ਖੰਡਰ ਬਣਿਆ ਮਿਆਦ ਪੁੱਗੀਆਂ ਦਵਾਈਆਂ ਦਾ ਟਿਕਾਣਾ ਖੰਡਰ ਬਣਿਆ ਮਿਆਦ ਪੁੱਗੀਆਂ ਦਵਾਈਆਂ ਦਾ ਟਿਕਾਣਾ
Publish Date: Sun, 27 Sep 2026 05:13 PM (IST)
Updated Date: Mon, 28 Sep 2026 04:01 AM (IST)
ਸਿਵਲ ਹਸਪਤਾਲ ’ਚ ਲਾਪਰਵਾਹੀ ਆਈ ਸਾਹਮਣੇ, ਐਮਰਜੈਂਸੀ ਮਲੇਰੀਆ ਵਾਰਡ ਦਾ ਮਾਮਲਾ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਿਆਦ ਲੰਘ ਚੁੱਕੀਆਂ ਦਵਾਈਆਂ ਨੂੰ ਕਥਿਤ ਤੌਰ ’ਤੇ ਬੇਧਿਆਨੀ ਨਾਲ ਇਕ ਖੰਡਰ ਇਮਾਰਤ ਵਿੱਚ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਕਰ ਇਹ ਦੋਸ਼ ਜਾਂਚ ’ਚ ਸਹੀ ਸਾਬਤ ਹੁੰਦੇ ਹਨ ਤਾਂ ਇਹ ਮਾਮਲਾ ਨਾ ਸਿਰਫ਼ ਦਵਾਈਆਂ ਦੇ ਸੁਰੱਖਿਅਤ ਨਿਪਟਾਰੇ ਸਬੰਧੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਾ ਹੈ, ਸਗੋਂ ਹਸਪਤਾਲ ਪ੍ਰਬੰਧਨ ਦੀ ਜਵਾਬਦੇਹੀ ਵੀ ਤੈਅ ਕਰਨ ਦੀ ਲੋੜ ਪੈਦਾ ਕਰਦਾ ਹੈ। ਮਿਆਦ ਲੰਘ ਚੁੱਕੀਆਂ ਦਵਾਈਆਂ ਆਮ ਕੂੜੇ ਵਾਂਗ ਖੁੱਲ੍ਹੇ ਵਿੱਚ ਸੁੱਟਣ ਲਈ ਨਹੀਂ ਹੁੰਦੀਆਂ। ਅਜਿਹੀਆਂ ਦਵਾਈਆਂ ਨੂੰ ਨਿਯਮਾਂ ਅਨੁਸਾਰ ਵੱਖਰਾ ਕਰਕੇ ਸੁਰੱਖਿਅਤ ਢੰਗ ਨਾਲ ਸਟੋਰ ਕਰਨਾ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਨਸ਼ਟ ਜਾਂ ਅਧਿਕਾਰਤ ਏਜੰਸੀ ਰਾਹੀਂ ਨਿਪਟਾਰਾ ਕਰਨਾ ਹੁੰਦਾ ਹੈ। ਖਾਸ ਤੌਰ ’ਤੇ ਹਸਪਤਾਲਾਂ ਵਿੱਚ ਪੈਦਾ ਹੋਣ ਵਾਲੇ ਮੈਡੀਕਲ ਵੇਸਟ ਦੇ ਨਿਪਟਾਰੇ ਦੌਰਾਨ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਦਵਾਈਆਂ ਆਮ ਲੋਕਾਂ, ਬੱਚਿਆਂ, ਕਬਾੜ ਇਕੱਠਾ ਕਰਨ ਵਾਲਿਆਂ ਜਾਂ ਪਸ਼ੂਆਂ ਦੀ ਪਹੁੰਚ ਵਿੱਚ ਨਾ ਆਉਣ। ਹਸਪਤਾਲ ’ਚ ਮਿਆਦ ਪੁੱਗੀਆਂ ਦਵਾਈਆਂ ਨੂੰ ਇੱਕ ਖੰਡਰ ਵਿੱਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਸੁਰੱਖਿਅਤ ਸਟੋਰੇਜ ਦੀ ਵਿਵਸਥਾ ਵੀ ਨਹੀਂ ਹੈ। ਸਾੜਿਆ ਗਿਆ ਵੇਸਟ ਤੇ ਰਿਕਾਰਡ ਦਵਾਈਆਂ ਦੀ ਮਿਆਦ, ਬੈਚ ਨੰਬਰ ਤੇ ਮਾਤਰਾ ਦਾ ਰਿਕਾਰਡ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਦਵਾਈਆਂ ਨੂੰ ਸਟਾਕ ਰਜਿਸਟਰ ਵਿੱਚੋਂ ਨਿਯਮਾਂ ਅਨੁਸਾਰ ਘਟਾਇਆ ਗਿਆ ਹੈ ਜਾਂ ਤੇ ਸਭ ਤੋਂ ਅਹਿਮ ਸਵਾਲ ਇਨ੍ਹਾਂ ਦੇ ਨਿਪਟਾਰੇ ਲਈ ਅਧਿਕਾਰਤ ਪ੍ਰਕਿਰਿਆ ਕਿਹੜੀ ਅਪਣਾਈ ਗਈ ਇਹ ਵੀ ਹਸਪਤਾਲ ਪ੍ਰਬੰਕਾਂ ’ਤੇ ਪ੍ਰਸ਼ਨ ਖ਼ੜ੍ਹੀ ਕਰਦੀ ਹੈ। ਹੋਰ ਤਾਂ ਹੋਰ ਕੁੱਝ ਦਵਾਈਆਂ ਅਤੇ ਮੈਡੀਕਲ ਵੇਸਟ ਨੂੰ ਸ਼ਰੇਆਮ ਅੱਗ ਲਗਾ ਕੇ ਸਾਂੜਿਆ ਜਾ ਰਿਹਾ ਸੀ ਅਤੇ ਉਸ ਵਿਚ ਹਸਪਤਾਲ ਰਿਕਾਰਡ ਦੀਆਂ ਕੁੱਝ ਕਿਤਾਬਾਂ ਅਤੇ ਬਿੱਲ ਬੁੱਕਾਂ ਵੀ ਸ਼ਾਮਿਲ ਸੀ। ਯੈਲੋ ਕੈਟੇਗਰੀ ਦੀ ਉਲੰਘਣਾ ਪੱਤਰਕਾਰਾਂ ਨੇ ਮੌਕੇ ’ਤੇ ਪਤਾ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਸਿਵਲ ਹਸਪਤਾਲ ਅੰਦਰ ਕੁਝ ਦੇਰ ਪਹਿਲਾਂ ਮਲੇਰੀਆਂ ਦੇ ਮਰੀਜ਼ਾਂ ਲਈ ਵਾਰਡ ਬਣਾਇਆ ਗਿਆ ਸੀ, ਜੋ ਅਣਦੇਖ਼ੀ ਦਾ ਸ਼ਿਕਾਰ ਹੋ ਗਿਆ। ਇਸ ਖੰਡਰ ਬਣੇ ਵਾਰਡ ’ਚ ਦਵਾਈਆਂ, ਮੈਡੀਕਲ ਵੇਸਟ, ਪੁਰਾਣੇ ਮਾਸਕ ਤੇ ਹੋਰ ਦਵਾਈਆਂ ਅਤੇ ਮਰੀਜਾਂ ਨਾਲ ਸਬੰਧਤ ਮਿਆਦ ਲੰਘ ਚੁੱਕਾ ਸਮਾਨ ਸੀ। ਭਾਰਤ ਦੇ ਲਾਓ ਮੈਡੀਕਲ ਵੇਸਟ ਪ੍ਰਬੰਧਨ 2016 ਦੇ ਨਿਯਮਾਂ ਅਨੁਸਾਰ ਅਜਿਹੀਆਂ ਦਵਾਈਆਂ ਯੈਲੋ ਕੈਟੇਗਰੀ ਵਿਚ ਆਉਂਦੀਆਂ ਹਨ, ਜਿਸ ਦੀ ਸੰਭਾਲ ਵੱਖਰੇ ਤੌਰ ’ਤੇ ਸੁਰੱਖਿਆਤ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਪੜਤਾਲ ਦਾ ਵਿਸ਼ਾ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਇਹ ਵੀ ਪਤਾ ਲਗਾਉਣ ਦੀ ਲੋੜ ਹੈ ਕਿ ਦਵਾਈਆਂ ਖੰਡਰ ਤੱਕ ਕਿਵੇਂ ਪਹੁੰਚੀਆਂ ਅਤੇ ਇਨ੍ਹਾਂ ਨੂੰ ਉੱਥੇ ਰੱਖਣ ਦਾ ਹੁਕਮ ਕਿਸ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਦਿੱਤਾ ਗਿਆ। ਜੇਕਰ ਦਵਾਈਆਂ ਅਸੁਰੱਖਿਅਤ ਢੰਗ ਨਾਲ ਪਈਆਂ ਮਿਲਦੀਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਸਥਾਨ ’ਤੇ ਤਬਦੀਲ ਕਰ ਕੇ ਨਿਯਮਾਂ ਅਨੁਸਾਰ ਨਿਪਟਾਰੇ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਵੀ ਸਪੱਸ਼ਟੀਕਰਨ ਦੀ ਮੰਗ ਉੱਠ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਵਿੱਚ ਦਵਾਈਆਂ ਦੀ ਖਰੀਦ, ਸਟੋਰੇਜ, ਵੰਡ ਅਤੇ ਮਿਆਦ ਪੁੱਗਣ ਤੋਂ ਬਾਅਦ ਨਿਪਟਾਰੇ ਤੱਕ ਹਰ ਪੜਾਅ ਦਾ ਰਿਕਾਰਡ ਅਤੇ ਜਵਾਬਦੇਹੀ ਸਪੱਸ਼ਟ ਹੋਣੀ ਚਾਹੀਦੀ ਹੈ। ਹੁਣ ਦੇਖਣਾ ਹੋਵੇਗਾ ਕਿ ਸਿਹਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਵਾਉਂਦਾ ਹੈ ਜਾਂ ਨਹੀਂ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਜਾਂ ਕਰਮਚਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ। ਕੀ ਕਹਿੰਦੇ ਹਨ ਚੀਫ ਮੈਡੀਕਲ ਅਫਸਰ ਇਸ ਸਬੰਧੀ ਜਿਲ੍ਹਾਂ ਚੀਫ ਮੈਡੀਕਲ ਅਫ਼ਸਰ ਮਨਦੀਪ ਕਮਲ ਨੇ ਦੱਸਿਆ ਕਿ ਉੱਥੇ ਮਲੇਰੀਆ ਯੂਨਿਟ ਸੀ ਜਿਸ ਨੂੰ ਹਟਾਇਆ ਗਿਆ ਸੀ। ਉੱਥੋਂ ਚੁੱਕੇ ਗਏ ਸਮਾਨ ਤੋਂ ਬਾਅਦ ਕੁਝ ਸਮਾਨ ਰਹਿ ਗਿਆ ਸੀ। ਇਮਾਰਤ ਨੂੰ ਢਾਹੁਣ ਈ ਕੀਤਾ ਗਿਆ ਹੈ। ਸਵੇਰੇ ਪੜਤਾਲ ਕਰ ਕੇ ਉੱਚ ਅਧਿਕਾਰੀਆਂ ਨੂੰ ਲਿਖ਼ ਦਿੱਤਾ ਜਾਵੇਗਾ।