ਗੱਠਜੋੜ ਹੋਣ ਤੇ ਰਾਠਾਂ ਨੇ ਕਰਵਾਇਆ ਵਰਕਰਾਂ ਦਾ ਮੂੰਹ ਮਿੱਠਾ ਗੱਠਜੋੜ ਹੋਣ ਤੇ ਰਾਠਾਂ ਨੇ ਕਰਵਾਇਆ ਵਰਕਰਾਂ ਦਾ ਮੂੰਹ ਮਿੱਠਾ
Publish Date: Wed, 25 Nov 2026 04:18 PM (IST)
Updated Date: Wed, 25 Nov 2026 04:19 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ ਗੜਸ਼ੰਕਰ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਤੇ ਸਾਬਕਾ ਵਿਧਾਇਕ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਆਪਣੇ ਦਫਤਰ ਵਿਖੇ ਵਰਕਰਾਂ ਅਤੇ ਆਗੂਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਰਾਠਾ ਨੇ ਕਿਹਾ ਕਿ ਸਮਝੌਤਾ ਪੰਜਾਬ ਦੇ ਵਿਕਾਸ ਲਈ ਹੋਇਆ ਹੈ। ਪਹਿਲਾਂ ਵੀ ਜਦੋਂ ਸਮਝੌਤੇ ਦੇ ਤਹਿਤ ਸਰਕਾਰਾਂ ਬਣੀਆਂ ਸੀ ਤਾਂ ਵੱਡੇ ਪੱਧਰ ਤੇ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਹੋਇਆ ਸੀ। ਰਾਠਾਂ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ 4 ਦਸੰਬਰ ਨੂੰ ਸ਼ੇਰੇ ਪੰਜਾਬ ਪੈਲਸ ਪਦਰਾਣਾ ਗੜਸ਼ੰਕਰ ਵਿਖੇ ਆ ਰਹੇ ਹਨ। ਇਸ ਮੌਕੇ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਰਤਪੁਰ, ਜੋਗਾ ਸਿੰਘ ਬਗਵਾਈਂ, ਰਸ਼ਪਾਲ ਸਿੰਘ ਕੁੱਕੜਾਂ, ਨਿਸ਼ਾਨ ਸਿੰਘ ਸਮੁੰਦੜਾ, ਗੁਰਪ੍ਰੀਤ ਕੌਰ ਅਕਾਲਗੜ੍ਹ, ਕੁਲਵਿੰਦਰ ਕੌਰ ਮੌਲਾ, ਜਸਵਿੰਦਰ ਕੌਰ ਸ਼ਾਹਪੁਰ, ਏਐਸ ਪਰਮਾਰ, ਧਰਮ ਪਾਲ, ਰਾਜਾ , ਡਾਕਟਰ ਆਤਮਜੀਤ ਸਿੰਘ, ਅਜੇ ਖੇਪੜ, ਅਮਰ ਭਵਾਨੀਪੁਰ, ਤਰਸੇਮ ਕਿਸਾਨਾ, ਜੈ ਚੰਦ ਕਟਾਰੀਆ, ਕਰਨਵੀਰ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ ਨਮੋਲੀਆਂ, ਗਗਨਦੀਪ ਸਿੰਘ, ਜਰਨੈਲ ਸਿੰਘ ਗੜੀ, ਜਸਵੀਰ ਸਿੰਘ, ਜਿੰਦਰ ਗਿੱਲ, ਪਾਲ ਪੰਡੋਰੀ, ਸੁਰਜੀਤ ਸਿੰਘ, ਸੁਖਵਿੰਦਰ ਗਿੱਲ, ਨੰਬਰਦਾਰ ਮੱਖਣ , ਨੰਬਰਦਾਰ ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ, ਹਰਦੀਪ ਸਿੰਘ, ਜੋਗਾ ਸਿੰਘ, ਦਿਲਬਾਗ ਸਿੰਘ, ਚਰਨਜੀਤ ਸਿੰਘ, ਅਜੀਤ ਸਿੰਘ, ਸਤਨਾਮ ਸਿੰਘ, ਦੀਦਾਰ ਸਿੰਘ, ਕੁਲਵਰਨ ਸਿੰਘ, ਨੰਬਰਦਾਰ ਦਵਿੰਦਰ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਡਾਕਟਰ ਰਣਦੀਪ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ, ਗੁਰਦਿਆਲ ਸਿੰਘ, ਸਤਨਾਮ ਸਿੰਘ ਬਾਰਾਪੁਰ, ਰਾਮ ਕਿਸਾਨਾ, ਪਰਮਿੰਦਰ ਸਿੰਘ ਪੰਮਾ, ਬਲਬੀਰ ਸਿੰਘ , ਕਮਲਜੀਤ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਨਰਿੰਦਰਜੀਤ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।