- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਭਾਜਪਾ ਸਰਕਾਰ ਸਮੇਂ ਬਣੇ ਸੇਵਾ ਕੇਂਦਰ ਆਖਰੀ ਸਾਹਾਂ ’ਤੇ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਕਾਲੀ ਦਲ ਦੀ ਸਰਕਾਰ ਸਮੇਂ ਬਣਾਏ ਗਏ ਸੇਵਾ ਕੇਂਦਰਾਂ ਵਿੱਚੋਂ ਕਈ ਕੇਂਦਰ ਅੱਜ ਬੰਦ ਪਏ ਹੋਣ ਕਾਰਨ ਸਰਕਾਰੀ ਯੋਜਨਾਬੰਦੀ ਅਤੇ ਸਰਕਾਰੀ ਪੈਸੇ ਦੀ ਵਰਤੋਂ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ। ਜਿਹੜੀਆਂ ਇਮਾਰਤਾਂ ਕਦੇ ਲੋਕਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਸਨ, ਉਨ੍ਹਾਂ ਵਿੱਚੋਂ ਕਈਆਂ ਉੱਤੇ ਹੁਣ ਜਿੰਦਰੇ ਲਟਕ ਰਹੇ ਹਨ ਅਤੇ ਆਲੇ-ਦੁਆਲੇ ਜੰਗਲੀ ਘਾਹ-ਫੂਸ ਉੱਗਿਆ ਹੋਇਆ ਹੈ। ਪੰਜਾਬ ਵਿੱਚ ਜਨਵਰੀ 2018 ਦੌਰਾਨ ਤਤਕਾਲੀ ਕਾਂਗਰਸ ਸਰਕਾਰ ਨੇ ਸੇਵਾ ਕੇਂਦਰਾਂ ਦੀ ਗਿਣਤੀ ਘਟਾਉਣ ਦੀ ਪ੍ਰਕਿਰਿਆ ਤਹਿਤ 2,147 ਵਿੱਚੋਂ 1,647 ਕੇਂਦਰ ਬੰਦ ਕਰਨ ਦੇ ਹੁਕਮ ਦਿੱਤੇ ਸਨ। 2019 ਦੀ ਇੱਕ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਨ੍ਹਾਂ ਪੁਰਾਣੀਆਂ ਇਮਾਰਤਾਂ ਵਿੱਚੋਂ ਸਿਰਫ਼ 26 ਦੀ ਹਾਲਤ ਵਰਤੋਂਯੋਗ ਹੈ।ਸੇਵਾ ਕੇਂਦਰਾਂ ਦੇ ਬੰਦ ਹੋਣ ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਰਕਾਰੀ ਕੰਮਾਂ ਲਈ ਦੂਰ-ਦੁਰਾਡੇ ਜਾਣਾ ਪਿਆ। ਖ਼ਾਸ ਕਰਕੇ ਬਜ਼ੁਰਗਾਂ, ਔਰਤਾਂ ਅਤੇ ਆਮ ਲੋਕਾਂ ਨੂੰ ਸਰਟੀਫਿਕੇਟਾਂ ਤੇ ਹੋਰ ਸਰਕਾਰੀ ਦਸਤਾਵੇਜ਼ ਬਣਵਾਉਣ ਲਈ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਖੰਡਰ ਬਣੀਆਂ ਇਮਾਰਤਾਂ : ਪਰ ਸਮੇਂ ਦੇ ਨਾਲ ਇਨ੍ਹਾਂ ਇਮਾਰਤਾਂ ਦੀ ਸੰਭਾਲ ਅਤੇ ਮੁੜ ਵਰਤੋਂ ਦਾ ਮਸਲਾ ਵੀ ਠੰਢੇ ਬਸਤੇ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ। ਕਈ ਥਾਵਾਂ ’ਤੇ ਇਮਾਰਤਾਂ ਦੇ ਆਲੇ-ਦੁਆਲੇ ਘਾਹ-ਫੂਸ ਅਤੇ ਝਾੜੀਆਂ ਉੱਗੀਆਂ ਹੋਈਆਂ ਹਨ, ਜਿਸ ਕਾਰਨ ਇਹ ਇਮਾਰਤਾਂ ਸਰਕਾਰੀ ਅਣਗਹਿਲੀ ਕਾਰਨ ਬਹੁਤੀਆਂ ਇਮਾਰਤਾਂ ਖ਼ੰਡਰ ਬਣ ਗਈਆਂ ਹਨ ਅਤੇ ਇਨ੍ਹਾਂ ਦੀ ਤਿਆਰੀ ਲਈ ਲੱਗੇ ਪੈਸੇ ਸੂਬੇ ਦੇ ਲੋਕਾਂ ਲਈ ਕਿਸੇ ਕੰਮ ਨਾ ਆਏ। ਜਨਵਰੀ 2025 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 28 ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਲਗਭਗ 440 ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ।
ਕਿਉਂ ਬੰਦ ਹੋਏ ਸੇਵਾ ਕੇਂਦਰ : ਸੇਵਾ ਕੇਂਦਰਾਂ ਦੇ ਸੰਚਾਲਨ ਲਈ ਨਿੱਜੀ ਕੰਪਨੀਆਂ ਨੂੰ ਅਦਾਇਗੀਆਂ, ਮੁਲਾਜ਼ਮਾਂ ਦੀਆਂ ਤਨਖਾਹਾਂ, ਇਮਾਰਤਾਂ ਦਾ ਕਿਰਾਇਆ, ਬਿਜਲੀ ਅਤੇ ਹੋਰ ਪ੍ਰਬੰਧਕੀ ਖਰਚੇ ਸਰਕਾਰ ਲਈ ਵੱਡਾ ਆਰਥਿਕ ਬੋਝ ਬਣ ਰਹੇ ਸਨ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਇੱਕੋ ਇਲਾਕੇ ਵਿੱਚ ਕਈ ਕੇਂਦਰ ਹੋਣ ਕਾਰਨ ਕੰਮ ਦੀ ਵੰਡ ਵੀ ਪ੍ਰਭਾਵਿਤ ਹੋ ਰਹੀ ਸੀ। ਸਰਕਾਰ ਵੱਲੋਂ ਖਰਚੇ ਘਟਾਉਣ ਅਤੇ ਸੇਵਾਵਾਂ ਨੂੰ ਕੁਝ ਚੋਣਵੇਂ ਕੇਂਦਰਾਂ ਵਿੱਚ ਇਕੱਠਾ ਕਰਨ ਦੀ ਨੀਤੀ ਤਹਿਤ 1647 ਕੇਂਦਰ ਬੰਦ ਕੀਤੇ ਗਏ, ਜਦਕਿ 500 ਕੇਂਦਰ ਚਾਲੂ ਰੱਖੇ ਗਏ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਲਈ ਦੂਰ ਜਾਣਾ ਪਿਆ। ਅੱਜ ਵੀ ਕਈ ਥਾਵਾਂ ’ਤੇ ਬੰਦ ਪਈਆਂ ਇਮਾਰਤਾਂ ਦੀ ਵਰਤੋਂ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਬਾਰੇ ਸਵਾਲ ਉੱਠ ਰਹੇ ਹਨ। ਇਸ ਲਈ ਦਸੂਹਾ, ਮੁਕੇਰੀਆਂ, ਟਾਂਡਾ, ਮਾਹਿਲਪੁਰ, ਗੜ੍ਹਸ਼ੰਕਰ, ਹੁਸ਼ਿਆਰਪੁਰ ਅਤੇ ਹੋਰ ਬਲਾਕਾਂ ਵਿਚ ਅਜਿਹੇ ਕੇਂਦਰ ਬੰਦ ਹੋ ਚੁੱਕੇ ਹਨ। ਗੈਰ ਸਰਕਾਰੀ ਅੰਕੜਿਆਂ ਅਨੁਸਾਰ ਹਰ ਬਲਾਕ ਵਿਚ 10 ਤੋਂ 12 ਤੱਕ ਸੁਵਿਧਾ ਕੇਂਦਰ ਬੰਦ ਹੋਏ ਹਨ।
- ਕੀ ਕਹਿੰਦੇ ਨੇ ਸੰਜੀਵ ਤਲਵਾੜ ਅਕਾਲੀ ਆਗੂ
ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸੰਜੀਵ ਤਲਵਾੜ ਨੇ ਦੱਸਿਆ ਕਿ ਕਾਂਗਰਸ ਅਤੇ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦੀ ਤਰੀਕ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਸਰਟੀਫਿਕੇਟ ਬਣਨ ਤੋਂ ਰੁਕੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਪੰਜ-ਪੰਜ ਗੇੜੇ ਮਾਰਨੇ ਪੈਂਦੇ ਹਨ।