ਸੀਬੀਆਈ ਦੀ ਐਂਟਰੀ ਨਾਲ ਉੱਧੜਨ ਲੱਗੀਆਂ ਮਾਈਨਿੰਗ ਮਾਫੀਏ ਦੀਆਂ ਪਰਤਾਂ ਸੀ ਬੀ ਆਈ ਦੀ ਐਂਟਰੀ ਨਾਲ ਉੱਧੜਨ ਲੱਗੀਆਂ ਮਾਈਨਿੰਗ ਮਾਫੀਏ ਦੀਆਂ ਪਰਤਾਂ
Publish Date: Mon, 12 Oct 2026 04:35 PM (IST)
Updated Date: Tue, 13 Oct 2026 04:03 AM (IST)
ਪ੍ਰਸ਼ਾਸਨ ਦੀ ਮਿਲੀ ਭੁਗਤ ਕਾਰਨ ਉੱਚ ਅਦਾਲਤ ਪਹੁੰਚਿਆ ਸੀ ਪੀੜਤ, ਉੱਚ ਅਦਾਲਤ ਦੇ ਹੁਕਮ ਨਾ ਮੰਨਣ ਵਾਲੀ ਥਾਣਾ ਮੁਖੀ ’ਤੇ ਹੋਇਆ ਦੋ ਹਜ਼ਾਰ ਜੁਰਮਾਨਾ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਉੱਚ ਅਦਾਲਤ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ, ਤਲਵਾੜਾ ਵਿਚ ਚੱਲ ਰਹੀ ਮਾਈਨਿੰਗ ਦੇ ਮਾਮਲੇ ਦੀ ਪੜਤਾਲ ਸੀ ਬੀ ਆਈ ਹਵਾਲੇ ਹੋਣ ਤੋਂ ਬਾਅਦ ਇਸ ਗੈਰ-ਕਾਨੂੰਨੀ ਧੰਦੇ ਦੀਆਂ ਨਿੱਤ ਪਰਤਾਂ ਖ਼ੁੱਲਣ ਲੱਗ ਪਈਆਂ ਹਨ। ਪੀੜਤ ਵਲੋਂ ਕੀਤੀ ਸ਼ਿਕਾਇਤ ਦੀ ਜਿਲ੍ਹਾ ਡਿਪਟੀ ਕਮਿਸ਼ਨਰ ਵਲੋਂ ਬਣਾਈ ਸਿੱਟ ਵਲੋਂ ਕੀਤੀ ਇੱਕ ਪਾਸੜ ਪੜਤਾਲ ਤੇ ਬੰਦ ਕੀਤੀ ਸ਼ਿਕਾਇਤ ’ਤੇ ਲੱਗੇ ਇਤਰਾਜ਼ਾਂ ਨੂੰ ਹਟਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਹੁਕਮਾਂ ਦਫ਼ਤਰੀ ਫ਼ਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ। ਰਿਪੋਰਟ ’ਤੇ ਰਾਹੁਲ ਮਨਚੰਦਾ ਨੇ ਜਤਾਇਆ ਸੀ ਇਤਰਾਜ਼ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦੀ ਗੀਤਾ ਕਲੋਨੀ ਦੇ ਰਹਿਣ ਵਾਲੇ ਰਾਹੁਲ ਮਨਚੰਦਾ ਪੁੱਤਰ ਹਰੀ ਓਮ ਮਨਚੰਦਾ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਉਸ ਸਮੇਂ ਸ਼ਿਕਾਇਤਾਂ ਕੀਤੀਆਂ ਸੀ ਕਿ ਮੁਕੇਰੀਆਂ ਤੇ ਤਲਵਾੜਾ ਦੇ ਖ਼ੇਤਰਾਂ ਵਿਚ ਗੈਰਕਾਨੂੰਨੀ ਢੰਗ ਨਾਲ ਲੱਗੇ ਕਰੈਸ਼ਰਾਂ ਵਲੋਂ ਨਾਲ ਸਿਰਫ਼ ਕਰਦਰਤੀ ਬਨਸਪਤੀ ਅਤੇ ਕੀਮਤੀ ਰੇਤਾ ਅਤੇ ਮਿੱਟੀ ਨੂੰ ਖੋਰਾ ਲਗਾਇਆ ਜਾ ਰਿਹਾ ਹੈ ਬਲਕਿ ਲਗਾਏ ਗਏ ਕਰੈਸ਼ਰ ਪੂਰੀ ਤਰਾਂ ਨਾਲ ਗੈਰਕਾਨੂੰਨੀ ਅਤੇ ਅਤੇ ਸਰਕਾਰੀ ਖਜਾਨੇ ਨੂੰ ਵੱਡੀ ਪੱਧਰ ’ਤੇ ਚੂਨਾ ਲਗਾ ਰਹੇ ਹਨ। ਉਸ ਵੇਲੇ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਪੜਤਾਲ ਲਈ ਇੱਕ 14 ਮੈਂਬਰੀ ਕਮੇਟੀ ਬਣਾਈ ਸੀ, ਜਿਸ ਨੇ ਆਪਣੀ ਰਿਪੋਰਟਰ ਵਿਚ ਅਜਿਹਾ ਕੁੱਝ ਵੀ ਨਾ ਹੋਣ ਅਤੇ ਖ਼ਾਨਾ ਪੂਰਤੀ ਕਰਕੇ ਸ਼ਿਕਾਇਤ ਦੀ ਪੜਤਾਲ ਬੰਦ ਕਰ ਦਿੱਤੀ ਸੀ। 29 ਜੁਲਾਈ 2024 ਨੂੰ ਸਾਂਝੀ ਕਮੇਟੀ ਦੀ ਰਿਪੋਰਟ ਸਬੰਧੀ ਸ਼ਿਕਾਇਤਕਰਤਾ ਨੇ ਇਤਰਾਜ਼ ਪੱਤਰ ਦਿੱਤਾ ਸੀ। ਹੁਸ਼ਿਆਰਪੁਰ ਜ਼ਿਲ੍ਹੇ ’ਚ ਗੈਰਕਾਨੂੰਨੀ ਮਾਈਨਿੰਗ ਤੇ ਇਸ ਨਾਲ ਸਬੰਧਤ ਸ਼ਿਕਾਇਤਾਂ ਦੀ ਜਾਂਚ ਲਈ ਬਣਾਈ ਗਈ ਸਾਂਝੀ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਸ਼ਿਕਾਇਤਕਰਤਾ ਰਾਹੁਲ ਮਨਚੰਦਾ ਵੱਲੋਂ ਇਤਰਾਜ਼ ਉਠਾਏ ਗਏ ਸਨ। ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫ਼ਤਰ ਵੱਲੋਂ 30 ਸਤੰਬਰ 2024 ਨੂੰ ਜਾਰੀ ਪੱਤਰ ਵਿੱਚ ਸ਼ਿਕਾਇਤ ਤੇ ਰਿਪੋਰਟ ਸਬੰਧੀ ਕਾਰਵਾਈ ਦਾ ਜ਼ਿਕਰ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਵਲੋਂ ਤੁਰੰਤ ਇਨ੍ਹਾਂ ਇਤਰਾਜ਼ਾਂ ਖ਼ਤਮ ਕਰਨ ਦੇ ਹੁਕਮ ਦਿੱਤੇ ਸਨ ਪਰੰਤੂ ਅੱਜ ਤੱਕ ਇਹ ਮਾਮਲਾ ਅੱਗੇ ਨਾ ਵਧ ਸਕਿਆ। ਸਾਰੀ ਪੜਤਾਲ ਦੋ ਸਾਲਾਂ ਤੋਂ ਦਫ਼ਤਰੀ ਫ਼ਾਈਲਾਂ ਦੀ ਧੂੜ ਹੇਠ ਦੱਬ ਗਈ। ਸਿੱਟ ’ਚ ਕੌਣ ਸਨ ਸ਼ਾਮਿਲ 2024 ’ਚ ਡਿਪਟੀ ਕਮਿਸ਼ਨਰ ਵਲੋਂ ਉਸ ਵੇਲੇ ਬਣਾਈ ਸਿੱਟ ’ਚ ਤਹਿਸੀਲਦਾਰ ਮੁਕੇਰੀਆਂ, ਨਾਇਬ ਤਹਿਸੀਲਦਾਰ ਹਾਜੀਪੁਰ, ਤਲਵਾੜਾ, ਮੁਕੇਰੀਆਂ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਮੁਕੇਰੀਆਂ, ਹਾਜੀਪੁਰ, ਤਲਵਾੜਾ, ਥਾਣਾ ਮੁਖੀ ਮੁਕੇਰੀਆਂ, ਹਾਜੀਪੁਰ, ਤਲਵਾੜਾ, ਐੱਸਡੀਓ ਜਲ ਨਿਕਾਸ ਮਾਈਨਿੰਗ ਦਸੂਹਾ, ਜੇ ਈ ਦਸੂਹਾ, ਵਣ ਰੇਂਜ ਅਫ਼ਸਰ ਮੁਕੇਰੀਆਂ ਤਲਵਾੜਾ ਸ਼ਾਮਿਲ ਸਨ ਜਿਹੜੇ ਅੱਜ ਸ਼ਿਕਾੲਤਕਰਤਾ ਦੇ ਇਤਰਾਜ਼ਾਂ ਨੂੰ ਦੋ ਸਾਲ ਵਿਚ ਦੂਰ ਨਹੀਂ ਕਰ ਸਕੇ। ਸੀਬੀਆਈ ਦੀ ਐਂਟਰੀ ਤੋਂ ਬਾਅਦ ਖੁੱਲ੍ਹਣ ਲੱਗੀਆਂ ਪਰਤਾਂ ਇਸ ਮਾਮਲੇ ਤੋਂ ਬਾਅਦ ਸ਼ਿਕਾਇਤਕਰਤਾ ’ਤੇ ਹਮਲਾ ਹੋ ਗਿਆ, ਜਿਸ ਕਾਰਨ ਮਾਮਲਾ ਕੁੱਝ ਦੇਰ ਤੱਕ ਲਟਕਦਾ ਰਿਹਾ। ਮੁੜ ਕੀਤੀਆਂ ਸ਼ਿਕਾਇਤਾਂ ਅੱਜ ਤੱਕ ਪੜਤਾਲ ਦਾ ਵਿਸ਼ਾ ਨਹੀਂ ਬਣ ਸਕੀਆਂ। ਸੀਬੀਆਈ ਹਵਾਲੇ ਸਾਰਾ ਮਾਮਲਾ ਹੋਣ ਤੋਂ ਬਾਅਦ ਇਸ ਦੀਆਂ ਪਰਤਾਂ ਤੇ ਅੰਦਰੂਨੀ ਗੱਲਾਂ ਸਾਹਮਣੇ ਆਉਣ ਲੱਗੀਆਂ ਹਨ ਅਤੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਉਣ ਲੱਗੀ ਹੈ। ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਤੋਂ ਪਹਿਲਾਂ ਦਾ ਪਹਿਲਾਂ ਦਾ ਹੈ। ਇਸ ਦੀ ਪੜਤਾਲ ਕਰਵਾ ਲੈਂਦੇ ਹਾਂ ਤੇ ਲੱਗੇ ਇਤਰਾਜ਼ਾਂ ਸਬੰਧੀ ਕਮੇਟੀ ਤੋਂ ਮੁੜ ਉੱਤਰ ਮੰਗਿਆ ਜਾਵੇਗਾ।