ਦੂਜੇ ਚਲਾਨ ਸਿੰਘਮ ਵਜੋਂ ਉੱਭਰੇ ਥਾਣੇਦਾਰ ਰਾਕੇਸ਼ ਕੁਮਾਰ ਦੂਜੇ ਚਲਾਨ ਸਿੰਘਮ ਵਜੋਂ ਉੱਭਰੇ ਥਾਣੇਦਾਰ ਰਾਕੇਸ਼ ਕੁਮਾਰ
Publish Date: Mon, 05 Oct 2026 05:48 PM (IST)
Updated Date: Tue, 06 Oct 2026 04:05 AM (IST)
ਛੇ ਮਹੀਨਿਆਂ ’ਚ ਛੇ ਹਜ਼ਾਰ ਤੋਂ ਵੱਧ ਦੇ ਚਲਾਨਾਂ ਰਾਂਹੀ ਵਸੂਲੇ ਨੌਂ ਲੱਖ ਰੁਪਏ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜਿਲ੍ਹਾ ਹੁਸ਼ਿਆਰਪੁਰ ਪੁਲਿਸ ਦੀ ਪੀ ਸੀ ਆਰ ਅਤੇ ਟਰੈਫਿਕ ਪੁਲਿਸ ਵਲੋਂ ਹਮੇਸ਼ਾ ਹੀ ਮੁਸਤੈਦੀ ਨਾਲ ਕੰਮ ਕੀਤਾ ਜਾਂਦਾ ਹੈ। ਮਹਿਜ ਛੇ ਮਹੀਨੇ ਪਹਿਲਾਂ ਹੀ ਜਿਲ੍ਹੇ ਦੇ ਪੀ ਸੀ ਆਰ ਇੰਚਾਰਜ ਵਜੋਂ ਆਪਣਾ ਪਦ ਸੰਭਾਲਣ ਵਾਲੇ ਥਾਣੇਦਾਰ ਰਾਕੇਸ਼ ਕੁਮਾਰ ਨੇ ਆਪਣੇ ਕੰਮਕਾਰ ਅਤੇ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਦੁਪਹੀਆ ਵਾਹਨ ਚਾਲਕਾਂ ਨੂੰ ਚੋਖ਼ਾ ਸਬਕ ਸਿਖ਼ਾਇਆ ਹੈ। ਉਨ੍ਹਾਂ ਵਲੋਂ ਆਪਣੀ ਨਿਯੁਕਤੀ ਦੌਰਾਨ ਛੇ ਹਜ਼ਾਰ ਦੇ ਕਰੀਬ ਚਲਾਨ ਕੱਟੇ ਹਨ ਅਤੇ ਸਰਕਾਰੀ ਖ਼ਾਤੇ ਵਿਚ ਨੌਂ ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਵਸੂਲ ਕੇ ਜਮਾਂ ਕਰਵਾਈ ਹੈ। ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸਕ ਦੁਸਹਿਰਾ ਮੇਲਾ ਸ਼ੁਰੂ ਹੋ ਰਿਹਾ ਹੈ ਜਿਸ ਕਾਰਨ ਆਸ ਪਾਸ ਦੇ ਪਿੰਡਾਂ ਅਤੇ ਖ਼ੇਤਰਾਂ ਵਿੱਚੋਂ ਵੱਡੀ ਗਿਣਤੀ ਵਿਚ ਹੁੱਲੜਬਾਜ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਅਤੇ ਵਾਹਨ ਮੌਡਾਫ਼ਾਈ ਕੀਤੇ ਹੁੰਦੇ ਹਨ। ਉਨ੍ਹਾਂ ਦੀ ਟੀਮ ਵਲੋਂ ਸ਼ਹਿਰ ਵਿਚ ਲਗਾਤਾਰ ਗਸ਼ਤ ਕਰਕੇ ਅਜਿਹੇ ਵਾਹਨ ਚਾਲਕਾਂ ਨੂੰ ਨਾ ਸਿਰਫ਼ ਕਾਬੂ ਕੀਤਾ ਜਾ ਰਿਹਾ ਹੈ ਬਲਕਿ ਉਨ੍ਹਾਂ ਨੂੰ ਵੱਡੀਗਿਣਤੀ ਵਿਚ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਅੱਜ ਹੀ ਉਨ੍ਹਾਂ ਅੱਧਾ ਦਰਜ਼ਨ ਦੇ ਕਰੀਬ ਦੇ ਅਜਿਹੇ ਹੀ ਮੋਟਰਸਾਈਕਲ ਨੂੰ ਬੰਦ ਕੀਤਾ ਜਿਨ੍ਹਾਂ ਨੇ ਟਰੈਫਿਕ ਨਿਯਮਾਂ ਦੀਆਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਾ ਤਾਂ ਨੰਬਰ ਪਲੇਟਾਂ ਲਗਾਈਆਂ ਹੋਈਆਂ ਸਨ ਅਤੇ ਨਾ ਹੀ ਟਾਇਰਾਂ ਦੇ ਮਰਗਾਟ ਲਗਾਏ ਹੋਏ ਸਨ। ਇਨ੍ਹਾਂ ਵਾਹਨਾਂ ਦੇ ਇੰਡੀਕੇਟਰ ਵੀ ਨਹੀਂ ਸਨ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਾਰੇ ਸ਼ਹਿਰ ਨੂੰ ਕਵਰ ਕਰਨ ਲਈ ਚਾਰ ਟੀਮਾਂ ਬਣਾਈਆਂ ਹੋਈਆਂ ਹਨ ਜਿਹੜੀਆਂ ਹੁਸ਼ਿਆਰਪੁਰ ਚੰਡੀਗੜ੍ਹ ਰੋਡ, ਹੁਸ਼ਿਆਰਪੁਰ ਟਾਂਡਾ, ਚਿੰਤਪੁਰਨੀ ਫ਼ਗਾੜਾ ਅਤੇ ਜਲੰਧਰ ਰੋਡ ’ਤੇ ਲਗਾਤਾਰ ਗਸ਼ਤ ਕਰ ਰਹੀਆਂ ਹਨ। 1000 ਚਲਾਨ ਹੁੰਦੇ ਹਨ ਹਰ ਮਹੀਨੇਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦਾ ਕੋਈ ਸਮਾਂ ਨਹੀਂ ਹੈ। ਲਗਾਤਾਰ ਚੱਲ ਰਹੀ ਗਸ਼ਤ ਅਤੇ ਮੇਲਿਆਂ ਦੇ ਦਿਨਾਂ ਕਾਰਨ ਉਨ੍ਹਾਂ ਵਲੋਂ ਲਗਾਤਾਰ ਸਖ਼ਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਉਹ ਪ੍ਰਤੀ ਮਹੀਨੇ ਦੇ ਹਿਸਾਬ ਨਾਲ 1000 ਚਲਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 600 ਹਜ਼ਾਰ ਚਲਾਨ ਕੱਟ ਚੁੱਕੇ ਹਨ ਅਤੇ ਇਹਨ੍ਹਾਂ ਚਲਾਨਾ ਦੇ ਨਾਲ ਸਰਕਾਰੀ ਖ਼ਜਾਨੇ ਵਿਚ ਵਿਚ ਛੇ ਲੱਖ ਤੋਂ ਵੱਧ ਦੀ ਰਾਸ਼ੀ ਜਮਾ ਹੋਈ ਹੈ। ਥਾਣੇਦਾਰ ਰਾਕੇਸ਼ ਕੁਮਾਰ ਨੇ ਮਾਤਾਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਦਿੱਤੇ ਵਾਹਨਾਂ ਦੀ ਹਰ ਹਫ਼ਤੇ ਚੈਕਿੰਗ ਕਰਨ ਤੇ ਉਨ੍ਹਾਂ ਵਲੋਂ ਵਾਹਨਾਂ ਨਾਲ ਕੀਤੀ ਜਾਂਦੀ ਛੇੜਛਾੜ ਨੂੰ ਲਗਾਤਾਰ ਚੈਕ ਕਰਨ ਤਾਂ ਜੋ ਪਲਸੀਆ ਕਾਰਵਾਈ ਤੋਂ ਬਚਿਆ ਜਾ ਸਕੇ।