ਕੈਂਬ੍ਰਿਜ ਅਰਥ ਸਕੂਲ ਵਿਖੇ ਸਾਲਾਨਾ ਸਪੋਰਟਸ ਕਾਰਨੀਵਲ ਦਾ ਸ਼ਾਨਦਾਰ ਆਗਾਜ਼ ਕੈਂਬ੍ਰਿਜ ਅਰਥ ਸਕੂਲ ਵਿਖੇ ਸਾਲਾਨਾ ਸਪੋਰਟਸ ਕਾਰਨੀਵਲ ਦਾ ਸ਼ਾਨਦਾਰ ਆਗਾਜ਼
Publish Date: Sat, 21 Nov 2026 05:16 PM (IST)
Updated Date: Sat, 21 Nov 2026 05:19 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ: ਕੈਂਬ੍ਰਿਜ ਅਰਥ ਸਕੂਲ ਟਾਂਡਾ ਵਿਖੇ ਸਾਲਾਨਾ ਸਪੋਰਟਸ ਕਾਰਨੀਵਲ ਦੀ ਸ਼ੁਰੂਆਤ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਹੋਈ। ਸਕੂਲ ਦੇ ਚੇਅਰਮੈਨ ਬਲਰਾਜ ਮਹਿੰਦਰੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਿੰਸੀਪਲ ਸ਼ਿਵਾਲੀ ਅਰੋੜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦਾ ਉਦਘਾਟਨ ਐਥਲੈਟਿਕ ਕੋਚ ਕੁਲਵੰਤ ਸਿੰਘ ਅਤੇ ਬਾਸਕਿਟਬਾਲ ਕੋਚ ਬ੍ਰਿਜ ਮੋਹਨ ਸ਼ਰਮਾ ਨੇ ਕੀਤਾ। ਇਸ ਮੌਕੇ ਨੰਨ੍ਹੇ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਫੁਰਤੀ ਅਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਾਸ ਤੌਰ ਤੇ ਕੇ.ਜੀ.-1 ਅਤੇ ਕੇ.ਜੀ.-2 ਦੇ ਬੱਚਿਆਂ ਨੇ ਰੇਸ, ਹਰਡਲ ਰੇਸ ਅਤੇ ਕੋਨ ਰੇਸ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲਿਆ। ਕੇ.ਜੀ.-1 ਦੇ ਰੇਸ ਮੁਕਾਬਲਿਆਂ ਵਿੱਚ ਰਯਾਨ ਵੜੈਚ, ਜ਼ੋਰਾਵਰ ਸਿੰਘ, ਭਾਵਨਾ, ਅਵਨੀਤ ਕੌਰ, ਜਸਵੀ, ਰਹਿਮਤ ਕੌਰ ਅਤੇ ਰੌਣਕ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਸਥਾਨ ਤੇ ਪ੍ਰੀਤ ਨਾਰੰਗ, ਸਮਰਦੀਪ ਨਾਹਰ, ਗੁਰਸ਼ਰਨਪ੍ਰੀਤ ਅਤੇ ਹੋਰ ਵਿਦਿਆਰਥੀ ਰਹੇ। ਤੀਜੇ ਸਥਾਨ ਤੇ ਨਿਤਯਮ ਅਰੋੜਾ, ਅੰਗਦਜੋਤ ਸਿੰਘ, ਖੁਸ਼ਪ੍ਰੀਤ ਕੌਰ ਅਤੇ ਹੋਰ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਕੇ.ਜੀ.-2 ਦੀ ਹਰਡਲ ਰੇਸ ਵਿੱਚ ਤਰੁਣ ਹੰਸ, ਸਮਾਇਰਾ ਸੋਂਧੀ, ਸਮਰਦੀਪ ਸਿੰਘ, ਤੇਜਸ ਸਿੰਘ ਅਤੇ ਸ਼ਰਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੋਨ ਰੇਸ ਵਿੱਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਉਦੇਸ਼ ਬੱਚਿਆਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਉਭਾਰਨਾ ਹੈ। ਇਸ ਮੌਕੇ ਸਰਪ੍ਰਸਤ ਪ੍ਰਭਾ ਰਾਣੀ, ਚੇਅਰਮੈਨ ਬਲਰਾਜ ਮਹਿੰਦਰੂ, ਪ੍ਰੈਜ਼ੀਡੈਂਟ ਪੂਜਾ ਓਹਰੀ, ਡਾਇਰੈਕਟਰ ਕੁਲਜੀਤ ਕੌਰ, ਪ੍ਰਿੰਸੀਪਲ ਸ਼ਿਵਾਲੀ ਅਰੋੜਾ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।