- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਕੈਦੀਆਂ ਨੂੰ ਜੇਲ ਅੰਦਰ ਬੰਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਇਸੇ ਦੌਰਾਨ ਕੈਦੀਆਂ ਦੇ ਦੋ ਧੜੇ ਆਪਸ ’ਚ ਭਿੜ ਗਏ ਜਿਨਾਂ ਨੇ ਇੱਕ ਦੂਸਰੇ ਤੇ ਹਮਲੇ ਕਰ। ਪੁਲਿਸ ਨੇ ਮੁਸ਼ਕਿਲ ਨਾਲ ਹਾਲਾਤ ਤੇ ਕਾਬੂ ਪਾਇਆ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬੀਤੀ ਰਾਤ ਕੇਂਦਰੀ ਜੇਲ ਹੁਸ਼ਿਆਰਪੁਰ ਮੁੜ ਉਸ ਸਮੇਂ ਚਰਚਾ ’ਚ ਆ ਗਈ ਜਦੋਂ ਕੇਂਦਰੀ ਜੇਲ ’ਚ ਕੈਦੀ ਆਪਸ ’ਚ ਭਿੜ ਗਏ। ਇਸ ਦੌਰਾਨ ਹੋਈ ਲੜਾਈ ’ਚ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਜਿੱਥੇ ਉਸਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਇਕੱਤਰ ਜਾਣਕਾਰੀ ਅਨੁਸਾਰ ਮਾਮਲਾ ਉਸ ਵੇਲੇ ਉਲਝ ਗਿਆ ਜਦੋਂ ਕੈਦੀਆਂ ਨੂੰ ਜੇਲ ਅੰਦਰ ਬੰਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਇਸੇ ਦੌਰਾਨ ਕੈਦੀਆਂ ਦੇ ਦੋ ਧੜੇ ਆਪਸ ’ਚ ਭਿੜ ਗਏ ਜਿਨਾਂ ਨੇ ਇੱਕ ਦੂਸਰੇ ਤੇ ਹਮਲੇ ਕਰ। ਪੁਲਿਸ ਨੇ ਮੁਸ਼ਕਿਲ ਨਾਲ ਹਾਲਾਤ ਤੇ ਕਾਬੂ ਪਾਇਆ।
ਜ਼ਿਲ੍ਹਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕੈਦੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਆਏ ਦਿਨ ਕੇਂਦਰੀ ਜੇਲ ’ਚ ਹੁੰਦੀਆਂ ਲੜਾਈਆਂ ਨਾਲ ਲਗਾਤਾਰ ਜੇਲ ਪ੍ਰਸ਼ਾਸਨ ਤੇ ਪ੍ਰਸ਼ਨ ਚ ਲੱਗ ਰਿਹਾ ਹੈ।