ਹਰਕੀਰਤ ਸਿੰਘ ਨੇ ਸ਼ਾਟਪੁੱਟ ’ਚ ਜਿੱਤਿਆ ਗੋਲਡ ਮੈਡਲ
ਖ਼ਾਲਸਾ ਕਾਲਜ ਦੇ ਹਰਕੀਰਤ ਸਿੰਘ ਨੇ ਸ਼ਾਟਪੁੱਟ ’ਚ ਜਿੱਤਿਆ ਗੋਲਡ ਮੈਡਲ
Publish Date: Mon, 31 Aug 2026 03:43 PM (IST)
Updated Date: Mon, 31 Aug 2026 03:46 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ ਗੜਸ਼ੰਕਰ : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਸ਼ਾਟਪੁੱਟ ਵਿਚ ਗੋਲਡ ਮੈਡਲ ਜਿੱਤ ਕੇ ਅਦਾਰੇ ਦਾ ਨਾਮ ਰੌਸ਼ਨ ਕੀਤਾ ਹੈ। ਐੱਮ.ਏ. ਹਿਸਟਰੀ ਦੂਜਾ ਸਾਲ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਹਾਲ ਹੀ ਵਿਚ ਚੰਡੀਗੜ੍ਹ ਵਿਚ ਕਰਵਾਈ ਗਈ ਚੰਡੀਗੜ੍ਹ ਅਥਲੈਟਿਕਸ ਸਟੇਟ ਮੀਟ ਦੇ ਸ਼ਾਟ ਪੁੱਟ ਅੰਡਰ-23 ਵਰਗ ਵਿਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16.23 ਮੀਟਰ ਦਾ ਸ਼ਾਨਦਾਰ ਥ੍ਰੋ ਕਰਕੇ ਸੋਨ ਤਮਗਾ ਹਾਸਿਲ ਕੀਤਾ ਹੈ। ਹਰਕੀਰਤ ਸਿੰਘ ਨੇ ਇਸ ਪ੍ਰਾਪਤੀ ਨਾਲ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਵੀ ਕੁਆਲੀਫਾਈ ਕਰ ਲਿਆ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਰਕੀਰਤ ਸਿੰਘ ਨੂੰ ਵਧਾਈ ਦਿੱਤੀ ਤੇ ਉਸਨੂੰ ਭਵਿੱਖ ਵਿਚ ਹੋਰ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਨਾਲ ਖੇਡਾਂ ਦੇ ਖੇਤਰ ਵਿਚ ਨਵੀਆਂ ਉਪਲੱਬਧੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਹਰਕੀਰਤ ਸਿੰਘ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਡਾ. ਮਨਬੀਰ ਕੌਰ, ਡਾ. ਹਰਵਿੰਦਰ ਕੌਰ, ਡਾ. ਅਰਵਿੰਦਰ ਸਿੰਘ, ਪ੍ਰੋ. ਕਿਰਨਜੋਤ ਕੌਰ, ਪ੍ਰੋ. ਸਤਿੰਦਰਜੀਤ ਕੌਰ ਅਤੇ ਪ੍ਰੋ. ਹਰਜੀਤ ਕੌਰ ਹਾਜ਼ਰ ਹੋਏ।