- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਦੀਘਾਟੀ ਦੀ ਮਿੱਟੀ ਦਾ ਮੁਸਾਹਿਬਪੁਰ ਪੁੱਜਣ ’ਤੇ ਸ਼ਰਧਾ ਨਾਲ ਸਵਾਗਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਮੁਕੇਰੀਆਂ ਵਿਖੇ ਕਰਵਾਏ ਜਾਣ ਵਾਲੇ ‘ਹਲਦੀਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਪ੍ਰੋਗਰਾਮ ਨੂੰ ਲੈ ਕੇ ਰਾਜਸਥਾਨ ਦੀ ਇਤਿਹਾਸਕ ਹਲਦੀਘਾਟੀ ਤੋਂ ਲਿਆਂਦੀ ਪਵਿੱਤਰ ਮਿੱਟੀ ਦਾ ਕਲਸ਼ ਵੱਖ-ਵੱਖ ਪਿੰਡਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪ੍ਰਬੰਧਕ ਪਵਿੱਤਰ ਮਿੱਟੀ ਨਾਲ ਭਰਿਆ ਕਲਸ਼ ਲੈ ਕੇ ਪਿੰਡ ਮੁਸਾਹਿਬਪੁਰ ਸਥਿਤ ਸ਼ਿਵ ਮੰਦਰ ਵਿਖੇ ਪੁੱਜੇ। ਇੱਥੇ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਸ਼ਰਧਾ ਨਾਲ ਕਲਸ਼ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੁਮਿਤ ਡਡਵਾਲ, ਵਿਕਾਸ ਮਨਕੋਟੀਆ ਤੇ ਸੰਦੀਪ ਮਨਹਾਸ ਨੇ ਕਿਹਾ ਕਿ 3 ਅਕਤੂਬਰ ਨੂੰ ਕਰਵਾਏ ਜਾਣ ਵਾਲੇ ‘ਹਲਦੀਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਮਾਣਮੱਤੇ ਇਤਿਹਾਸ ਅਤੇ ਸੂਰਬੀਰ ਯੋਧਿਆਂ ਦੀਆਂ ਬਹਾਦਰੀ ਭਰੀਆਂ ਗਾਥਾਵਾਂ ਨਾਲ ਜਾਣੂ ਕਰਵਾਉਣਾ ਹੈ। ਪਿੰਡ ਵਾਸੀਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਸਾਬਕਾ ਸਰਪੰਚ ਰਸਾਲ ਸਿੰਘ, ਠਾਕੁਰ ਕਮਲਜੀਤ ਸਿੰਘ, ਲੱਕੀ ਮੁਸਾਹਿਬਪੁਰ, ਸੁਭਾਸ਼ ਕਟੋਚ, ਠਾਕੁਰ ਕੁਲਦੀਪ ਸਿੰਘ ਮਨਹਾਸ ਅਤੇ ਹੋਰ ਹਾਜ਼ਰ ਸਨ।