ਵਰਤੋਂ ਦੇ ਬੰਦ ਕਰਨ ਦੇ ਆਏ ਸੰਦੇਸ਼ ਦੇ ਬਾਹਰ ਆਉਂਦੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼ੁੱਕਵਾਰ ਦੀ ਸ਼ਾਮ ਸਿਹਤ ਵਿਭਾਗ ਵਲੋਂ ਆਪੋ-ਆਪਣੇ ਹਸਪਤਾਲਾਂ, ਮੁੱਢਲੇ ਸਿਹਤ ਕੇਂਦਰਾਂ, ਈ ਐਸ ਆਈ ਹਸਪਤਾਲਾਂ ਸਮੇਤ 300 ਦੇ ਕਰੀਬ ਸਮੂਹ ਸਿਹਤ ਕੇਂਦਰਾਂ ਵਿੱਚ ਮੁਲਾਜ਼ਮਾਂ ਦੇ ਵਿਭਾਗ ਸੋਸ਼ਲ ਮੀਡੀਆ ਗਰੁੱਪਾਂ ਵਿਚ ਪੈਰਾਸੀਟਾਮੋਲ ਇੰਨਫਿਊਜ਼ਨ ਦੀ ਵਰਤੋਂ ਦੇ ਬੰਦ ਕਰਨ ਦੇ ਆਏ ਸੰਦੇਸ਼ ਦੇ ਬਾਹਰ ਆਉਂਦੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਸਰਕਾਰ ਵਲੋਂ ਭੇਜੀ ਇਸ ਦਵਾਈ ਨੂੰ ਅਚਾਨਕ ਅੱਗੇ ਹੋਰ ਕਿਸੇ ਮਰੀਜ਼ ਦੇ ਲਗਾਉਣ ਤੋਂ ਮਨਾਹੀ ਕਰ ਦਿੱਤੀ। ਸਟਾਕ ਵਿੱਚੋਂ ਜਿਆਦਾ ਮਿਕਦਾਰ ਵਿਚ ਇਹ ਦਵਾਈ ਵਰਤੀ ਜਾ ਚੁੱਕੇ ਹੈ। ਵਿਭਾਗ ਅਫ਼ਸਰਾਂ ਵਲੋਂ ਬਹਾਨੇ ਬਣਾ ਕੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਿਵਲ ਹਸਪਤਾਲਾਂ, ਮੁੱਢਲੇ ਸਿਹਤ ਕੇਂਦਰਾਂ, ਡਿਸਪੈਂਸਰੀਆਂ ਸਮੇਤ ਸਿਹਤ ਵਿਭਾਗ ਨਾਲ ਜੁੜੀਆਂ ਸਮੂਹ ਸੰਸਥਾਵਾਂ ਵਿਚ ਆਮ ਤੌਰ ’ਤੇ ਸਭ ਤੋਂ ਵੱਧ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਇੰਨਫਿਊਜ਼ਨ ਦਵਾਈ ਜਿਆਦਤਰ ਲੰਬੇ ਬੁਖ਼ਾਰ, ਸਰੀਰ ਦੁਖ਼ਣਾ, ਪੇਟ ਦੀ ਇੰਨਫ਼ੈਕਸ਼ਨ ਦੌਰਾਨ ਹਸਪਤਾਲਾਂ ਵਿਚ ਵਰਤੀ ਜਾਂਦੀ ਹੈ ਨੂੰ ਸ਼ੁੱਕਰਵਾਰ ਨੂੰ ਅਚਾਨਕ ਡਾਕਟਰਾਂ, ਨਰਸਾਂ ਅਤੇ ਸਿਹਤ ਮੁਲਾਜਮਾਂ ਨੂੰ ਸੰਦੇਸ਼ ਜਾਰੀ ਕਰਕੇ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ। ਪਹਿਲਾਂ ਤਾਂ ਨਰਸਾਂ ਅਤੇ ਡਾਕਟਰਾਂ ਨੂੰ ਵਿਭਾਗੀ ਵਟ੍ਹਸਐਪ ’ਤੇ ਆਏ ਇਸ ਸੰਦੇਸ਼ ਦੀ ਸਮਝ ਨਾ ਲੱਗੀ ਪਰੰਤੂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਨੂੰ ਤੁਰੰਤ ਬੰਦ ਕਰਕੇ ਰੋਕੇ ਜਾਣ ਦੇ ਹੁਕਮ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਆਏ ਹਨ ਤਾਂ ਉਨ੍ਹਾਂ ਦੀਆਂ ਚਿੰਤਾਵਾਂ ਵਧ ਗਈਆਂ। ਹੋਰ ਤਾਂ ਹੋਰ ਸਰਕਾਰ ਵਲੋਂ ਭੇਜੇ ਇਸ ਦਵਾਈ ਦੇ ਸਟਾਕੇ ਦੀ ਵੱਡੀ ਵਰਤੋਂ ਹਸਪਤਾਲਾਂ ਵਿਚ ਕੀਤੀ ਜਾ ਚੁੱਕੀ ਹੈ। ਜਦੋਂ ਇਹ ਸੰਦੇਸ਼ ਰਾਤ ਦੇ ਸਮੇਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਕੋਲ ਪਹੁਚੰਦਾ ਹੈ ਤਾਂ ਉਸ ਸਮੇਂ ਵੀ ਵੱਡੀ ਗਿਣਤੀ ਵਿੱਚ ਹਸਪਤਾਲਾਂ ਵਿੱਚ ਦਾਖ਼ਲ ਮਰੀਜਾਂ ਨੂੰ ਇਹ ਦਵਾਈ ਦਿੱਤੀ ਜਾ ਰਹੀ ਸੀ। ਇੱਕਲੇ ਹੁਸ਼ਿਆਰਪੁਰ ਵਿੱਚ ਇੱਕ ਜਿਲ੍ਹਾਂ, ਸਬ ਡਿਵੀਜ਼ਨਲ ਤਿੰਨ, ਈ ਐਸ ਆਈ ਇੱਕ, ਪੀ ਐਚ ਸੀ 34, ਸੀ ਐਚ ਸੀ 12, ਸਬ ਸੈਂਟਰ 212 ਸਮੇਤ ਹੋਰ ਸਬੰਧਤ ਹਸਪਤਾਲਾਂ ਵਿਚ ਇਹ ਦਵਾਈ ਦਾ ਵੱਡਾ ਹਿੱਸਾ ਸਟਾਕ ਵਿੱਚੋਂ ਖ਼ਪਤ ਕਰ ਲਿਆ ਗਿਆ ਸੀ।
ਸੰਦੇਸ਼ ਦਾ ਪੰਜਾਬੀ ਤਰਜਮਾ
ਸਿਹਤ ਵਿਭਾਗ ਦੇ ਹਸਪਤਾਲਾਂ ਦੇ ਸੋਸ਼ਲ ਮੀਡੀਆ ਗਰੁੱਪਾਂ ਵਿਚ ਅੰਗਰੇਜੀ ਵਿਚ ਆਏ ਇਸ ਸੰਦੇਸ਼ ਅਨੁਸਾਰ ਪੈਰਾਸੀਟਾਮੋਲ ਇੰਨਫਿਊਜ਼ਨ 100 ਮਿਲੀਲਟਰ ਬੋਤਲ ਦਾ ਬੈਚ ਨੰਬਰ 0125ਕੇ005 ਜਿਸ ਦੀ ਮਿਆਦ ਲੰਘਣ ਦੀ ਮਿਆਦ 10 ਅਕਤੂਬਰ 2027 ਹੈ ਦੀ ਵਰਤੋਂ ਨੂੰ ਰੋਕ ਲਿਆ ਜਾਵੇ ਕਿਉਂਕਿ ਇਸ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ।
ਕੀ ਕਹਿੰਦੇ ਹਨ ਭਾਜਪਾ ਨੇਤਾ ਨਿਮਿਸ਼ਾ ਮਹਿਤਾ
ਇਸ ਸਬੰਧੀ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਬਹੁਤ ਦੀ ਮੰਦਭਾਗਾ ਅਤੇ ਗੈਰ ਜਿੰਮੇਦਾਰਨਾ ਕਾਰਜ ਹੈ। ਉਨ੍ਹਾਂ ਕਿਹਾ ਕਿ 70 ਪ੍ਰਤੀਸ਼ਤ ਤੋਂ ਵੱਧ ਦਵਾਈ ਲੋਕਾਂ ਨੂੰ ਚੜ੍ਹਾਈ ਜਾ ਚੁੱਕੀ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਸਿਹਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਹ ਬੇਸ਼ਕ ਸਾਡੇ ਹਲਕੇ ਦੇ ਦੋਹਤੇ ਹਨ ਪਰੰਤੂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲੇ ’ਤੇ ਕੋਈ ਵੀ ਅਣਹੋਣੀ ਹੋਣ ’ਤੇ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਕੀ ਕਹਿੰਦੇ ਹਨ ਐਸ ਐਮ ਓ
ਇਸ ਸਬੰਧੀ ਸਿਵਲ ਹਸਪਤਾਲ ਦੇ ਮੁੱਖ ਡਾਕਟਰ ਜਸਵੰਤ ਸਿੰਘ ਨੇ ਕਿਹਾ ਕਿ ਇਸ ਦਵਾਈ ਦੀਆਂ ਕੁੱਝ ਸ਼ਿਕਾਇਤਾਂ ਆਈਆਂ ਸਨ ਜਿਸ ਕਾਰਨ ਇਸ ਦਵਾਈ ਨੂੰ ਅਗਲੇ ਹੁਕਮਾਂ ਤੱਕ ਰੋਕਣ ਦੇ ਹੁਕਮ ਉੱਪਰੋਂ ਆਏ ਹਨ। ਉਹੀ ਸੰਦੇਸ਼ ਉਨ੍ਹਾਂ ਅੱਗੇ ਭੇਜਿਆ ਹੈ।