ਮਸ਼ਹੂਰ ਬੇਕਰੀ ’ਤੇ ਸਿਹਤ ਵਿਭਾਗ ਦੀ ਛਾਪੇਮਾਰੀ ਸ਼ਭ ਤੋ ਮਸ਼ਹੂਰ ਬੇਕਰੀ ਤੇ ਸਿਹਤ ਵਿਭਾਗ ਦੀ ਛਾਪਾਮਾਰੀ
Publish Date: Sun, 04 Oct 2026 05:48 PM (IST)
Updated Date: Sun, 04 Oct 2026 05:50 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਐਤਵਾਰ ਸਵੇਰੇ ਹੁਸ਼ਿਆਰਪੁਰ ਦੇ ਕੱਚਾ ਟੋਭਾ ਮੁਹੱਲਾ ਵਿਚ ਉਸ ਸਮੇਂ ਭਗਦੜ ਮਚ ਗਈ ਜਦੋਂ, ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ ਦੀ ਸਭ ਤੋਂ ਮਸ਼ਹੂਰ ਅਤੇ ਵੱਧ ਚੱਲਣ ਵਾਲੀ ਬੇਕਰੀ ’ਤੇ ਛਾਪੇਮਾਰੀ ਕਰ ਕੇ ਲੋਕਾਂ ਦੇ ਵੇਚਣ ਲਈ ਰੱਖਿਆ ਗੰਦਾ ਮੰਦਾ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਮੌਕੇ ’ਤੇ ਫ਼ੜੇ ਜਾਣ ’ਤੇ ਦੁਕਾਨ ਮਾਲਿਕ ਨੇ ਮਾਫ਼ੀ ਮੰਗ ਕੇ ਆਪਣੀ ਜਾਨ ਛੁਡਾਈ। ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਤੇ ਉਨ੍ਹਾਂ ਦੀ ਟੀਮ ਵੱਲੋਂ ਸਵੇਰੇ ਕੱਚਾ ਟੋਭਾ ਵਿਖੇ ਰਾਜੇਸ਼ ਬੇਕਰੀ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਇਸ ਦੁਕਾਨ ਦੀਆਂ ਸਿਹਤ ਵਿਭਾਗ ਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ। ਛਾਪਾਮਾਰੀ ਦੌਰਾਨ ਦੁਕਾਨ ਦਾ ਮੰਜਰ ਦੇਖ਼ ਕੇ ਸਿਹਤ ਵਿਭਾਗ ਵੀ ਹੈਰਾਨ ਰਹਿ ਗਿਆ। ਗੰਦਗੀ ਦੀ ਭਰਮਾਰ : ਗੰਦਗੀ ਨਾਲ ਲਿਬੜੀਆਂ ਟਰੇਆਂ ਵਿੱਚ ਪਏ ਪੈਟੀ ਕੁਲਚੇ, ਸਫ਼ਾਈ ਦੇ ਨਜ਼ਰ ਨਾ ਆਉਂਦੇ ਪੁਖ਼ਤਾ ਇੰਤਜ਼ਾਮ ਅਤੇ ਮਹਿਜ਼ ਪੰਜ ਰੁਪਏ ਵਿੱਚ ਵਿਕ ਰਹੀ ਲੈਮਨ ਡ੍ਰਿੰਕ ਬਦਹਾਲੀ ਹਾਲਤ ਵਿਚ ਪਈ ਸੀ। ਲੈਮਨ ਡ੍ਰਿੰਕ ਵਿੱਚ ਘਟੀਆ ਦਰਜੇ ਦੀ ਸਮੱਗਰੀ ਵਰਤੀ ਜਾ ਰਹੀ ਸੀ, ਜੋ ਸਿਹਤ ਲਈ ਖਤਰਾ ਬਣ ਸਕਦੀ ਹੈ। ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਬਿਨਾਂ ਡਰ ਭੈਅ ਸਮਝੌਤਾ ਕੀਤਾ ਜਾ ਰਿਹਾ ਸੀ। ਇਸ ਮੌਕੇਫੂਡ ਸੇਫਟੀ ਅਫਸਰ ਵਿਵੇਕ ਕੁਮਾਰ, ਰਾਮ ਲੁਭਾਇਆ ਤੇ ਗੁਰਵਿੰਦਰ ਸ਼ਾਨੇ ਹਾਜ਼ਰ ਸਨ। ਇਸ ਮੌਕੇ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਇੱਥੇ ਬਹੁਤ ਸਾਰੀਆ ਲੋਕਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ, ਜਦੋਂ ਮੌਕੇ ’ਤੇ ਪਹੁੰਚ ਕੀਤੀ ਕਿ ਬੱਚਿਆਂ ਨੂੰ 5 ਰੁਪਏ ਦਾ ਘਟੀਆ ਕਿਸਮ ਦੇ ਮਸਾਲੇ ਨਾਲ ਤਿਆਰ ਜੀਰਾ ਲੈਮਨ ਵੇਚਿਆ ਜਾ ਰਿਹਾ ਸੀ ਜੋ ਕਿ ਲੋਕਾਂ ਨੂੰ ਸਿੱਧਾ-ਸਿੱਧਾ ਬਿਮਾਰੀਆਂ ਵੱਲ ਲੈ ਕੇ ਜਾ ਰਿਹਾ ਹੈ। ਬੇਕਰੀ ਤੇ ਅਨ-ਹਾਈਜੀਨਕ ਕਿਸਮ ਦੀ ਪੈਟੀ, ਪੀਜ਼ਾ ਤੇ ਬਰੈੱਡ ਵੀ ਲੰਘੀ ਹੋਈ ਮਿਆਦ ਵਾਲੀ ਪਾਈ ਗਈ। ਬਹੁਤ ਸਾਰਾ ਸਾਮਾਨ ਬਿਨਾਂ ਸਾਫ-ਸਫ਼ਾਈ ਦੇ ਪਾਇਆ ਗਿਆ। ਮੌਕੇ ’ਤੇ ਜ਼ੀਰਾ ਲੈਮਨ ਨਾਲ ਤਿਆਰ ਹੋਣ ਵਾਲੇ ਮਿਸ਼ਰਣ ਦਾ ਸੈਪਲ ਲੈ ਲਿਆ ਹੈ। ਮਿਸ਼ਰਣ ਵੀ ਘਰੇਲੂ ਅਤੇ ਮਾੜੀ ਕੁਆਲਿਟੀ ਦਾ ਸੀ ਜਿਸ ਉੱਪਰ ਕੋਈ ਕਿਸੇ ਵੀ ਕੰਪਨੀ ਦਾ ਕੋਈ ਲੇਬਲ ਨਹੀ ਸੀ। ਵਿਭਾਗ ਨੇ ਮੌਕੇ ’ਤੇ ਹੀ ਇਸ ਨੂੰ ਨੋਟਿਸ ਜਾਰੀ ਕਰ ਦਿੱਤਾ ਬਾਕੀ ਸੈਪਲ ਦੀ ਰਿਪੋਟ ਆਉਣ ’ਤੇ ਪਤਾ ਲੱਗੇਗਾ। - ਬਰੈਂਡਰ ਬੋਤਲਾਂ ’ਚ ਵੇਚਿਆ ਜਾ ਰਿਹਾ ਸੀ ਇਸ ਮੌਕੇ ਡਾ. ਭਾਟੀਆ ਨੇ ਦੱਸਿਆ ਕਿ ਇਸ ਲੈਮਨ ਜ਼ੀਰਾ ’ਤੇ ਕੋਈ ਵੀ ਮਿਆਦੀ ਤਰੀਕ ਨਾ ਹੀ ਬਣਾਉਂਦੇ ਦੀ ਮਿਤੀ ਸੀ। ਇਸ ਜ਼ੀਰੇ ਨੂੰ ਕੈਪਾ ਕੋਲਾ ਦੀ ਬਰੈਂਡਿੰਡ ਬੋਤਲਾਂ ਵਿੱਚ ਪਾ ਕੇ ਵੇਚਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੁਕਾਨ ਦੀਆਂ ਬਹੁਤੀਆਂ ਸ਼ਿਕਾਇਤਾਂ ਕੁੱਝ ਹੀ ਦਿਨਾਂ ਵਿਚ ਪ੍ਰਾਪਤ ਹੋ ਗਈਆਂ ਅਤੇ ਐਤਵਾਰ ਨੂੰ ਬਣਾਉਣ ਵਾਲਾ ਪਦਾਰਥ ਤਿਆਰ ਹੋਣ ਕਾਰਨ ਛੁੱਟੀ ਵਾਲੇ ਦਿਨ ਛਾਪੇਮਾਰੀ ਕੀਤੀ ਗਈ। ਦੁਕਾਨਦਾਰ ਨੇ ਮੰਗੀ ਮਾਫ਼ੀ : ਇਸ ਮੌਕੇ ਰਾਜੇਸ਼ ਬੇਕਰ ਦੇ ਮਾਲਕ ਨੇ ਇਹ ਗੱਲ ਮੰਨੀ ਕਿ ਸਫ਼ਾਈ ਨਹੀਂ ਹੁੰਦੀ ਹੈ। ਉਸ ਨੇ ਤੁਰੰਤ ਆਪਣਾ ਬਚਾਅ ਕਰਨ ਲਈ ਲੋਕਾਂ ਕੋਲੋਂ ਮਾਫ਼ੀ ਵੀ ਮੰਗੀ ਹੈ ਅਤੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਸਫ਼ਾਈ ਰੱਖੇਗਾ। ਸਾਫ ਸਫ਼ਾਈ ਦਾ ਭਰੋਸਾ ਦਿੱਤਾ।